ਪੰਜਾਬ

punjab

ETV Bharat / sports

ICC World Cup 2023: ਵਿਸ਼ਵ ਕੱਪ ਲਈ ਟੀਮ ਵਿੱਚ ਬਦਲਾਅ ਦਾ ਅੱਜ ਆਖਰੀ ਦਿਨ, ਭਾਰਤੀ ਟੀਮ 'ਚ ਹੋ ਸਕਦੇ ਹਨ ਇਹ ਬਦਲਾਅ - ਹਾਰਦਿਕ ਪੰਡਯਾ

ਵਿਸ਼ਵ ਕੱਪ 2023 ਲਈ ਸਾਰੀਆਂ ਟੀਮਾਂ ਦਾ ਅੰਤਿਮ ਸੂਚੀ ਸੌਂਪਣ ਦਾ ਅੱਜ ਆਖਰੀ ਦਿਨ ਹੈ। ਜੇਕਰ ਪਹਿਲਾਂ ਤੋਂ ਐਲਾਨੀ ਟੀਮ ਵਿੱਚ ਕੋਈ ਬਦਲਾਅ ਕਰਨਾ ਹੈ ਤਾਂ ਅੱਜ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਆਈਸੀਸੀ ਮੌਕਾ ਨਹੀਂ ਦੇਵੇਗੀ। ਭਾਰਤੀ ਟੀਮ ਵੀ ਬਦਲਾਅ ਦੇ ਨਾਲ ਆਪਣੀ ਸੂਚੀ ਜਾਰੀ ਕਰ ਸਕਦੀ ਹੈ।

ICC World Cup 2023
ICC World Cup 2023 Final Selection day indian Cricket Team World Cup last day For Changes BCCI Virat Kohli Rohit Sharma

By ETV Bharat Punjabi Team

Published : Sep 28, 2023, 4:23 PM IST

ਨਵੀਂ ਦਿੱਲੀ:ਵਿਸ਼ਵ ਕੱਪ 2023 ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਕ੍ਰਿਕਟ ਪ੍ਰਸ਼ੰਸਕ ਇਸ ਮਹਾਨ ਸਮਾਰੋਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਿਸ਼ਵ ਕੱਪ ਸ਼ੁਰੂ ਹੋਣ ਵਿੱਚ ਸਿਰਫ਼ ਸੱਤ ਦਿਨ ਬਾਕੀ ਹਨ। ਇਸ ਦੇ ਲਈ ਲਗਭਗ ਸਾਰੀਆਂ ਟੀਮਾਂ ਭਾਰਤ ਆ ਚੁੱਕੀਆਂ ਹਨ। ਭਾਰਤੀ ਕ੍ਰਿਕਟ ਬੋਰਡ ਅੱਜ ਵਿਸ਼ਵ ਕੱਪ ਲਈ ਅੰਤਿਮ ਟੀਮ ਦੀ ਸੂਚੀ ਜਾਰੀ ਕਰੇਗਾ। ਆਈਸੀਸੀ ਦੀ ਡੈੱਡਲਾਈਨ ਮੁਤਾਬਕ ਸਾਰੀਆਂ ਟੀਮਾਂ ਨੂੰ 28 ਸਤੰਬਰ ਤੱਕ ਆਪਣੀ 15 ਮੈਂਬਰੀ ਫਾਈਨਲ ਸੂਚੀ ਤੈਅ ਕਰਨੀ ਹੋਵੇਗੀ।

ਟੀਮ ਵਿੱਚ ਬਦਲਾਅ ਦਾ ਅੱਜ ਆਖਰੀ ਦਿਨ: ਖਿਡਾਰੀਆਂ ਦੀ ਅੰਤਿਮ ਸੂਚੀ ਭੇਜਣ ਦਾ ਅੱਜ ਆਖਰੀ ਦਿਨ ਹੈ, ਇਸ ਲਈ ਅਜੀਤ ਅਗਰਕਰ ਦੀ ਅਗਵਾਈ ਹੇਠ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅੱਜ ਆਪਣੀ ਅੰਤਿਮ 15 ਮੈਂਬਰੀ ਟੀਮ ਵਿੱਚ ਬਦਲਾਅ ਕਰ ਸਕਦਾ ਹੈ। ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਆਖਿਰਕਾਰ ਅਸ਼ਵਿਨ ਨੂੰ ਵਿਸ਼ਵ ਕੱਪ 2023 ਲਈ 15 ਮੈਂਬਰੀ ਟੀਮ 'ਚ ਚੁਣਿਆ ਜਾਂਦਾ ਹੈ ਜਾਂ ਨਹੀਂ। ਅਕਸ਼ਰ ਪਟੇਲ ਦੀ ਫਿਟਨੈੱਸ ਨੇ ਚੋਣਕਾਰਾਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ। ਹੁਣ ਆਉਣ ਵਾਲੀ ਫਾਈਨਲ ਲਿਸਟ 'ਚ ਪ੍ਰਸ਼ੰਸਕਾਂ ਦੀ ਨਜ਼ਰ ਇਸ ਗੱਲ 'ਤੇ ਹੋਵੇਗੀ ਕਿ ਅਕਸ਼ਰ ਪਟੇਲ ਦੀ ਜਗ੍ਹਾ ਅਸ਼ਵਿਨ ਨੂੰ ਟੀਮ 'ਚ ਸ਼ਾਮਲ ਕੀਤਾ ਜਾਵੇਗਾ ਜਾਂ ਨਹੀ।

ਅਸ਼ਵਿਨ ਅਤੇ ਸ਼ਾਰਦੁਲ ਠਾਕੁਰ ਦਾ ਹਾਲੀਆਂ ਪ੍ਰਦਰਸ਼ਨ:ਤੁਹਾਨੂੰ ਦੱਸ ਦੇਈਏ ਕਿ ਅਸ਼ਵਿਨ ਨੂੰ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਦੋ ਮੈਚਾਂ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਰਵੀਚੰਦਰਨ ਅਸ਼ਵਿਨ ਨੂੰ ਪਹਿਲੇ ਮੈਚ 'ਚ ਸਿਰਫ ਇਕ ਵਿਕਟ ਮਿਲੀ। ਦੂਜੇ ਮੈਚ ਵਿੱਚ ਅਸ਼ਵਿਨ ਨੇ ਤਿੰਨ ਅਹਿਮ ਵਿਕਟਾਂ ਲਈਆਂ। ਸ਼ਾਰਦੁਲ ਠਾਕੁਰ ਨੂੰ ਵਿਸ਼ਵ ਕੱਪ ਟੀਮ 'ਚ ਚੁਣਿਆ ਗਿਆ ਹੈ ਪਰ ਆਸਟ੍ਰੇਲੀਆ ਖਿਲਾਫ ਮੈਚ 'ਚ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਸਵਾਲ ਖੜ੍ਹੇ ਹੋ ਗਏ ਹਨ। ਪਹਿਲੇ ਮੈਚ 'ਚ ਉਸ ਨੇ ਬਿਨਾਂ ਕੋਈ ਵਿਕਟ ਲਏ 10 ਓਵਰਾਂ 'ਚ 78 ਦੌੜਾਂ ਦਿੱਤੀਆਂ। ਦੂਜੇ ਮੈਚ ਵਿੱਚ ਉਹ 4 ਓਵਰਾਂ ਵਿੱਚ 35 ਦੌੜਾਂ ਦੇ ਕੇ ਕੋਈ ਵਿਕਟ ਨਹੀਂ ਲੈ ਸਕਿਆ। ਹਾਲਾਂਕਿ ਸ਼ਾਰਦੁਲ ਅਤੇ ਸ਼ੁਭਮਨ ਗਿੱਲ ਨੂੰ ਫਾਈਨਲ ਮੈਚ ਵਿੱਚ ਆਰਾਮ ਦਿੱਤਾ ਗਿਆ ਸੀ। ਸ਼੍ਰੇਅਸ ਅਈਅਰ ਨੇ ਆਪਣੇ ਦੂਜੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਇਸ਼ਾਨ ਕਿਸ਼ਨ ਦੋ ਮੈਚਾਂ ਵਿੱਚ ਸਿਰਫ਼ 18 ਅਤੇ 35 ਦੌੜਾਂ ਹੀ ਬਣਾ ਸਕੇ। ਅਜਿਹੇ 'ਚ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਚੋਣਕਾਰ 5 ਸਤੰਬਰ ਨੂੰ ਜਾਰੀ 15 ਖਿਡਾਰੀਆਂ ਦੀ ਸੂਚੀ 'ਚ ਕੋਈ ਬਦਲਾਅ ਕਰਦੇ ਹਨ ਜਾਂ ਨਹੀ।

ਵਿਸ਼ਵ ਕੱਪ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਕੇਐਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਕੁਲਦੀਪ ਯਾਦਵ।

ABOUT THE AUTHOR

...view details