ਪੰਜਾਬ

punjab

ETV Bharat / sports

ICC World Cup 2023: ਵਿਸ਼ਵ ਕੱਪ ਮੈਚ ਦੌਰਾਨ ਧਰਮਸ਼ਾਲਾ ਕ੍ਰਿਕਟ ਸਟੇਡੀਅਮ 'ਚ ਪਰਿੰਦਾ ਵੀ ਨੀ ਮਾਰ ਸਕਦਾ ਪਰ, 1 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ - ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਧਰਮਸ਼ਾਲਾ

ਧਰਮਸ਼ਾਲਾ ਵਿੱਚ ICC ਵਨਡੇ ਵਿਸ਼ਵ ਕੱਪ ਦੇ 5 ਮੈਚ ਖੇਡੇ ਜਾਣੇ ਹਨ। ਵਿਸ਼ਵ ਕੱਪ ਦਾ ਪਹਿਲਾ ਮੈਚ 7 ਅਕਤੂਬਰ ਨੂੰ ਧਰਮਸ਼ਾਲਾ ਵਿੱਚ ਹੋਵੇਗਾ। ਧਰਮਸ਼ਾਲਾ ਵਿੱਚ ਹੋਣ ਵਾਲੇ ਮੈਚਾਂ ਲਈ ਕਾਂਗੜਾ ਪੁਲਿਸ ਨੇ ਵੀ ਕਮਰ ਕੱਸ ਲਈ ਹੈ। ਇਸ ਦੌਰਾਨ ਪੂਰਾ ਸ਼ਹਿਰ ਪੁਲਿਸ ਦੇ ਸਖ਼ਤ ਪਹਿਰੇ ਹੇਠ ਰਹੇਗਾ। ਕਾਂਗੜਾ ਪੁਲਿਸ ਦੇ ਜਵਾਨ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਤਾਇਨਾਤ ਰਹਿਣਗੇ। (ICC World Cup 2023)

ICC World Cup 2023
ICC World Cup 2023

By ETV Bharat Punjabi Team

Published : Oct 1, 2023, 11:24 AM IST

ਧਰਮਸ਼ਾਲਾ: ਇਸ ਵਾਰ ਆਈਸੀਸੀ ਵਨਡੇ ਵਿਸ਼ਵ ਕੱਪ ਦੇ 5 ਮੈਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਧਰਮਸ਼ਾਲਾ ਵਿੱਚ ਖੇਡੇ ਜਾਣੇ ਹਨ। ਇਨ੍ਹਾਂ 5 ਮੈਚਾਂ ਦੌਰਾਨ ਧਰਮਸ਼ਾਲਾ ਕ੍ਰਿਕਟ ਸਟੇਡੀਅਮ 'ਚ ਸਖ਼ਤ ਸੁਰੱਖਿਆ ਪਹਿਰਾ ਹੋਵੇਗਾ। ਇੰਨਾ ਹੀ ਨਹੀਂ ਸੁਰੱਖਿਆ ਦੇ ਨਜ਼ਰੀਏ ਤੋਂ ਧਰਮਸ਼ਾਲਾ ਸ਼ਹਿਰ ਨੂੰ ਵੱਖ-ਵੱਖ ਜ਼ੋਨਾਂ ਵਿੱਚ ਵੰਡਿਆ ਜਾਵੇਗਾ। ਜਿੱਥੇ ਐਚਪੀਸੀਏ ਮੈਚਾਂ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੇ ਵੀ ਸੁਰੱਖਿਆ, ਪਾਰਕਿੰਗ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਲੈ ਕੇ ਯੋਜਨਾਵਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। (ICC World Cup 2023) (Dharamshala Cricket Stadium)

ਪੁਲਿਸ ਕਰੇਗੀ ਧਰਮਸ਼ਾਲਾ ਦੀ ਪਹਿਰੇਦਾਰੀ: ਸੂਤਰਾਂ ਅਨੁਸਾਰ ਪਹਿਲਾਂ ਦੀ ਤਰ੍ਹਾਂ ਧਰਮਸ਼ਾਲਾ ਵਿੱਚ ਖੇਡੇ ਜਾਣ ਵਾਲੇ ਮੈਚਾਂ ਦੌਰਾਨ ਵੀ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ। ਇਸ ਦੌਰਾਨ ਸੁਰੱਖਿਆ ਪ੍ਰਬੰਧਾਂ 'ਚ 1000 ਤੋਂ 1100 ਦੇ ਕਰੀਬ ਜਵਾਨ ਤਾਇਨਾਤ ਕੀਤੇ ਜਾ ਸਕਦੇ ਹਨ। 3 ਅਕਤੂਬਰ ਤੱਕ ਪੁਲਿਸ ਤਾਇਨਾਤ ਹੋਣ ਦੀ ਸੰਭਾਵਨਾ ਹੈ ਕਿਉਂਕਿ 4 ਅਕਤੂਬਰ ਤੋਂ ਟੀਮਾਂ ਧਰਮਸ਼ਾਲਾ ਪੁੱਜਣੀਆਂ ਸ਼ੁਰੂ ਹੋ ਜਾਣਗੀਆਂ।

ਮੈਕਲੋਡਗੰਜ ਵੱਲ ਵੱਧ ਸਕਦੇ ਸੈਲਾਨੀ: ਧਰਮਸ਼ਾਲਾ 'ਚ ਮੈਚ ਦੇਖਣ ਆਏ ਸੈਲਾਨੀ ਮੈਚ ਤੋਂ ਬਾਅਦ ਮੈਕਲੋਡਗੰਜ ਵੱਲ ਰੁਖ ਕਰ ਸਕਦੇ ਹਨ। ਅਜਿਹੇ 'ਚ ਮੈਚਾਂ ਦੌਰਾਨ ਧਰਮਸ਼ਾਲਾ ਤੋਂ ਮੈਕਲੋਡਗੰਜ ਤੱਕ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਮੈਕਲੋਡਗੰਜ ਵਿੱਚ ਵਾਧੂ ਟਰੈਫਿਕ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਣਗੇ ਤਾਂ ਜੋ ਟਰੈਫਿਕ ਜਾਮ ਨਾ ਹੋਵੇ ਅਤੇ ਆਵਾਜਾਈ ਨਿਰਵਿਘਨ ਬਣੀ ਰਹੇ।

ਕਾਂਗੜਾ ਪੁਲਿਸ ਨੇ ਤਿਆਰ ਕੀਤਾ ਟ੍ਰੈਫਿਕ ਪਲਾਨ: ਜ਼ਿਲ੍ਹਾ ਕਾਂਗੜਾ ਦੇ ਐਸਪੀ ਹਿਤੇਸ਼ ਲਖਨਪਾਲ ਨੇ ਦੱਸਿਆ ਕਿ ਧਰਮਸ਼ਾਲਾ ਵਿੱਚ ਵਿਸ਼ਵ ਕੱਪ ਦੇ ਮੈਚਾਂ ਲਈ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਨੂੰ ਲੈ ਕੇ ਵਰਕਆਊਟ ਕੀਤਾ ਜਾ ਰਿਹਾ ਹੈ। ਪਿਛਲੇ ਮੈਚਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਧਰਮਸ਼ਾਲਾ ਵਿੱਚ ਪ੍ਰਬੰਧ ਕੀਤੇ ਜਾਣਗੇ। ਇਸ ਦੇ ਨਾਲ ਹੀ ਕਾਂਗੜਾ ਪੁਲਿਸ ਵੱਲੋਂ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਾਂ ਲਈ ਇੱਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਧਰਮਸ਼ਾਲਾ ਵਿੱਚ ਹੋਣ ਵਾਲੇ ਮੈਚਾਂ ਦੌਰਾਨ ਕੋਈ ਦਿੱਕਤ ਨਾ ਆਵੇ।

ABOUT THE AUTHOR

...view details