ਨਵੀਂ ਦਿੱਲੀ:ਵਿਸ਼ਵ ਕੱਪ 2023 ਵਿੱਚ ਅੱਜ 42ਵਾਂ ਮੈਚ ਖੇਡਿਆ ਜਾਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ। ਵਿਸ਼ਵ ਕੱਪ ਦੇ ਗਰੁੱਪ ਗੇੜ ਵਿੱਚ ਦੋਵਾਂ ਟੀਮਾਂ ਦਾ ਇਹ ਆਖਰੀ ਮੈਚ ਹੋਵੇਗਾ। ਅਫਰੀਕਾ ਪਹਿਲਾਂ ਹੀ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਹੈ। ਅਫਗਾਨਿਸਤਾਨ ਦੇ ਸੈਮੀਫਾਈਨਲ 'ਚ ਪਹੁੰਚਣ ਦੀ ਸੰਭਾਵਨਾ ਘੱਟ ਹੈ। ਸੈਮੀਫਾਈਨਲ 'ਚ ਪਹੁੰਚਣ ਲਈ ਅਫਗਾਨਿਸਤਾਨ ਨੂੰ ਅਫਰੀਕਾ ਖਿਲਾਫ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨੀ ਹੋਵੇਗੀ।
ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਮੈਚਾਂ ਦੀ ਗੱਲ ਕਰੀਏ, ਤਾਂ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ ਸਿਰਫ ਇਕ ਹੀ ਮੈਚ ਖੇਡਿਆ ਗਿਆ ਹੈ, ਜਿਸ ਵਿਚ ਅਫਰੀਕਾ ਨੇ ਜਿੱਤ ਦਰਜ ਕੀਤੀ ਹੈ ਅਤੇ ਅਫਗਾਨਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਫਗਾਨ ਖਿਡਾਰੀ ਅਫਰੀਕਾ ਨੂੰ ਹਰਾ ਕੇ ਸਕੋਰ 1-1 ਨਾਲ ਬਰਾਬਰ ਕਰਨਾ ਚਾਹੁਣਗੇ।
ਪਿੱਚ ਰਿਪੋਰਟ: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਬੱਲੇਬਾਜ਼ੀ ਲਈ ਕਾਫੀ ਢੁੱਕਵੀਂ ਹੈ। ਇਸ ਲਈ ਅੱਜ ਹੋਣ ਵਾਲੇ ਅਫਰੀਕਾ ਬਨਾਮ ਅਫਗਾਨਿਸਤਾਨ ਮੈਚ ਵਿੱਚ ਉੱਚ ਸਕੋਰ ਦੇਖਣ ਨੂੰ ਮਿਲ ਸਕਦਾ ਹੈ। ਮੈਚ ਦੀ ਸ਼ੁਰੂਆਤ 'ਚ ਤੇਜ਼ ਗੇਂਦਬਾਜ਼ਾਂ ਨੂੰ ਸਵਿੰਗ ਦੇਖਣ ਨੂੰ ਮਿਲ ਸਕਦੀ ਹੈ। ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਨੂੰ ਚੰਗਾ ਸਹਾਰਾ ਦਿੰਦੀ ਹੈ। ਇੱਥੇ ਚੱਲ ਰਹੇ ਟੂਰਨਾਮੈਂਟ 'ਚ ਖੇਡੇ ਗਏ ਤਿੰਨ ਵਨਡੇ ਮੈਚਾਂ 'ਚੋਂ ਕੋਈ ਵੀ ਟੀਮ 300 ਦਾ ਅੰਕੜਾ ਪਾਰ ਨਹੀਂ ਕਰ ਸਕੀ, ਜੋ ਪਿੱਚ ਦੇ ਸੰਤੁਲਨ ਨੂੰ ਦਰਸਾਉਂਦੀ ਹੈ।