ਨਵੀਂ ਦਿੱਲੀ:ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਮੰਗਲਵਾਰ ਨੂੰ ਸ਼੍ਰੀਲੰਕਾ ਖਿਲਾਫ ਖੇਡੇ ਗਏ ਏਸ਼ੀਆ ਕੱਪ ਦੇ ਸੁਪਰ 4 ਮੈਚ 'ਚ ਵਨਡੇ ਕ੍ਰਿਕਟ 'ਚ ਆਪਣੀਆਂ 10,000 ਦੌੜਾਂ ਪੂਰੀਆਂ ਕਰ ਲਈਆਂ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਭਾਰਤ ਦਾ ਛੇਵਾਂ ਅਤੇ ਦੁਨੀਆ ਦਾ 15ਵਾਂ ਬੱਲੇਬਾਜ਼ ਬਣਿਆ। ਇਸ ਦੌਰਾਨ ਰੋਹਿਤ ਨੇ ਓਪਨਿੰਗ ਬੱਲੇਬਾਜ਼ ਦੇ ਤੌਰ 'ਤੇ ਵਨਡੇ 'ਚ ਆਪਣੀਆਂ 8,000 ਦੌੜਾਂ ਵੀ ਪੂਰੀਆਂ ਕੀਤੀਆਂ। ਇਸ ਮੈਚ ਦੌਰਾਨ ਸਟਾਰ ਸਪੋਰਟਸ ਦੇ ਇੱਕ ਸ਼ੋਅ ਵਿੱਚ ਸਾਬਕਾ ਭਾਰਤੀ ਬੱਲੇਬਾਜ਼ ਗੌਤਮ ਗੰਭੀਰ ਨੇ ਸਾਬਕਾ ਕਪਤਾਨ ਐੱਮਐੱਸ ਧੋਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕਈ ਵਾਰ ਧੋਨੀ ਦੀ ਆਲੋਚਨਾ ਕਰ ਚੁੱਕੇ ਗੰਭੀਰ ਨੇ ਹਾਲਾਂਕਿ ਇਸ ਵਾਰ ਧੋਨੀ ਦੀ ਤਾਰੀਫ ਕੀਤੀ ਹੈ।
Gautam Gambhir on Dhoni: ਗੌਤਮ ਗੰਭੀਰ ਨੇ ਸਾਬਕਾ ਕਪਤਾਨ ਐੱਮਐੱਸ ਧੋਨੀ ਦੀ ਕੀਤੀ ਸ਼ਲਾਘਾ, ਕਿਹਾ- ਰੋਹਿਤ ਦੀ ਸਫਲਤਾ ਪਿੱਛੇ ਧੋਨੀ ਦਾ ਵੱਡਾ ਹੱਥ - ਧੋਨੀ ਉੱਤੇ ਗੌਤਮ ਗੰਭੀਰ ਦਾ ਤਾਜ਼ਾ ਬਿਆਨ
ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੰਗਲਵਾਰ ਨੂੰ ਖੇਡੇ ਗਏ ਏਸ਼ੀਆ ਕੱਪ ਦੇ ਸੁਪਰ 4 ਮੈਚ 'ਚ ਸਟਾਰ ਸਪੋਰਟਸ ਲਈ ਕੁਮੈਂਟਰੀ ਕਰ ਰਹੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਸਾਬਕਾ ਭਾਰਤੀ ਕਪਤਾਨ ਐੱਮਐੱਸ ਧੋਨੀ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਬਿਆਨ ਦਿੱਤਾ। ਉਨ੍ਹਾਂ ਧੋਨੀ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਰੋਹਿਤ ਸ਼ਰਮਾ ਦੇ ਸਫਲ ਹੋਣ ਪਿੱਛੇ ਧੋਨੀ ਨੇ ਖ਼ਾਸ ਭੂਮਿਕਾ ਅਦਾ ਕੀਤੀ ਹੈ। (gautam gambhir big statement )
Published : Sep 13, 2023, 2:24 PM IST
ਰੋਹਿਤ ਦੀ ਸਫਲਤਾ ਦਾ ਸਿਹਰਾ ਧੋਨੀ ਨੂੰ : ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ (gautam gambhir on rohit sharma) ਰੋਹਿਤ ਸ਼ਰਮਾ ਦੀ ਸਫਲਤਾ ਦਾ ਸਿਹਰਾ ਸਾਬਕਾ ਕਪਤਾਨ ਐੱਮ.ਐੱਸ.ਧੋਨੀ ਨੂੰ ਦਿੱਤਾ ਹੈ। ਗੰਭੀਰ ਨੇ ਸਟਾਰ ਸਪੋਰਟਸ 'ਤੇ ਕਿਹਾ, 'ਰੋਹਿਤ ਸ਼ਰਮਾ ਅੱਜ ਐੱਮਐੱਸ ਧੋਨੀ ਦੀ ਵਜ੍ਹਾ ਨਾਲ ਰੋਹਿਤ ਸ਼ਰਮਾ ਹੈ।' ਉਸ ਨੇ ਅੱਗੇ ਕਿਹਾ- 'ਐਮਐਸ ਧੋਨੀ ਨੇ ਰੋਹਿਤ ਦਾ ਸ਼ੁਰੂਆਤੀ ਸੰਘਰਸ਼ ਦੌਰਾਨ ਲਗਾਤਾਰ ਸਮਰਥਨ ਕੀਤਾ'। ਤੁਹਾਨੂੰ ਦੱਸ ਦੇਈਏ ਕਿ ਸ਼੍ਰੀਲੰਕਾ ਖਿਲਾਫ ਮੈਚ 'ਚ ਰੋਹਿਤ ਸ਼ਰਮਾ ਵੱਲੋਂ ਵਨਡੇ 'ਚ 10 ਹਜ਼ਾਰ ਦੌੜਾਂ ਪੂਰੀਆਂ ਕਰਨ ਦੇ ਸਵਾਲ ਨੂੰ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਗੰਭੀਰ ਨੇ ਇਹ ਜਵਾਬ ਦਿੱਤਾ ਹੈ।
- KL Rahul Return: ਟੀਮ ਇੰਡੀਆ 'ਚ ਸ਼ਾਨਦਾਰ ਵਾਪਸੀ 'ਤੇ ਕੇਐੱਲ ਰਾਹੁਲ ਨੇ ਕਿਹਾ, 'ਮੈਂ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਦੋਵੇਂ ਭੂਮਿਕਾਵਾਂ ਲਈ ਤਿਆਰ ਸੀ'
- Dunith Wellalage: 20 ਸਾਲਾ ਸ਼੍ਰੀਲੰਕਾਈ ਗੇਂਦਬਾਜ਼ ਨੇ ਮਚਾਈ ਤਬਾਹੀ, ਵਿਰਾਟ-ਰੋਹਿਤ ਨੇ ਵੀ 'ਮਿਸਟ੍ਰੀ' ਗੇਂਦ ਅੱਗੇ ਕੀਤਾ ਆਤਮ ਸਮਰਪਣ
- Asian games 2023: ਭਾਰਤੀ ਹਾਕੀ ਟੀਮ ਦੇ ਗੋਲ ਕੀਪਰ ਦਾ ਏਸ਼ੀਆਈ ਖੇਡਾਂ ਸਬੰਧੀ ਬਿਆਨ, ਕਿਹਾ- ਸੋਨੇ ਤੋਂ ਸ਼ੁਰੂ ਹੋਏ ਸਫ਼ਰ ਨੂੰ ਸੋਨੇ 'ਤੇ ਹੀ ਕਰਨਾ ਚਾਹੁੰਦਾ ਹਾਂ ਖਤਮ
ਗੰਭੀਰ ਨੇ ਕਈ ਵਾਰ ਧੋਨੀ 'ਤੇ ਸਾਧਿਆ ਹੈ ਨਿਸ਼ਾਨਾ :ਗੌਤਮ ਗੰਭੀਰ ਨੇ ਕਈ ਵਾਰ ਸਿੱਧੇ ਤੌਰ 'ਤੇ ਅਤੇ ਕਈ ਵਾਰ ਨਾਂ ਲਏ ਬਿਨਾਂ ਐੱਮ.ਐੱਸ. ਧੋਨੀ 'ਤੇ ਨਿਸ਼ਾਨਾ ਸਾਧਿਆ ਹੈ। ਕ੍ਰਿਕਟ ਪ੍ਰਸ਼ੰਸਕ ਗੰਭੀਰ ਨੂੰ ਧੋਨੀ ਦਾ ਸਖਤ ਆਲੋਚਕ ਮੰਨਦੇ ਹਨ। ਗੰਭੀਰ ਨੇ ਕਈ ਵਾਰ ਸਵਾਲ ਉਠਾਏ ਹਨ ਕਿ ਧੋਨੀ ਨੂੰ 2011 ਵਨਡੇ ਵਿਸ਼ਵ ਕੱਪ ਜਿੱਤਣ ਦਾ ਸਿਹਰਾ ਕਿਉਂ ਦਿੱਤਾ ਜਾਂਦਾ ਹੈ, ਜਦੋਂ ਕਿ ਯੁਵਰਾਜ ਸਿੰਘ ਟੂਰਨਾਮੈਂਟ ਦਾ ਸਭ ਤੋਂ ਸ਼ਾਨਦਾਰ ਖਿਡਾਰੀ ਸੀ। ਗੰਭੀਰ ਨੇ ਇਹ ਵੀ ਕਿਹਾ ਹੈ ਕਿ ਸਾਰੇ ਖਿਡਾਰੀਆਂ ਨੇ ਭਾਰਤ ਨੂੰ ਵਿਸ਼ਵ ਕੱਪ ਜਿਤਾਇਆ ਸੀ, ਫਿਰ 2011 ਦੇ ਵਨਡੇ ਵਿਸ਼ਵ ਕੱਪ ਦੀ ਜਿੱਤ ਨੂੰ ਫਾਈਨਲ 'ਚ ਧੋਨੀ ਦੇ ਛੱਕਿਆਂ ਦੇ ਹਿਸਾਬ ਨਾਲ ਹੀ ਕਿਉਂ ਦਿਖਾਇਆ ਗਿਆ ਹੈ।