ਧਰਮਸ਼ਾਲਾ/ਹਿਮਾਚਲ ਪ੍ਰਦੇਸ਼:ਭਾਰਤ ਨੇ ਐਤਵਾਰ ਨੂੰ ਨਿਊਜ਼ੀਲੈਂਡ ਉੱਤੇ 4 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਭਾਰਤ ਨੇ 20 ਸਾਲ ਬਾਅਦ ਨਿਊਜ਼ੀਲੈਂਡ ਤੋਂ ਵਿਸ਼ਵ ਕੱਪ ਮੈਚ ਜਿੱਤਿਆ ਹੈ। ਇਹ ਮੈਚ ਬੇਹਦ ਹੀ ਦਿਲਚਸਪ ਰਿਹਾ ਹੈ। ਮੈਚ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ 'ਤੇ ਟੀਮ ਦੀ ਚਾਰ ਵਿਕਟਾਂ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੁਹੰਮਦ ਸ਼ਮੀ ਨੇ ਦੋਵਾਂ ਹੱਥਾਂ ਨਾਲ ਮੌਕੇ ਦਾ ਫਾਇਦਾ ਉਠਾਇਆ।
ਸ਼ਾਨਦਾਰ ਰਹੀ ਭਾਰਤ ਦੀ ਪਾਰੀ:ਮੁਹੰਮਦ ਸ਼ਮੀ ਦੇ ਬੇਮਿਸਾਲ ਪ੍ਰਦਰਸ਼ਨ (54/5) ਦੀ ਬਦੌਲਤ, ਭਾਰਤ ਨੇ ਡੇਰਿਲ ਮਿਸ਼ੇਲ ਦੀ ਜ਼ਿੰਮੇਵਾਰ 130 ਦੌੜਾਂ ਦੀ ਪਾਰੀ ਦੇ ਬਾਵਜੂਦ ਨਿਊਜ਼ੀਲੈਂਡ ਨੂੰ 273 ਦੌੜਾਂ 'ਤੇ ਰੋਕ ਦਿੱਤਾ ਅਤੇ ਫਿਰ 12 ਗੇਂਦਾਂ ਬਾਕੀ ਰਹਿ ਕੇ ਟੀਚੇ ਦਾ ਪਿੱਛਾ ਕਰ ਲਿਆ। ਚੇਜ਼ ਮਾਸਟਰ ਵਿਰਾਟ ਕੋਹਲੀ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ 95 ਦੌੜਾਂ ਦੀ ਅਹਿਮ ਪਾਰੀ ਖੇਡੀ, ਪਰ ਉਹ ਘੱਟ ਫ਼ਰਕ ਨਾਲ ਰਿਕਾਰਡ ਬਰਾਬਰ ਸੈਂਕੜਾ ਬਣਾਉਣ ਤੋਂ ਖੁੰਝ ਗਏ।
ਇਸ ਤਰ੍ਹਾਂ, ਮੇਜ਼ਬਾਨ ਭਾਰਤ ਨੇ ਚੱਲ ਰਹੇ ਆਈਸੀਸੀ ਵਿਸ਼ਵ ਕੱਪ 2023 ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਰੋਹਿਤ ਨੇ ਵੀ ਜਿੱਤ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਸ਼ਮੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ (Rohit Praises Shami) ਤਾਰੀਫ ਕੀਤੀ।
ਮੁਹੰਮਦ ਸ਼ਮੀ ਕਲਾਸ ਗੇਂਦਬਾਜ਼:ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਕਿਹਾ ਕਿ, 'ਟੂਰਨਾਮੈਂਟ ਦੀ ਚੰਗੀ ਸ਼ੁਰੂਆਤ। ਅੱਧਾ ਕੰਮ ਹੋ ਗਿਆ ਹੈ। ਸੰਤੁਲਿਤ ਰਹਿਣਾ ਜ਼ਰੂਰੀ ਹੈ। ਬਹੁਤ ਅੱਗੇ ਦਾ ਨਾ ਸੋਚੋ, ਵਰਤਮਾਨ ਵਿੱਚ ਰਹਿਣਾ ਜ਼ਰੂਰੀ ਹੈ। (ਮੁਹੰਮਦ) ਸ਼ਮੀ ਨੇ ਮੌਕਾ ਦੋਵੇਂ ਹੱਥੀਂ ਲਿਆ ਹੈ। ਉਸ ਕੋਲ ਇਨ੍ਹਾਂ ਹਾਲਾਤਾਂ ਵਿੱਚ ਤਜ਼ਰਬਾ ਹੈ ਅਤੇ ਉਹ ਇੱਕ ਕਲਾਸ ਗੇਂਦਬਾਜ਼ ਹੈ।