ਨਵੀਂ ਦਿੱਲੀ:ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਕੋਲ ਅੱਜ ਅਫਗਾਨਿਸਤਾਨ ਖਿਲਾਫ ਸ਼ਾਨਦਾਰ ਪਾਰੀ ਖੇਡਣ ਦਾ ਮੌਕਾ ਹੋਵੇਗਾ। ਰੋਹਿਤ ਆਸਟ੍ਰੇਲੀਆ ਖਿਲਾਫ ਆਪਣੇ ਪਹਿਲੇ ਮੈਚ 'ਚ ਜ਼ੀਰੋ 'ਤੇ ਆਊਟ ਹੋਏ ਸਨ। ਹੁਣ ਜੇਕਰ ਰੋਹਿਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਚੰਗੀ ਬੱਲੇਬਾਜ਼ੀ ਕਰਦੇ ਹਨ, ਤਾਂ ਉਹ ਇੱਕ ਵੱਡਾ ਰਿਕਾਰਡ ਆਪਣੇ ਨਾਂਅ ਦਰਜ ਕਰ ਸਕਦੇ ਹਨ। ਇਸ ਮੈਚ 'ਚ ਰੋਹਿਤ ਕੋਲ ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣਨ ਦਾ ਮੌਕਾ ਹੋਵੇਗਾ। ਅਜਿਹਾ ਕਰਨ ਲਈ ਉਨ੍ਹਾਂ ਨੂੰ ਸਿਰਫ਼ 12 ਦੌੜਾਂ ਬਣਾਉਣੀਆਂ ਪੈਣਗੀਆਂ।
ਰੋਹਿਤ ਸ਼ਰਮਾ ਕੋਲ ਸ਼ਾਨਦਾਰ ਮੌਕਾ : ਹੁਣ ਤੱਕ ਵਨਡੇ ਵਿਸ਼ਵ ਵਿੱਚ ਰੋਹਿਤ ਸ਼ਰਮਾ ਦੇ ਕੋਲ 18 ਪਾਰੀਆਂ ਵਿੱਚ ਕੁੱਲ 978 ਦੌੜਾਂ ਹਨ। ਰੋਹਿਤ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਆਪਣੀ 18ਵੀਂ ਪਾਰੀ 'ਚ ਜ਼ੀਰੋ ਦੇ ਸਕੋਰ 'ਤੇ ਆਊਟ ਹੋ ਗਏ ਸਨ ਅਤੇ ਇਸ ਰਿਕਾਰਡ ਨੂੰ ਤੋੜਨ ਤੋਂ ਖੁੰਝ ਗਏ ਸਨ। ਹੁਣ ਉਸ ਨੂੰ ਆਪਣੀਆਂ 1000 ਦੌੜਾਂ ਪੂਰੀਆਂ ਕਰਨ ਲਈ ਸਿਰਫ਼ 22 ਦੌੜਾਂ ਬਣਾਉਣੀਆਂ ਹਨ। ਜੇਕਰ ਰੋਹਿਤ ਅਫਗਾਨਿਸਤਾਨ ਖਿਲਾਫ 22 ਦੌੜਾਂ ਦੀ ਪਾਰੀ ਖੇਡਦੇ ਹਨ, ਤਾਂ ਉਹ ਸਚਿਨ ਤੇਂਦੁਲਕਰ, ਏਬੀ ਡਿਵਿਲੀਅਰਸ, ਵਿਵੀ ਰਿਚਰਡਸ ਅਤੇ ਸੌਰਵ ਗਾਂਗੁਲੀ ਵਰਗੇ ਦਿੱਗਜਾਂ ਨੂੰ ਪਿੱਛੇ ਛੱਡ ਦੇਣਗੇ।