ਦੁਬਈ: ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਜਾਰੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਇੱਕ-ਇੱਕ ਸਥਾਨ ਦਾ ਸੁਧਾਰ ਕੀਤਾ ਹੈ। ਬੱਲੇਬਾਜ਼ਾਂ ਦੀ ਦਰਜਾਬੰਦੀ ਵਿੱਚ ਹਰਮਨਪ੍ਰੀਤ 13ਵੇਂ ਸਥਾਨ 'ਤੇ ਹੈ, ਜਦੋਂ ਕਿ ਮੰਧਾਨਾ ਨੌਵੇਂ ਸਥਾਨ 'ਤੇ ਰੈਂਕਿੰਗ ਵਿੱਚ ਸਿਖਰਲੀ ਭਾਰਤੀ ਹੈ।
ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਹਰਮਨਪ੍ਰੀਤ ਨੇ 59.50 ਦੀ ਔਸਤ ਨਾਲ 119 ਦੌੜਾਂ ਬਣਾ ਕੇ ਤਿੰਨ ਵਿਕਟਾਂ ਲੈ ਕੇ ਭਾਰਤੀ ਟੀਮ ਨੂੰ ਸੀਰੀਜ਼ 'ਚ 3-0 ਦੀ ਬੜ੍ਹਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਉਸ ਨੂੰ ਸੀਰੀਜ਼ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ। ਮੰਧਾਨਾ ਨੇ ਇਸ ਸੀਰੀਜ਼ 'ਚ 52 ਦੀ ਔਸਤ ਨਾਲ ਦੌੜਾਂ ਬਣਾਈਆਂ। ਉਸ ਨੇ ਇਸ ਦੌਰਾਨ ਸੈਂਕੜਾ ਵੀ ਲਗਾਇਆ।
ਰੈਂਕਿੰਗ 'ਚ ਅੱਗੇ ਵਧਣ ਵਾਲੇ ਹੋਰ ਭਾਰਤੀ ਬੱਲੇਬਾਜ਼ਾਂ 'ਚ ਸ਼ੈਫਾਲੀ ਵਰਮਾ (ਤਿੰਨ ਸਥਾਨ ਚੜ੍ਹ ਕੇ 33ਵੇਂ ਸਥਾਨ 'ਤੇ), ਯਸਤਿਕਾ ਭਾਟੀਆ (ਇਕ ਸਥਾਨ ਚੜ੍ਹ ਕੇ 45ਵੇਂ ਸਥਾਨ 'ਤੇ) ਅਤੇ ਗੇਂਦਬਾਜ਼ੀ ਦੀ ਹਰਫਨਮੌਲਾ ਪੂਜਾ ਵਸਤਰਕਾਰ (8 ਸਥਾਨਾਂ ਦੇ ਫਾਇਦੇ ਨਾਲ 53ਵੇਂ 'ਤੇ) ਸ਼ਾਮਲ ਹਨ। ਗੇਂਦਬਾਜ਼ਾਂ 'ਚ ਰਾਜੇਸ਼ਵਰੀ ਗਾਇਕਵਾੜ ਤਿੰਨ ਸਥਾਨਾਂ ਦੇ ਸੁਧਾਰ ਨਾਲ ਸਾਂਝੇ ਨੌਵੇਂ, ਮੇਘਨਾ ਸਿੰਘ ਦੋ ਸਥਾਨਾਂ ਦੇ ਸੁਧਾਰ ਨਾਲ 43ਵੇਂ ਅਤੇ ਵਸਤਰਕਾਰ ਦੋ ਸਥਾਨਾਂ ਦੇ ਸੁਧਾਰ ਨਾਲ ਸੰਯੁਕਤ 48ਵੇਂ ਸਥਾਨ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ:-Football: 15 ਜੁਲਾਈ ਤੋਂ ਦਿੱਲੀ ਪ੍ਰੀਮੀਅਰ ਲੀਗ ਦੀ ਹੋਵੇਗੀ ਸ਼ੁਰੂਆਤ
ਤਜਰਬੇਕਾਰ ਭਾਰਤੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ, ਜਿਸ ਨੂੰ ਇਸ ਦੌਰੇ 'ਤੇ ਟੀਮ 'ਚ ਜਗ੍ਹਾ ਨਹੀਂ ਮਿਲੀ, ਗੇਂਦਬਾਜ਼ਾਂ ਦੀ ਸੂਚੀ 'ਚ ਛੇਵੇਂ ਸਥਾਨ 'ਤੇ ਬਰਕਰਾਰ ਹੈ। ਬੱਲੇਬਾਜ਼ਾਂ ਦੀ ਸੂਚੀ 'ਚ ਆਸਟ੍ਰੇਲੀਆ ਦੀ ਐਲੀਸਾ ਹੀਲੀ ਅਤੇ ਇੰਗਲੈਂਡ ਦੀ ਨਟਾਲੀ ਸਾਇਵਰ ਚੋਟੀ ਦੇ ਦੋ ਸਥਾਨਾਂ 'ਤੇ ਹਨ, ਜਦਕਿ ਇੰਗਲੈਂਡ ਦੀ ਸੋਫੀ ਏਕਲਸਟੋਨ ਅਤੇ ਦੱਖਣੀ ਅਫਰੀਕਾ ਦੀ ਸ਼ਬਨੀਮ ਇਸਮਾਈਲ ਗੇਂਦਬਾਜ਼ੀ ਰੈਂਕਿੰਗ 'ਚ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ 'ਤੇ ਹਨ।