ਅਹਿਮਦਾਬਾਦ: ਮਹਿਲਾ ਪ੍ਰੀਮੀਅਰ ਲੀਗ 2023 ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਇਸ ਤੋਂ ਪਹਿਲਾਂ ਸਾਰੀਆਂ ਪੰਜ ਟੀਮਾਂ ਕੈਂਪ ਲਗਾ ਚੁਕੀਆਂ ਹਨ ਅਤੇ ਇਸ ਵਿਚ ਖਿਡਾਰੀ ਲਗਾਤਾਰ ਸ਼ਾਮਲ ਹੋ ਰਹੇ ਹਨ। ਮੁੰਬਈ ਇੰਡੀਅਨਜ਼, ਗੁਜਰਾਤ ਜਾਇੰਟਸ, ਦਿੱਲੀ ਕੈਪੀਟਲਸ, ਯੂਪੀ ਵਾਰੀਅਰਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਵੱਖ-ਵੱਖ ਸਥਾਨਾਂ 'ਤੇ ਕੈਂਪ ਚੱਲ ਰਹੇ ਹਨ। ਇਸ ਵਿੱਚ ਲਗਭਗ ਸਾਰੇ ਖਿਡਾਰੀ ਸ਼ਾਮਲ ਹਨ। ਆਸਟਰੇਲੀਆ ਅਤੇ ਦੱਖਣੀ ਅਫਰੀਕਾ ਦੇ ਖਿਡਾਰੀ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਖਿਡਾਰਨਾਂ ਮਹਿਲਾ ਟੀ-20 ਵਿਸ਼ਵ ਕੱਪ 2023 ਦਾ ਫਾਈਨਲ ਖੇਡ ਰਹੀਆਂ ਹਨ। ਇਸ ਦੌਰਾਨ, ਟੀਮਾਂ ਨੇ ਕਪਤਾਨਾਂ ਦੇ ਨਾਮ ਅਤੇ ਜਰਸੀ ਵੀ ਸਾਹਮਣੇ ਆ ਗਈ ਹੈ।
ਸੰਤਰੀ ਰੰਗ ਦੀ ਜਰਸੀ: ਮਹਿਲਾ ਪ੍ਰੀਮੀਅਰ ਲੀਗ (WPL) ਦੀ ਫਰੈਂਚਾਈਜ਼ੀ ਗੁਜਰਾਤ ਜਾਇੰਟਸ ਨੇ ਸੰਤਰੀ ਰੰਗ ਦੀ ਜਰਸੀ ਦਾ ਵੀਡੀਓ ਫਰੈਂਚਾਇਜ਼ੀ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਸੀ। ਜਰਸੀ 'ਤੇ ਗਰਜਦਾ ਸ਼ੇਰ ਦਿਖਾਈ ਦੇ ਰਿਹਾ ਹੈ। ਪੰਜ ਟੀਮਾਂ ਦਿੱਲੀ ਕੈਪੀਟਲਜ਼, ਗੁਜਰਾਤ ਜਾਇੰਟਸ, ਮੁੰਬਈ ਇੰਡੀਅਨਜ਼,ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਯੂਪੀ ਵਾਰੀਅਰਜ਼ ਡਬਲਯੂਪੀਐਲ ਦੇ ਪਹਿਲੇ ਐਡੀਸ਼ਨ ਵਿੱਚ ਹਿੱਸਾ ਲੈ ਰਹੀਆਂ ਹਨ। ਸਮ੍ਰਿਤੀ ਮੰਧਾਨਾ ਸਭ ਤੋਂ ਮਹਿੰਗੀ ਖਿਡਾਰਨ ਹੈ ਜਿਸ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 3.40 ਕਰੋੜ ਰੁਪਏ ਵਿੱਚ ਖਰੀਦਿਆ ਹੈ।
ਚਾਰ ਡਬਲ ਹੈਡਰ ਹੋਣਗੇ: ਮਹਿਲਾ ਪ੍ਰੀਮੀਅਰ ਲੀਗ (WPL) ਵਿੱਚ ਕੁੱਲ 20 ਲੀਗ ਮੈਚ ਅਤੇ ਦੋ ਪਲੇਆਫ ਮੈਚ ਖੇਡੇ ਜਾਣਗੇ। ਲੀਗ ਦਾ ਪਹਿਲਾ ਮੈਚ 4 ਮਾਰਚ ਨੂੰ ਡੀਵਾਈ ਪਾਟਿਲ ਸਟੇਡੀਅਮ 'ਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗਾ। ਟੂਰਨਾਮੈਂਟ ਵਿੱਚ ਚਾਰ ਡਬਲ ਹੈਡਰ ਹੋਣਗੇ। ਪਹਿਲਾ ਮੈਚ ਦੁਪਹਿਰ 3:30 ਵਜੇ ਅਤੇ ਦੂਜਾ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਬ੍ਰੇਬੋਰਨ ਸਟੇਡੀਅਮ ਅਤੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਕੁੱਲ 11-11 ਮੈਚ ਹੋਣਗੇ। ਗੁਜਰਾਤ ਜਾਇੰਟਸ ਦੀ ਟੀਮ ਵੀ ਜਲਦ ਹੀ ਟੀਮ ਦੇ ਕਪਤਾਨ ਦਾ ਐਲਾਨ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਐਸ਼ਲੇ ਗਾਰਡਨਰ ਦਿੱਗਜ ਟੀਮ ਦੇ ਕਪਤਾਨ ਹੋ ਸਕਦੇ ਹਨ।