ਪੰਜਾਬ

punjab

ETV Bharat / sports

ICC World Cup 2023: ਵਿਸ਼ਵ ਕੱਪ ਮੈਚ 2023 ਤੋਂ ਪਹਿਲਾਂ ਸਾਰੇ ਕਪਤਾਨਾਂ ਇੱਕ ਸੁਰ, ਕਿਹਾ- ਛਾਪ ਛੱਡਣ ਨੂੰ ਉਤਸ਼ਾਹਿਤ

All Team's Captain : ਵਿਸ਼ਵ ਕੱਪ 2023 ਤੋਂ ਪਹਿਲਾਂ ਸਾਰੀਆਂ ਟੀਮਾਂ ਦੇ ਕਪਤਾਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਆਪਣੀ ਰਣਨੀਤੀ ਬਾਰੇ ਦੱਸਿਆ ਹੈ। ਜੋਸ ਬਟਲਰ ਨੇ ਕਿਹਾ ਕਿ ਅਸੀਂ ਪਿਛਲੀ ਵਾਰ ਦੇ ਚੈਂਪੀਅਨ ਹਾਂ ਅਤੇ ਇਸ ਬਾਰੇ ਬਿਲਕੁਲ ਵੀ ਨਹੀਂ ਸੋਚ ਰਹੇ।

ICC World Cup 2023
ICC World Cup 2023

By PTI

Published : Oct 5, 2023, 11:00 AM IST

ਅਹਿਮਦਾਬਾਦ/ਗੁਜਰਾਤ :ਵਿਸ਼ਵ ਕੱਪ 2023 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਦਾ ਮੰਨਣਾ ਹੈ ਕਿ 2019 ਵਿਸ਼ਵ ਕੱਪ ਵਿੱਚ ਖਿਤਾਬ ਜਿੱਤੇ ਨੂੰ ਬਹੁਤ ਲੰਬਾ ਸਮਾਂ ਲੰਘ ਗਿਆ ਹੈ ਅਤੇ ਉਹ ਨਿਊਜ਼ੀਲੈਂਡ ਦੇ ਖਿਲਾਫ ਵੀਰਵਾਰ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਬਾਕੀ 9 ਟੀਮਾਂ ਵਾਂਗ ਹੀ ਇੱਕੋ ਕਿਸ਼ਤੀ ਵਿੱਚ ਸਵਾਰ ਹਨ। ਆਈਸੀਸੀ ਦੇ 'ਕੈਪਟਨ ਡੇ' ਸਮਾਰੋਹ ਦੌਰਾਨ, ਸਾਰੀਆਂ 10 ਟੀਮਾਂ ਦੇ ਕਪਤਾਨਾਂ ਨੇ 45 ਦਿਨਾਂ ਦੇ ਟੂਰਨਾਮੈਂਟ ਤੋਂ ਪਹਿਲਾਂ ਆਪਣੇ ਵਿਚਾਰ ਪੇਸ਼ ਕੀਤੇ। ਇਸ ਟੂਰਨਾਮੈਂਟ ਵਿੱਚ ਕੁੱਲ 48 ਮੈਚ ਖੇਡੇ ਜਾਣਗੇ।

ਇੰਗਲੈਂਡ ਦੇ ਕਪਤਾਨ ਜੋਸ ਬਟਲਰ : ਇੰਗਲੈਂਡ ਦੇ ਕਪਤਾਨ ਬਟਲਰ ਨੇ ਕਿਹਾ, 'ਅਸੀਂ ਆਪਣੇ ਆਪ ਨੂੰ ਡਿਫੈਂਡਿੰਗ ਚੈਂਪੀਅਨ ਦੇ ਰੂਪ 'ਚ ਨਹੀਂ ਦੇਖਦੇ। ਅਸੀਂ ਵੀ ਟੂਰਨਾਮੈਂਟ ਦੀ ਸ਼ਾਮ 'ਤੇ ਇੱਥੇ ਬੈਠੇ ਹੋਰਨਾਂ ਵਾਂਗ ਇਕੋਂ ਕਿਸ਼ਤੀ 'ਤੇ ਹਾਂ। ਉਨ੍ਹਾਂ ਕਿਹਾ ਕਿ, 'ਸਾਡੀ ਟੀਮ ਤਿਆਰ ਹੈ ਅਤੇ ਅਸੀਂ ਬਹੁਤ ਉਤਸ਼ਾਹਿਤ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤ ਕ੍ਰਿਕਟ ਖੇਡਣ ਲਈ ਕਿੰਨੀ ਵਧੀਆ ਜਗ੍ਹਾ ਹੈ ਅਤੇ ਕੱਲ੍ਹ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਲਈ ਅਸੀਂ ਸੱਚਮੁੱਚ ਉਤਸ਼ਾਹਿਤ ਹਾਂ।''

ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ 'ਚ ਟੀਮਾਂ 'ਚ ਕਾਫੀ ਬਦਲਾਅ ਹੋਇਆ ਹੈ। ਉਨ੍ਹਾਂ ਕਿਹਾ, 'ਜਿਵੇਂ ਕਿ ਜੋਸ ਨੇ ਕਿਹਾ, ਅਸੀਂ ਸਾਰੇ ਇੱਕ ਨਵਾਂ ਟੂਰਨਾਮੈਂਟ ਖੇਡਣ ਆਏ ਹਾਂ ਅਤੇ ਹਰ ਟੀਮ ਉਸੇ ਸਥਿਤੀ ਵਿੱਚ ਹੈ ਅਤੇ ਨਵੀਂ ਸ਼ੁਰੂਆਤ ਕਰੇਗੀ। ਟੀਮਾਂ ਬਦਲ ਗਈਆਂ ਹਨ ਅਤੇ ਤੁਹਾਨੂੰ ਵਿਰੋਧੀ ਟੀਮ ਅਤੇ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਖੇਡ 'ਤੇ ਧਿਆਨ ਦੇਣਾ ਹੋਵੇਗਾ।'

ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ:ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਟੀਮ ਪਿਛਲੀਆਂ ਚੈਂਪੀਅਨ ਟੀਮਾਂ ਵਾਂਗ ਪ੍ਰਦਰਸ਼ਨ ਕਰਨ 'ਚ ਸਫਲ ਰਹੇਗੀ। ਉਸ ਨੇ ਕਿਹਾ, 'ਤੁਸੀਂ ਇਸ ਗੱਲ ਦਾ ਜ਼ਿਆਦਾ ਸਿਹਰਾ ਨਹੀਂ ਲੈ ਸਕਦੇ ਕਿ ਅਸੀਂ ਪਿਛਲੇ ਸਮੇਂ ਵਿੱਚ ਕਿੰਨੇ ਟੂਰਨਾਮੈਂਟ ਜਿੱਤੇ ਹਨ। ਸਾਡੇ ਕੁਝ ਖਿਡਾਰੀ 2015 ਦੀ ਵਿਸ਼ਵ ਚੈਂਪੀਅਨ ਟੀਮ ਦਾ ਹਿੱਸਾ ਸਨ ਅਤੇ ਇਸ ਨਾਲ ਯਕੀਨੀ ਤੌਰ 'ਤੇ ਸਾਡਾ ਆਤਮਵਿਸ਼ਵਾਸ ਵਧੇਗਾ। ਮੈਨੂੰ ਲੱਗਦਾ ਹੈ ਕਿ ਵਨਡੇ ਕ੍ਰਿਕਟ ਸਾਬਕਾ ਆਸਟ੍ਰੇਲਿਆਈ ਟੀਮਾਂ ਲਈ ਜ਼ਿਆਦਾ ਅਨੁਕੂਲ ਸੀ।'

ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ : ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਕਿਹਾ ਕਿ ਆਈਪੀਐਲ ਵਿੱਚ ਖੇਡਣ ਦਾ ਤਜ਼ੁਰਬਾ ਸਾਰੀਆਂ ਟੀਮਾਂ ਲਈ ਢੁਕਵਾਂ ਹੈ। ਉਨ੍ਹਾਂ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਇਹ ਉਹ ਚੀਜ਼ ਹੈ, ਜੋ ਹਰ ਕਿਸੇ ਲਈ ਢੁੱਕਵੀਂ ਹੈ। ਅਜਿਹੀਆਂ ਕਈ ਟੀਮਾਂ ਹਨ ਜਿਨ੍ਹਾਂ ਦੇ ਖਿਡਾਰੀ ਭਾਰਤ ਵਿੱਚ ਖੇਡੇ ਹਨ ਅਤੇ ਜਿਨ੍ਹਾਂ ਨੇ ਭਾਰਤ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਲਈ, ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਸਾਨੂੰ ਇਸ ਤੋਂ ਲਾਭ ਹੋਵੇਗਾ।'

ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ: ਦਾਸੁਨ ਸ਼ਨਾਕਾ ਨੇ ਕਿਹਾ ਕਿ ਉਨ੍ਹਾਂ ਦੇ ਖਿਡਾਰੀ ਆਪਣੀ ਛਾਪ ਛੱਡਣ ਲਈ ਤਿਆਰ ਹਨ। ਉਨ੍ਹਾਂ ਕਿਹਾ, 'ਇਹ ਸਾਡੇ ਲਈ ਰੋਮਾਂਚਕ ਸਮਾਂ ਹੈ। ਸਾਡੀ ਟੀਮ ਹਾਲ ਹੀ ਵਿੱਚ ਜ਼ਖ਼ਮੀ ਖਿਡਾਰੀਆਂ ਦੀ ਸਮੱਸਿਆ ਨਾਲ ਜੂਝ ਰਹੀ ਹੈ ਪਰ ਸਾਡਾ ਰਿਕਾਰਡ ਚੰਗਾ ਰਿਹਾ ਹੈ। ਸਾਡਾ ਹਰ ਖਿਡਾਰੀ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਕਰਕੇ ਆਪਣੀ ਛਾਪ ਛੱਡਣ ਲਈ ਤਿਆਰ ਹੈ।'

ਅਫ਼ਗਾਨਿਸਤਾਨ ਦੇ ਕਪਤਾਨ ਹਸ਼ਮਤੁੱਲਾ ਸ਼ਾਹਿਦੀਨੇ ਕਿਹਾ, 'ਸਾਡਾ ਮਜ਼ਬੂਤ ​​ਬਿੰਦੂ ਸਪਿਨ ਵਿਭਾਗ ਹੈ, ਪਰ ਮੇਰਾ ਮੰਨਣਾ ਹੈ ਕਿ ਅਸੀਂ ਪਿਛਲੇ ਕੁਝ ਸਾਲਾਂ 'ਚ ਸਖ਼ਤ ਮਿਹਨਤ ਕੀਤੀ ਹੈ।'

ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ : ਸ਼ਾਕਿਬ ਅਲ ਹਸਨ ਨੇ ਕਿਹਾ, 'ਅਸੀਂ ਬਹੁਤ ਚੰਗੀ ਤਿਆਰੀ ਕੀਤੀ ਹੈ ਅਤੇ ਸਾਡੀ ਟੀਮ ਇੱਕ ਸਮੂਹ ਦੇ ਰੂਪ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਹੁਣ ਸਾਡੀ ਟੀਮ ਲਈ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕਰਨ ਦਾ ਸਮਾਂ ਹੈ।'

ਹਾਲੈਂਡ ਦੇ ਕਪਤਾਨ ਸਕਾਟ ਐਡਵਰਡਸ ਨੇ ਕਿਹਾ, 'ਕੁਆਲੀਫਾਇਰ ਆਸਾਨ ਨਹੀਂ ਸੀ ਪਰ ਮੈਨੂੰ ਖੁਸ਼ੀ ਹੈ ਕਿ ਸਾਡੇ ਖਿਡਾਰੀਆਂ ਨੇ ਉੱਥੇ ਚੰਗਾ ਪ੍ਰਦਰਸ਼ਨ ਕੀਤਾ। ਮੈਨੂੰ ਉਮੀਦ ਹੈ ਕਿ ਉਥੋਂ ਮਿਲੇ ਆਤਮ ਵਿਸ਼ਵਾਸ ਦਾ ਸਾਨੂੰ ਇੱਥੇ ਫਾਇਦਾ ਹੋਵੇਗਾ।'

ABOUT THE AUTHOR

...view details