- ਪਲੇਅਰ ਆਫ਼ ਦ ਮੈਚ ਬਣੇ ਰੋਹਿਤ ਸ਼ਰਮਾ
ਰੋਹਿਤ ਸ਼ਰਮਾ ਨੂੰ ਰਿਕਾਰਡ ਤੋੜ ਸੈਂਕੜਾ ਲਗਾਉਣ ਲਈ 'ਪਲੇਅਰ ਆਫ ਦ ਮੈਚ' ਦਾ ਪੁਰਸਕਾਰ ਦਿੱਤਾ ਗਿਆ। ਰੋਹਿਤ ਨੇ 84 ਗੇਂਦਾਂ 'ਤੇ 16 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 131 ਦੌੜਾਂ ਦੀ ਤੂਫਾਨੀ ਸੈਂਕੜੇ ਵਾਲੀ ਪਾਰੀ ਖੇਡੀ।
- ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ
ਕ੍ਰਿਕਟ ਵਿਸ਼ਵ ਕੱਪ 2023 ਦੇ 9ਵੇਂ ਮੈਚ ਵਿੱਚ ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ। ਅਫਗਾਨਿਸਤਾਨ ਨੇ ਭਾਰਤ ਨੂੰ 273 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਨੂੰ ਭਾਰਤ ਨੇ ਸਿਰਫ਼ 35 ਓਵਰਾਂ ਵਿੱਚ ਹੀ ਹਾਸਲ ਕਰ ਲਿਆ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ 131 ਦੌੜਾਂ ਦੀ ਰਿਕਾਰਡ ਤੋੜ ਪਾਰੀ ਖੇਡੀ। ਵਿਰਾਟ ਕੋਹਲੀ 55 ਅਤੇ ਸ਼੍ਰੇਅਸ ਅਈਅਰ 25 ਦੌੜਾਂ ਬਣਾ ਕੇ ਨਾਬਾਦ ਰਹੇ। ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਵੀ 47 ਦੌੜਾਂ ਦਾ ਯੋਗਦਾਨ ਪਾਇਆ। ਇਸ ਤਰ੍ਹਾਂ ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ। ਭਾਰਤ ਦਾ ਅਗਲਾ ਮੈਚ ਹੁਣ ਪਾਕਿਸਤਾਨ ਨਾਲ ਹੈ। ਇਹ ਮੈਚ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।
- ਵਿਰਾਟ ਕੋਹਲੀ ਨੇ ਬਣਾਇਆ ਸ਼ਾਨਦਾਰ ਅਰਧ ਸੈਂਕੜਾ
ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ 'ਚ ਆਪਣਾ 68ਵਾਂ ਅਰਧ ਸੈਂਕੜਾ ਪੂਰਾ ਕੀਤਾ। ਇਸ ਪਾਰੀ 'ਚ ਹੁਣ ਤੱਕ ਉਹ 5 ਚੌਕੇ ਲਗਾ ਚੁੱਕੇ ਹਨ।
- ਭਾਰਤ ਨੂੰ 26ਵੇਂ ਓਵਰ ਵਿੱਚ ਦੂਜਾ ਲੱਗਾ ਝਟਕਾ
ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੂੰ 131 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ। 26 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (207/2)
- ਭਾਰਤ ਨੂੰ 19ਵੇਂ ਓਵਰ ਵਿੱਚ ਲੱਗਾ ਪਹਿਲਾ ਝਟਕਾ
ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ 19ਵੇਂ ਓਵਰ ਦੀ ਚੌਥੀ ਗੇਂਦ 'ਤੇ ਈਸ਼ਾਨ ਕਿਸ਼ਨ (47) ਨੂੰ ਇਬਰਾਹਿਮ ਜ਼ਦਰਾਨ ਹੱਥੋਂ ਕੈਚ ਆਊਟ ਕਰਵਾ ਦਿੱਤਾ। 19 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (94/0)
- ਰੋਹਿਤ ਸ਼ਰਮਾ ਨੇ ਲਗਾਇਆ ਰਿਕਾਰਡ ਤੋੜ ਸੈਂਕੜਾ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 63 ਗੇਂਦਾਂ ਵਿੱਚ ਸ਼ਾਨਦਾਰ ਸੈਂਕੜਾ ਜੜਿਆ, ਜੋ ਵਿਸ਼ਵ ਕੱਪ ਵਿੱਚ ਕਿਸੇ ਭਾਰਤੀ ਖਿਡਾਰੀ ਵੱਲੋਂ ਲਗਾਇਆ ਗਿਆ ਸਭ ਤੋਂ ਤੇਜ਼ ਸੈਂਕੜਾ ਹੈ। ਵਨਡੇ ਵਿਸ਼ਵ ਕੱਪ 'ਚ ਰੋਹਿਤ ਸ਼ਰਮਾ ਦਾ ਇਹ 7ਵਾਂ ਸੈਂਕੜਾ ਹੈ ਅਤੇ ਉਹ ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ।
- IND ਬਨਾਮ AFG ਲਾਈਵ ਅੱਪਡੇਟ: 10 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ (94/0)
ਅਫਗਾਨਿਸਤਾਨ ਵੱਲੋਂ ਦਿੱਤੇ 273 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 10 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 94 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ (76) ਅਤੇ ਈਸ਼ਾਨ ਕਿਸ਼ਨ (11) ਦੌੜਾਂ ਬਣਾ ਕੇ ਮੈਦਾਨ 'ਤੇ ਮੌਜੂਦ ਹਨ। ਭਾਰਤ ਨੂੰ ਹੁਣ ਜਿੱਤ ਲਈ 40 ਓਵਰਾਂ ਵਿੱਚ 179 ਦੌੜਾਂ ਦੀ ਲੋੜ ਹੈ।
-
ਰੋਹਿਤ ਸ਼ਰਮਾ ਨੇ ਤੂਫਾਨੀ ਅਰਧ ਸੈਂਕੜਾ ਲਗਾਇਆ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 30 ਗੇਂਦਾਂ ਵਿੱਚ ਅਰਧ ਸੈਂਕੜਾ ਬਣਾ ਕੇ ਵਿਸ਼ਵ ਕੱਪ 2023 ਦਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ। ਰੋਹਿਤ ਤੂਫਾਨੀ ਬੱਲੇਬਾਜ਼ੀ ਕਰ ਰਹੇ ਹਨ ਅਤੇ ਹੁਣ ਤੱਕ 7 ਚੌਕੇ ਅਤੇ 2 ਛੱਕੇ ਲਗਾ ਚੁੱਕੇ ਹਨ। ਵਨਡੇ ਕ੍ਰਿਕਟ 'ਚ ਰੋਹਿਤ ਦਾ ਇਹ 53ਵਾਂ ਅਰਧ ਸੈਂਕੜਾ ਹੈ।
- ਭਾਰਤ ਦੀ ਬੱਲੇਬਾਜ਼ੀ ਸ਼ੁਰੂ
ਭਾਰਤ ਦੇ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਦੀ ਸਲਾਮੀ ਜੋੜੀ ਓਪਨਿੰਗ ਕਰਨ ਲਈ ਮੈਦਾਨ 'ਤੇ ਉਤਰੀ। ਅਫਗਾਨਿਸਤਾਨ ਲਈ ਤੇਜ਼ ਗੇਂਦਬਾਜ਼ ਫਜ਼ਲਹਕ ਫਾਰੂਕੀ ਨੇ ਪਹਿਲਾ ਓਵਰ ਸੁੱਟਿਆ। 1 ਓਵਰ ਤੋਂ ਬਾਅਦ ਭਾਰਤ ਦਾ ਸਕੋਰ (2/0)
- 50 ਓਵਰਾਂ ਤੋਂ ਬਾਅਦ ਅਫਗਾਨਿਸਤਾਨ ਦਾ ਸਕੋਰ (272/8)
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਨੇ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 272 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਕਪਤਾਨ ਹਸ਼ਮਤੁੱਲਾ ਸ਼ਾਹਿਦੀ ਨੇ ਸਭ ਤੋਂ ਵੱਧ 80 ਦੌੜਾਂ ਬਣਾਈਆਂ। ਅਜ਼ਮਤੁੱਲਾ ਉਮਰਜ਼ਈ ਨੇ ਵੀ 62 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 4 ਅਤੇ ਹਾਰਦਿਕ ਪੰਡਯਾ ਨੇ 2 ਵਿਕਟਾਂ ਲਈਆਂ। ਸ਼ਾਰਦੁਲ ਠਾਕੁਰ ਅਤੇ ਕੁਲਦੀਪ ਯਾਦਵ ਨੂੰ 1-1 ਸਫਲਤਾ ਮਿਲੀ। ਭਾਰਤ ਨੂੰ ਵਿਸ਼ਵ ਕੱਪ ਦਾ ਆਪਣਾ ਦੂਜਾ ਮੈਚ ਜਿੱਤਣ ਲਈ 273 ਦੌੜਾਂ ਦਾ ਟੀਚਾ ਹਾਸਲ ਕਰਨਾ ਹੋਵੇਗਾ।
- IND vs AFG Live Updates: ਅਫਗਾਨਿਸਤਾਨ ਦੀ 8ਵੀਂ ਵਿਕਟ 49ਵੇਂ ਓਵਰ ਵਿੱਚ ਡਿੱਗੀ
ਭਾਰਤ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 16 ਦੌੜਾਂ ਦੇ ਨਿੱਜੀ ਸਕੋਰ 'ਤੇ ਰਾਸ਼ਿਦ ਖਾਨ ਨੂੰ 49ਵੇਂ ਓਵਰ ਦੀ ਪਹਿਲੀ ਗੇਂਦ 'ਤੇ ਕੁਲਦੀਪ ਯਾਦਵ ਹੱਥੋਂ ਕੈਚ ਆਊਟ ਕਰਵਾ ਦਿੱਤਾ। ਕੁਲਦੀਪ ਨੇ ਸ਼ਾਨਦਾਰ ਕੈਚ ਲੈ ਕੇ ਰਾਸ਼ਿਦ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਅਫਗਾਨਿਸਤਾਨ ਦਾ ਸਕੋਰ 49 ਓਵਰਾਂ ਤੋਂ ਬਾਅਦ (264/8)
- IND vs AFG Live Updates: ਅਫਗਾਨਿਸਤਾਨ ਨੂੰ 45ਵੇਂ ਓਵਰ ਵਿੱਚ ਦੋ ਝਟਕੇ ਲੱਗੇ
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 2 ਦੌੜਾਂ ਦੇ ਨਿੱਜੀ ਸਕੋਰ 'ਤੇ 45ਵੇਂ ਓਵਰ ਦੀ ਦੂਜੀ ਗੇਂਦ 'ਤੇ ਨਜੀਬੁੱਲਾ ਜ਼ਦਰਾਨ ਨੂੰ ਵਿਰਾਟ ਕੋਹਲੀ ਹੱਥੋਂ ਕੈਚ ਆਊਟ ਕਰਵਾ ਦਿੱਤਾ। ਫਿਰ ਆਖਰੀ ਗੇਂਦ 'ਤੇ ਉਸ ਨੇ ਮੁਹੰਮਦ ਨਬੀ (19) ਨੂੰ ਐੱਲ.ਬੀ.ਡਬਲਿਊ. ਅਫਗਾਨਿਸਤਾਨ ਦਾ ਸਕੋਰ 45 ਓਵਰਾਂ ਤੋਂ ਬਾਅਦ (235/7)
- ਅਫਗਾਨਿਸਤਾਨ ਦੀ 5ਵੀਂ ਵਿਕਟ 43ਵੇਂ ਓਵਰ ਵਿੱਚ ਡਿੱਗੀ
*ਅਫ਼ਗਾਨਿਸਤਾਨ ਦੀ ਪਾਰੀ, 5 ਵਿਕਟਾਂ ਡਿੱਗੀਆਂ:-
1. ਸਕੋਰ 32-1 ਉੱਤੇ ਇਬ੍ਰਾਹਿਮ ਜਾਦਰਾਨ, 6.4 ਓਵਰ
2. ਸਕੋਰ 63-2 ਉੱਤੇ ਰਹਿਮਾਨੁੱਲ੍ਹਾ ਗੁਰਬਾਜ, 12.4 ਓਵਰ