ਨਵੀਂ ਦਿੱਲੀ— ਅੰਤਰਰਾਸ਼ਟਰੀ ਪੱਧਰ 'ਤੇ ਮਹਿਲਾ ਕ੍ਰਿਕਟ 'ਚ ਆਸਟ੍ਰੇਲੀਆ ਦਾ ਦਬਦਬਾ ਅੱਜ ਵੀ ਬਰਕਰਾਰ ਹੈ। ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਆਪਣੇ ਦੇਸ਼ ਦੇ ਪੁਰਸ਼ਾਂ ਤੋਂ ਅੱਗੇ ਨਜ਼ਰ ਆ ਰਹੀ ਹੈ। ਹੁਣ ਤੱਕ ਖੇਡੇ ਗਏ 7 ਮਹਿਲਾ ਟੀ-20 ਵਿਸ਼ਵ ਕੱਪ 'ਚੋਂ ਆਸਟ੍ਰੇਲੀਆ ਨੇ 5 ਖਿਤਾਬ ਆਪਣੇ ਨਾਂ ਕੀਤੇ ਹਨ ਅਤੇ ਇਸ ਵਾਰ ਵੀ ਉਹ ਇਸ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਹੈ। ਮਹਿਲਾ ਟੀ-20 ਵਿਸ਼ਵ ਕੱਪ 10 ਫਰਵਰੀ ਤੋਂ ਦੱਖਣੀ ਅਫਰੀਕਾ 'ਚ ਇਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ 'ਚ ਤਿੰਨੋਂ ਟੀਮਾਂ ਨੂੰ ਖਿਤਾਬ ਦੇ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ।
17 ਦਿਨਾਂ ਤੱਕ ਚੱਲੇਗਾ ਟੂਰਨਾਮੈਂਟ-ਇਸ ਵਾਰ 8ਵਾਂ ਮਹਿਲਾ ਟੀ-20 ਵਿਸ਼ਵ ਕੱਪ ਦੱਖਣੀ ਅਫਰੀਕਾ 'ਚ ਖੇਡਿਆ ਜਾ ਰਿਹਾ ਹੈ। 10 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਇਹ ਮਹਿਲਾ ਟੀ-20 ਵਿਸ਼ਵ ਕੱਪ ਕੁੱਲ 17 ਦਿਨਾਂ ਤੱਕ ਚੱਲੇਗਾ। ਇਸ ਦੌਰਾਨ 10 ਟੀਮਾਂ ਇੱਕ ਦੂਜੇ ਨਾਲ 23 ਮੈਚ ਖੇਡਣਗੀਆਂ। ਇਸ ਦੇ ਲਈ, ਸਾਰੀਆਂ 10 ਟੀਮਾਂ ਨੂੰ 5-5 ਦੇ 2 ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਪਿਛਲੇ ਸਾਲ ਦੀ ਉਪ ਜੇਤੂ ਭਾਰਤੀ ਟੀਮ ਇੰਗਲੈਂਡ, ਪਾਕਿਸਤਾਨ, ਵੈਸਟਇੰਡੀਜ਼ ਅਤੇ ਆਇਰਲੈਂਡ ਦੇ ਨਾਲ ਗਰੁੱਪ-2 'ਚ ਸ਼ਾਮਲ ਹੈ, ਜਦਕਿ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਨੂੰ ਬੰਗਲਾਦੇਸ਼, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਦੇ ਨਾਲ ਗਰੁੱਪ-1 'ਚ ਰੱਖਿਆ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ 10 ਟੀਮਾਂ ਵਿਚਾਲੇ ਕੁੱਲ 20 ਗਰੁੱਪ ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਦੋਵਾਂ ਗਰੁੱਪਾਂ ਦੀਆਂ ਟਾਪ-2 ਟੀਮਾਂ ਨੂੰ ਸੈਮੀਫਾਈਨਲ ਵਿੱਚ ਖੇਡਣ ਦਾ ਮੌਕਾ ਮਿਲੇਗਾ। ਇਸ ਦੇ ਲਈ ਦੋਵੇਂ ਸੈਮੀਫਾਈਨਲ 23 ਅਤੇ 24 ਫਰਵਰੀ ਨੂੰ ਖੇਡੇ ਜਾਣਗੇ। ਇਸ ਤੋਂ ਬਾਅਦ ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ 26 ਫਰਵਰੀ ਨੂੰ ਕੇਪਟਾਊਨ ਦੇ ਨਿਊਲੈਂਡਸ ਮੈਦਾਨ 'ਤੇ ਖੇਡਿਆ ਜਾਵੇਗਾ।
ਆਸਟ੍ਰੇਲੀਆ ਨੇ 5 ਵਾਰ ਜਿੱਤਿਆ ਹੈ ਖਿਤਾਬ - ਆਸਟ੍ਰੇਲੀਆ ਦੀਆਂ ਮਹਿਲਾ ਖਿਡਾਰੀਆਂ ਨੇ ਸਭ ਤੋਂ ਵੱਧ 5 ਵਾਰ ਮਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਹੈ ਅਤੇ ਆਪਣੀ ਟੀਮ ਨੂੰ ਵਿਸ਼ਵ ਕੱਪ ਦੀ ਸਭ ਤੋਂ ਸਫਲ ਟੀਮ ਬਣਾਏ ਰੱਖਿਆ ਹੈ। ਆਸਟ੍ਰੇਲੀਆ ਦੀਆਂ ਮਹਿਲਾ ਖਿਡਾਰਨਾਂ ਨੇ 2010, 2012 ਅਤੇ 2014 ਵਿੱਚ ਖੇਡੇ ਗਏ ਮਹਿਲਾ ਟੀ-20 ਵਿਸ਼ਵ ਕੱਪ ਜਿੱਤ ਕੇ ਖ਼ਿਤਾਬੀ ਹੈਟ੍ਰਿਕ ਬਣਾਈ ਸੀ। ਇਸ ਤੋਂ ਬਾਅਦ ਟੀਮ ਨੇ 2018 ਅਤੇ 2020 ਵਿੱਚ ਵੀ ਮਹਿਲਾ ਟੀ-20 ਵਿਸ਼ਵ ਕੱਪ ਜਿੱਤ ਕੇ ਆਪਣੀ ਕਾਬਲੀਅਤ ਦਿਖਾਈ।
ਟੀਮ ਇੰਡੀਆ ਦਾ ਦਾਅਵਾ-ਇਸ ਦੇ ਨਾਲ ਹੀ ਹੋਰ ਦਾਅਵੇਦਾਰਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੀ ਸ਼ਾਮਲ ਹੈ, ਜਿਸ ਨੇ ਪਿਛਲੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਫਾਈਨਲ ਤੱਕ ਦਾ ਸਫਰ ਤੇਅ ਕਰਕੇ ਵਿੱਚ ਉਪ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਭਾਰਤ ਦੀ ਟੀਮ ਪਿਛਲੇ ਦੋ ਸਾਲਾਂ ਤੋਂ ਸ਼ਾਨਦਾਰ ਫਾਰਮ 'ਚ ਹੈ ਅਤੇ ਪਹਿਲੀ ਵਾਰ 2020 'ਚ ਖੇਡੇ ਗਏ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣ 'ਚ ਕਾਮਯਾਬ ਰਹੀ ਹੈ।
1 ਮੈਂਚ - 12 ਫਰਵਰੀ - ਭਾਰਤ VS ਪਾਕਿਸਤਾਨ
2 ਮੈਂਚ - 15 ਫਰਵਰੀ - ਭਾਰਤ VS ਵੈਸਟਇੰਡੀਜ਼