ਨਵੀਂ ਦਿੱਲੀ: ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੇ ਜਾਣ ਤੋਂ ਬਾਅਦ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਜਾਣਾ ਉਨ੍ਹਾ ਲਈ ਸਨਮਾਣ ਵਾਲੀ ਗੱਲ ਹੈ।
ਭਾਰਤੀ ਟੀਮ 13 ਜੁਲਾਈ ਤੋਂ ਸ਼੍ਰੀਲੰਕਾ ਦੌਰੇ 'ਤੇ ਤਿੰਨ ਵਨਡੇ ਅਤੇ ਇੰਨੇ ਹੀ ਟੀ -20 ਮੈਚ ਖੇਡੇਗੀ ਜੋ ਕਿ ਕੋਲੰਬੋ 'ਚ ਖੇਡੇ ਜਾਣਗੇ।
ਚੋਣਕਰਤਾਵਾਂ ਨੇ ਸ਼੍ਰੀਲੰਕਾ ਲੜੀ ਲਈ ਵੀਰਵਾਰ ਨੂੰ ਕਈ ਨਵੇਂ ਚਿਹਰੇ ਚੁਣੇ ਕਿਉਂਕਿ ਮੁੱਖ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਅਤੇ ਇੰਗਲੈਂਡ ਦੇ ਖਿਲਾਫ ਪੰਜ ਟੈਸਟ ਮੈਚਾਂ ਲਈ ਬ੍ਰਿਟੇਨ ਵਿਚ ਹੋਵੇਗੀ।