ਹਿਮਾਚਲ ਪ੍ਰਦੇਸ਼/ਧਰਮਸ਼ਾਲਾ:ਵਿਸ਼ਵ ਕੱਪ 2023 ਦਾ ਤੀਜਾ ਮੈਚ ਧਰਮਸ਼ਾਲਾ ਦੇ (ICC World Cup 2023) ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਵਿਚਾਲੇ ਖੇਡਿਆ ਗਿਆ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਅਫ਼ਗਾਨਿਸਤਾਨ ਦੀ ਪੂਰੀ ਟੀਮ 156 ਦੌੜਾਂ 'ਤੇ ਸਿਮਟ ਗਈ। ਬੰਗਲਾਦੇਸ਼ ਨੂੰ ਜਿੱਤ ਲਈ 157 ਦੌੜਾਂ ਦਾ ਟੀਚਾ ਦਿੱਤਾ।
ਮਿਰਾਜ ਨੇ 3-3 ਵਿਕਟਾਂ ਕੀਤੀਆਂ ਹਾਸਲ:ਸ਼ਾਕਿਬ ਅਲ ਹਸਨ ਅਤੇ ਮੇਹਦੀ ਹਸਨ ਮਿਰਾਜ ਨੇ 3-3 ਵਿਕਟਾਂ ਹਾਸਲ ਕੀਤੀਆਂ। ਅਫ਼ਗਾਨਿਸਤਾਨ ਲਈ ਰਹਿਮਾਨਉੱਲ੍ਹਾ ਗੁਰਬਾਜ਼ ਨੇ ਸਭ ਤੋਂ ਵੱਧ 47 ਦੌੜਾਂ ਬਣਾਈਆਂ। ਦੋਵੇਂ ਟੀਮਾਂ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕਰਨ 'ਤੇ ਲੱਗੀਆਂ ਹੋਈਆਂ ਹਨ। 6 ਸਾਲ ਬਾਅਦ ਧਰਮਸ਼ਾਲਾ ਮੈਦਾਨ 'ਤੇ ਵਨਡੇ ਮੈਚ ਖੇਡਿਆ ਜਾ ਰਿਹਾ ਹੈ। ਇਸ ਸਟੇਡੀਅਮ ਦੀ ਪਿੱਚ ਨੂੰ ਤੇਜ਼ ਗੇਂਦਬਾਜ਼ਾਂ ਲਈ ਮਦਦਗਾਰ ਦੱਸਿਆ ਜਾਂਦਾ ਸੀ, ਪਰ ਇੱਥੇ ਬੰਗਲਾਦੇਸ਼ੀ ਸਪਿਨਰਾਂ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।
ਅਫਗਾਨਿਸਤਾਨ ਦੀ ਟੀਮ 156 ਦੌੜਾਂ 'ਤੇ ਸਿਮਟੀ:ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਦੀ ਟੀਮ 37.2 ਓਵਰਾਂ 'ਚ 156 ਦੌੜਾਂ 'ਤੇ ਆਲ ਆਊਟ ਹੋ ਗਈ। ਅਫਗਾਨਿਸਤਾਨ ਲਈ ਰਹਿਮਾਨਉੱਲ੍ਹਾ ਗੁਰਬਾਜ਼ ਨੇ ਸਭ ਤੋਂ ਵੱਧ 47 ਦੌੜਾਂ ਦੀ ਪਾਰੀ ਖੇਡੀ। ਉਸ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਪ੍ਰਭਾਵਸ਼ਾਲੀ ਬੱਲੇਬਾਜ਼ੀ (ICC World Cup 2023 BAN Vs AFG) ਨਹੀਂ ਕਰ ਸਕਿਆ। ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਅਤੇ ਮੇਹਦੀ ਹਸਨ ਮਿਰਾਜ ਨੇ 3-3 ਵਿਕਟਾਂ ਲਈਆਂ।
ਮੇਹਦੀ ਹਸਨ ਮਿਰਾਜ 57 ਦੌੜਾਂ ਦੀ ਪਾਰੀ ਖੇਡ ਕੇ ਆਊਟ:ਬੰਗਲਾਦੇਸ਼ ਨੂੰ ਤੀਜਾ ਝਟਕਾ 125 ਦੇ ਸਕੋਰ 'ਤੇ ਲੱਗਾ ਹੈ। ਨਵੀਨ ਉਲ ਹੱਕ ਨੇ ਮੇਹਦੀ ਹਸਨ ਮਿਰਾਜ (57) ਨੂੰ ਪੈਵੇਲੀਅਨ ਭੇਜਿਆ ਸੀ।