ਨਵੀਂ ਦਿੱਲੀ:ਅੰਡਰ 19 ਟੀ-20 ਵਿਸ਼ਵ ਕੱਪ ਅੱਜ ਤੋਂ ਦੱਖਣੀ ਅਫਰੀਕਾ 'ਚ ਸ਼ੁਰੂ ਹੋ ਰਿਹਾ ਹੈ। ਇਸ ਟੂਰਨਾਮੈਂਟ ਵਿੱਚ 16 ਟੀਮਾਂ ਭਾਗ ਲੈਣਗੀਆਂ ਅਤੇ ਕੁੱਲ 41 ਮੈਚ ਖੇਡੇ ਜਾਣਗੇ। ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ 29 ਜਨਵਰੀ ਨੂੰ ਹੋਵੇਗਾ। ਟੂਰਨਾਮੈਂਟ ਦੀਆਂ ਸਾਰੀਆਂ ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਭਾਰਤੀ ਟੀਮ ਮੇਜ਼ਬਾਨ ਦੱਖਣੀ ਅਫਰੀਕਾ, ਸਕਾਟਲੈਂਡ ਅਤੇ ਯੂਏਈ ਦੇ ਨਾਲ ਗਰੁੱਪ ਡੀ ਵਿੱਚ ਹੈ। ਚਾਰਾਂ ਗਰੁੱਪਾਂ ਵਿੱਚ ਸਿਖਰ 3 ਵਿੱਚ ਰਹਿਣ ਵਾਲੀ ਟੀਮ ਸੁਪਰ 6 ਰਾਊਂਡ ਵਿੱਚ ਜਾਵੇਗੀ। ਸ਼ਵੇਤਾ ਸਹਿਰਾਵਤ ਭਾਰਤੀ ਟੀਮ ਦੀ 15 ਮੈਂਬਰੀ ਟੀਮ ਦੀ ਉਪ ਕਪਤਾਨ ਹੈ। ਸੀਨੀਅਰ ਟੀਮ 'ਚ ਖੇਡਣ ਵਾਲੀ ਵਿਕਟਕੀਪਰ ਰਿਸ਼ਾ ਘੋਸ਼ ਵੀ ਟੀਮ 'ਚ ਹੈ।
ਭਾਰਤ ਦਾ ਦੂਜਾ ਮੈਚ 16 ਜਨਵਰੀ ਨੂੰ ਦੁਪਹਿਰ 1:30 ਵਜੇ ਯੂਏਈ ਨਾਲ ਹੋਵੇਗਾ ਅਤੇ ਤੀਜਾ ਮੈਚ 18 ਜਨਵਰੀ ਨੂੰ ਸ਼ਾਮ 5:15 ਵਜੇ ਸਕਾਟਲੈਂਡ ਨਾਲ ਹੋਵੇਗਾ। ਸਾਰੇ ਮੈਚ ਬੇਨੋਨੀ ਵਿੱਚ ਹੋਣਗੇ। ਭਾਰਤ ਨੂੰ ਰਾਊਂਡ 6 'ਚ ਪਹੁੰਚਣ ਲਈ ਗਰੁੱਪ ਗੇੜ 'ਚ 3 'ਚੋਂ ਘੱਟ ਤੋਂ ਘੱਟ 2 ਮੈਚ ਜਿੱਤਣੇ ਹੋਣਗੇ। ਸੁਪਰ 6 ਰਾਊਂਡ 'ਚ 12 ਟੀਮਾਂ ਵਿਚਾਲੇ ਕੁੱਲ 14 ਮੈਚ ਹੋਣਗੇ। ਇੱਕ ਟੀਮ 2 ਮੈਚ ਖੇਡੇਗੀ,ਸੈਮੀਫਾਈਨਲ ਖੇਡਣ ਲਈ ਭਾਰਤ ਨੂੰ ਦੋਵੇਂ ਮੈਚ ਜਿੱਤਣੇ ਹੋਣਗੇ।
ਸਚਿਨ ਨੇ ਦਿੱਤਾ ਸੰਦੇਸ਼: ਲਿਟਲ ਮਾਸਟਰ ਸਚਿਨ ਤੇਂਦੁਲਕਰ ਨੇ ਅੰਡਰ-19 ਵਿਸ਼ਵ ਕੱਪ ਜਿੱਤਣ ਲਈ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸਚਿਨ ਨੇ ਲਿਖਿਆ ਹੈ ਕਿ ਭਾਰਤੀ ਮਹਿਲਾ ਟੀਮ ਦੁਨੀਆ ਦੀਆਂ ਸਰਵਸ਼੍ਰੇਸ਼ਠ ਟੀਮਾਂ ਵਿੱਚੋਂ ਇੱਕ ਹੈ। ਟੀਮ ਕੋਲ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ਵਿੱਚ ਤਜਰਬੇਕਾਰ ਖਿਡਾਰੀ ਹਨ। ਵਿਸ਼ਵ ਕੱਪ ਟੀਮ 'ਚ ਨੌਜਵਾਨ ਖਿਡਾਰੀਆਂ ਦਾ ਵੀ ਚੰਗਾ ਸੰਤੁਲਨ ਹੈ।