ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ 2023 ਸ਼ੁਰੂ ਹੋ ਗਈ ਹੈ। WPL ਦੇ ਪਹਿਲੇ ਸੀਜ਼ਨ ਦੇ ਸ਼ੁਰੂਆਤੀ ਮੈਚ 'ਚ ਗੁਜਰਾਤ ਜਾਇੰਟਸ ਨੂੰ ਵੱਡਾ ਝਟਕਾ ਲੱਗਾ ਹੈ। ਗੁਜਰਾਤ ਦੇ ਕਪਤਾਨ ਬੇਥ ਮੂਨੀ ਨੂੰ ਪਹਿਲੇ ਮੈਚ 'ਚ ਬੱਲੇਬਾਜ਼ੀ ਕਰਦੇ ਹੋਏ ਗੋਡਿਆਂ ਦੀ ਸਮੱਸਿਆ ਹੋਣ ਲੱਗੀ। ਇਸ ਕਾਰਨ ਬੇਥ ਮੂਨੀ ਨੂੰ ਮੈਚ ਵਿਚਾਲੇ ਹੀ ਛੱਡਣਾ ਪਿਆ। ਪਰ ਸਵਾਲ ਇਹ ਬਣਿਆ ਹੋਇਆ ਹੈ ਕਿ ਮੂਨੀ ਦੇ ਫਿੱਟ ਹੋਣ ਤੱਕ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਕਿਸ ਨੂੰ ਮਿਲ ਸਕਦੀ ਹੈ। ਸਨੇਹਾ ਰਾਣਾ ਦਾ ਨਾਂ ਇਸ ਦੌੜ ਵਿੱਚ ਸਭ ਤੋਂ ਅੱਗੇ ਆ ਰਿਹਾ ਹੈ। ਬੇਥ ਮੂਨੀ ਦੀ ਗੈਰ-ਮੌਜੂਦਗੀ 'ਚ ਗੁਜਰਾਜ ਸਨੇਹਾ ਰਾਣਾ ਨੂੰ ਆਪਣਾ ਕਪਤਾਨ ਬਣਾ ਸਕਦੇ ਹਨ।
ਬੇਥ ਮੂਨੀ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਸ ਨੂੰ ਡਬਲਯੂ.ਪੀ.ਐੱਲ. ਦੇ ਪੂਰੇ ਸੀਜ਼ਨ ਤੋਂ ਬਾਹਰ ਰਹਿਣਾ ਪੈ ਸਕਦਾ ਹੈ। ਉਹ ਫਿੱਟ ਹੋਣ ਤੱਕ ਵਾਪਸ ਨਹੀਂ ਆ ਸਕੇਗੀ। ਇਸ ਲੀਗ ਦੇ ਪਹਿਲੇ ਮੈਚ 'ਚ ਮੁੰਬਈ ਖਿਲਾਫ ਗੁੱਜਰਾਜ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ। ਮੁੰਬਈ ਨੇ ਗੁਜਰਾਤ ਨੂੰ 205 ਦੌੜਾਂ ਦਾ ਟੀਚਾ ਦਿੱਤਾ ਸੀ। ਆਪਣਾ ਟੀਚਾ ਪੂਰਾ ਕਰਨ ਆਈ ਗੁਜਰਾਤ ਦੀ ਕਪਤਾਨ ਬੇਥ ਮੂਨੀ ਨੂੰ 3 ਗੇਂਦਾਂ ਬਾਅਦ ਹੀ ਪੈਵੇਲੀਅਨ ਪਰਤਣਾ ਪਿਆ।
ਇਸ ਦਾ ਕਾਰਨ ਇਹ ਹੈ ਕਿ ਮੂਨੀ ਦੇ ਗੋਡੇ 'ਚ ਅਚਾਨਕ ਦਰਦ ਹੋਇਆ, ਜਦੋਂ ਮੂਨਾ ਦਾ ਦਰਦ ਕਾਫੀ ਵਧ ਗਿਆ ਤਾਂ ਉਹ ਦੋ ਖਿਡਾਰੀਆਂ ਦੀ ਮਦਦ ਨਾਲ ਮੈਦਾਨ ਤੋਂ ਬਾਹਰ ਚਲੇ ਗਏ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਜਦੋਂ ਤੱਕ ਮੂਨੀ ਫਿੱਟ ਨਹੀਂ ਹੁੰਦੇ, ਗੁਜਰਾਤ ਦੀ ਉਪ ਕਪਤਾਨ ਸਨੇਹਾ ਰਾਣਾ ਨੂੰ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ।