ਹੈਦਰਾਬਾਦ—ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ 'ਚ 'ਪ੍ਰਿੰਸ' ਦੇ ਨਾਂ ਨਾਲ ਜਾਣੇ ਜਾਂਦੇ ਭਾਰਤ ਦੇ ਸੱਜੇ ਹੱਥ ਦੇ ਸਟਾਰ ਓਪਨਰ ਬੱਲੇਬਾਜ਼ ਸ਼ੁਭਮਨ ਗਿੱਲ ਜਲਦ ਹੀ ਕੋਈ ਵੱਡਾ ਮੁਕਾਮ ਹਾਸਿਲ ਕਰ ਸਕਦੇ ਹਨ। ਇਸ 24 ਸਾਲਾ ਖਿਡਾਰੀ ਨੇ ਬਹੁਤ ਘੱਟ ਸਮੇਂ 'ਚ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ ਹਨ- ਕ੍ਰਿਕਟ ਦੇ ਸਾਰੇ ਫਾਰਮੈਟਾਂ 'ਚ ਸੈਂਕੜਾ, ਵਨਡੇ 'ਚ ਦੋਹਰਾ ਸੈਂਕੜਾ ਅਤੇ ਵਨਡੇ 'ਚ ਸਭ ਤੋਂ ਤੇਜ਼ 2000 ਦੌੜਾਂ ਇਨ੍ਹਾਂ 'ਚੋਂ ਕੁਝ ਹਨ। ਗਿੱਲ ਦਾ ਅਗਲਾ ਟੀਚਾ ਵਨਡੇ 'ਚ ਵਿਸ਼ਵ ਦਾ ਨੰਬਰ-1 ਬੱਲੇਬਾਜ਼ ਬਣਨਾ ਹੈ। ਬੁੱਧਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ 'ਚ ਗਿੱਲ ਦੂਜੇ ਨੰਬਰ 'ਤੇ ਬਰਕਰਾਰ ਹੈ। ਸਿਖਰ 'ਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਹਨ।
ICC ODIs Batters Rankings : ਜਲਦੀ ਹੀ ਵਿਸ਼ਵ ਦਾ ਨੰਬਰ-1 ਬੱਲੇਬਾਜ਼ ਬਣ ਜਾਣਗੇ ਸ਼ੁਭਮਨ ਗਿੱਲ, ਸਿਖਰ 'ਤੇ ਪਹੁੰਚਣ ਲਈ ਸਿਰਫ਼ 6 ਅੰਕ ਪਿੱਛੇ - ਵਿਰਾਟ ਕੋਹਲੀ
ਆਈਸੀਸੀ ਵੱਲੋਂ ਬੁੱਧਵਾਰ ਨੂੰ ਜਾਰੀ ਤਾਜ਼ਾ ਵਨਡੇ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੂਜੇ ਸਥਾਨ 'ਤੇ ਬਰਕਰਾਰ ਹਨ। ਉਹ ਨੰਬਰ-1 ਬੱਲੇਬਾਜ਼ ਬਾਬਰ ਆਜ਼ਮ ਤੋਂ ਸਿਰਫ਼ 6 ਰੇਟਿੰਗ ਅੰਕ ਪਿੱਛੇ ਹਨ।
Published : Oct 25, 2023, 5:00 PM IST
ਨੰਬਰ-1 ਤੋਂ ਸਿਰਫ਼ 6 ਰੇਟਿੰਗ ਅੰਕ ਪਿੱਛੇ: ਤਾਜ਼ਾ ਵਨਡੇ ਰੈਂਕਿੰਗ 'ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ 829 ਰੇਟਿੰਗ ਅੰਕਾਂ ਨਾਲ ਦੁਨੀਆ ਦੇ ਨੰਬਰ-1 ਬੱਲੇਬਾਜ਼ ਬਣੇ ਹੋਏ ਹਨ। ਉਥੇ ਹੀ ਭਾਰਤ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ 823 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ 'ਤੇ ਹਨ। ਦੋਵਾਂ ਵਿਚਾਲੇ ਸਿਰਫ 6 ਰੇਟਿੰਗ ਅੰਕਾਂ ਦਾ ਅੰਤਰ ਹੈ। ਕ੍ਰਿਕਟ ਵਿਸ਼ਵ ਕੱਪ 2023 'ਚ 5 ਮੈਚਾਂ 'ਚ 3 ਸੈਂਕੜੇ ਲਗਾਉਣ ਵਾਲੇ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ 769 ਅੰਕਾਂ ਨਾਲ ਤੀਜੇ ਸਥਾਨ 'ਤੇ ਹਨ। ਗਿੱਲ ਨੂੰ ਨੰਬਰ-1 ਦਾ ਸਥਾਨ ਹਾਸਲ ਕਰਨ ਲਈ ਸਿਰਫ ਕੁਝ ਚੰਗੀਆਂ ਪਾਰੀਆਂ ਦੀ ਲੋੜ ਹੈ।
ਟਾਪ-10 'ਚ ਸ਼ਾਮਿਲ 3 ਭਾਰਤੀ: ਸ਼ੁਭਮਨ ਗਿੱਲ ਤੋਂ ਇਲਾਵਾ ਦੋ ਹੋਰ ਭਾਰਤੀ ਵਨਡੇ ਬੱਲੇਬਾਜ਼ ਰੈਂਕਿੰਗ 'ਚ ਟਾਪ-10 'ਚ ਸ਼ਾਮਿਲ ਹਨ। ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 6ਵੇਂ ਅਤੇ ਕਪਤਾਨ ਰੋਹਿਤ ਸ਼ਰਮਾ 8ਵੇਂ ਸਥਾਨ 'ਤੇ ਹਨ। ਵਿਰਾਟ ਅਤੇ ਰੋਹਿਤ ਦੇ ਕ੍ਰਮਵਾਰ 747 ਅਤੇ 725 ਰੇਟਿੰਗ ਅੰਕ ਹਨ।