ਹੈਦਰਾਬਾਦ: ਭਾਰਤੀ ਕ੍ਰਿਕੇਟ ਟੀਮ ’ਚ ਟਰਬਨੇਟਰ ਦੇ ਨਾਂ ਨਾਲ ਮਸ਼ਹੂਰ ਰਹੇ ਸਪਿਨਰ ਹਰਭਜਨ ਸਿੰਘ 3 ਜੁਲਾਈ ਨੂੰ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਭਾਰਤ ਲਈ ਹਰਭਜਨ ਸਿੰਘ ਨੇ 236 ਵਨਡੇਅ , 103 ਟੈਸਟ, ਅਤੇ 28 ਟੀ -20 ਮੈਚ ਖੇਡੇ ਹਨ।
'ਟਰਬਨੇਟਰ' ਹਰਭਜਨ ਸਿੰਘ
ਹਰਭਜਨ ਸਿੰਘ ਦਾ ਜਨਮ 3 ਜੁਲਾਈ 1980 ਨੂੰ ਪੰਜਾਬ ਦੇ ਜਲੰਧਰ ’ਚ ਸਿੱਖ ਪਰਿਵਾਰ ਦੇ ਘਰ ਹੋਇਆ ਸੀ। ਹਰਭਜਨ ਸਿੰਘ ਸ਼੍ਰੀਲੰਕਾ ਦੇ ਖਿਡਾਰੀ ਮੁਥੈਇਆ ਮੁਰਲੀਧਰਨ ਤੋਂ ਬਾਅਦ ਸਭ ਤੋਂ ਜਿਆਜਾ ਟੈਸਟ ਵਿਕੇਟ ਲੈਣ ਵਾਲੇ ਆਫ ਸਪੀਨਰ ਹਨ। ਉਨ੍ਹਾਂ ਨੇ 1998 ਚ ਆਪਣੇ ਟੈਸਟ ਅਤੇ ਵਨਡੇ ਕ੍ਰਿਕੇਟ ਦੀ ਸ਼ੁਰੂਆਤ ਕੀਤੀ ਸੀ।
ਦੱਸ ਦਈਏ ਕਿ ਟਰਬਨੇਟਰ ਹਰਭਜਨ ਸਿੰਘ ਨੇ 417 ਵਿਕੇਟ ਆਪਣੇ ਨਾਂ ਕੀਤੇ ਹਨ ਜਦਕਿ ਵਨਜੇ ਮੈਂਚਾਂ ਚ 269 ਵਿਕਟਾਂ ਲੈ ਚੁੱਕੇ ਹਨ ਇਸ ਤੋਂ ਇਲਾਵਾ ਭੱਜੀ ਨੇ ਟੀ-20 ਕੌਮਾਂਤਰੀ ਮੈਚਾਂ ਚ 25 ਵਿਕਟਾਂ ਆਪਣੇ ਨਾਂ ਕੀਤੀਆਂ ਹਨ। ਆਪਣੇ ਟੇੈਸਟ ਕਰੀਅਰ ਚ ਭੱਜੀ ਨੇ 5 ਵਾਰ ਇੱਕ ਟੇੈਸਟ ਮੈਚ ਚ 10 ਵਿਕੇਟ ਲੈ ਚੁੱਕੇ ਹਨ ਜਦਕਿ 25 ਵਾਰ ਉਨ੍ਹਾਂ ਨੇ 5 ਤੋਂ ਜਿਆਦਾ ਵਿਕੇਟ ਲਏ ਹਨ। ਸਾਲ 2011 ਚ ਭੱਜੀ ਭਾਰਤ ਵੱਲੋਂ ਟੇੈਸਟ ਕ੍ਰਿਕੇਟ ਚ 400 ਵਿਕੇਟ ਲੈਣ ਵਾਲੇ ਪਹਿਲੇ ਆਫ ਸਪਿਨਰ ਬਣੇ ਸੀ।
ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਨਾਲ ਕੀਤਾ ਵਿਆਹ
ਦੱਸ ਦਈਏ ਕਿ ਹਰਭਜਨ ਸਿੰਘ ਭੱਜੀ ਅਤੇ ਗੀਤਾ ਬਸਰਾ ਦੀ ਮੁਲਾਕਾਤ ਸਾਲ 2007 ਚ ਆਈਪੀਐਲ ਦੇ ਦੌਰਾਨ ਹੋਈ ਸੀ। ਦੋਹਾਂ ਨੇ 7 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ, ਇਸ ਤੋਂ ਬਾਅਦ 19 ਅਕਤੂਬਰ 2015 ਨੂੰ ਭੱਜੀ ਨੇ ਗੀਤਾ ਨਾਲ ਵਿਆਹ ਕਰ ਲਿਆ। ਭੱਜੀ ਦੀ 5 ਸਾਲ ਦੀ ਬੇਟੀ ਹੈ ਜਿਸਦਾ ਜਨਮ 27 ਜੁਲਾਈ 2019 ਨੂੰ ਹੋਇਆ ਸੀ ਅਤੇ ਉਹ ਦੂਜੀ ਵਾਰ ਜੁਲਾਈ ’ਚ ਹੀ ਪਿਤਾ ਬਣਨ ਵਾਲੇ ਹਨ।
ਇਹ ਵੀ ਪੜੋ: ਇੱਕ ਪੋਸਟ ਤੋਂ ਕਰੋੜਾਂ ਕਮਾਉਂਦੀ ਹੈ ਪ੍ਰਿਯੰਕਾ ਚੋਪੜਾ, 'ਰਿਚਲਿਸਟ' ਵਿੱਚ ਟਾਪ 30 'ਤੇ