ਮੁੰਬਈ : ਮਹਾਰਾਸ਼ਟਰ ਦੇ ਸਾਬਕਾ ਆਲਰਾਊਂਡਰ ਰਮੇਸ਼ ਬੋਰਡੇ ਦਾ ਦਿਲ ਦਾ ਦੌਰਾ ਪੈਣ ਕਾਰਨ ਵੀਰਵਾਰ ਨੂੰ ਦੇਹਾਂਤ ਹੋ ਗਿਆ। ਰਮੇਸ਼ ਭਾਰਤ ਦੇ ਸਾਬਕਾ ਕ੍ਰਿਕੇਟਰ ਚੰਦੂ ਬੋਰਡੇ ਦੇ ਛੋਟੇ ਭਰਾ ਸਨ।
ਰਮੇਸ਼ 69 ਸਾਲਾਂ ਦੇ ਸਨ ਤੇ ਉਨ੍ਹਾਂ ਦੇ ਪਰਿਵਾਰ ਵਿੱਚ ਪੁੱਤਰ ਤੇ ਧੀ ਹੈ। ਚੰਦੂ ਬੋਰਡੇ ਨੇ ਉਨ੍ਹਾਂ ਦੇ ਦੇਹਾਂਤ ਸਬੰਧੀ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ, ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਰਮੇਸ਼ ਬੇਹਦ ਚੰਗਾ ਆਲਰਾਊਂਡਰ ਤੇ ਮਿੱਠੀ ਬੋਲੀ ਵਾਲਾ ਸੀ। ਰਮੇਸ਼ ਹਮੇਸ਼ਾ ਹੀ ਸੱਜੇ ਹੱਥ ਦੇ ਬੱਲੇਬਾਜ਼ ਤੇ ਲੈਗ ਸਿਪਨਰ ਗੇਂਦਰਬਾਜ ਸਨ।
ਉਨ੍ਹਾਂ ਨੇ ਸਾਲ 1972-73 ਤੋਂ 1984-85 ਤੱਕ ਪਹਿਲੇ ਗੇੜ ਦੇ 42 ਮੈਚਾਂ ਦੇ ਵਿੱਚ ਮਹਾਰਾਸ਼ਟਰ ਦੀ ਅਗਵਾਈ ਕੀਤੀ। ਉਨ੍ਹਾਂ ਨੇ ਦੋ ਸ਼ਤਕ ਦੀ ਮਦਦ ਨਾਲ 1 ਹਜ਼ਾਰ 326 ਰਨ ਬਣਾਏ ਤੇ 124 ਰਨ ਉਨ੍ਹਾਂ ਦੇ ਸਭ ਤੋਂ ਸਕੋਰ ਰਿਹਾ ਹੈ। ਉਨ੍ਹਾਂ ਨੇ 42 ਵਿਕਟ ਹਾਸਲ ਕੀਤੇ।
ਰਮੇਸ਼ ਨੇ 1982-83 ਵਿੱਚ ਭਾਰਤੀ ਬੋਰਡ ਦੇ ਪ੍ਰਧਾਨ ਇਲੈਵਨ ਦੇ ਖਿਲਾਫ ਲਿਸਟ ਏ ਦੇ ਦੋ ਮੈਚ ਵੀ ਖੇਡੇ ਅਤੇ ਉਨ੍ਹਾਂ 'ਚ 54 ਰਨ ਬਣਾਏ। ਇਸ ਦੇ ਨਾਲ ਹੀ 1ਵਿਕਟ ਵੀ ਹਾਸਲ ਕੀਤਾ। ਉਹ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ (ਐਮਸੀਏ) ਦਾ ਗਰਾਊਂਡ ਕਿਊਰੇਟਰ ਵੀ ਰਹੇ।
ਉਨ੍ਹਾਂ ਨੇ ਭਾਰਤ ਤੇ ਇੰਗਲੈਂਡ ਵਿਚਾਲੇ ਮਾਰਚ ਵਿੱਚ ਐਮਸੀਏ ਇੰਟਰਨੈਸ਼ਨਲ ਸਟੇਡੀਅਮ 'ਚ ਤਿੰਨ ਦਿਨੀਂ ਵਨ ਡੇਅ ਮੈਚਾਂ ਲਈ ਸ਼ਾਨਦਾਰ ਵਿਕਟ ਤਿਆਰ ਕੀਤੇ।
ਐਮਸੀਏ ਦੇ ਸਕੱਤਰ ਰਿਆਜ਼ ਬਾਗਬਾਨ ਨੇ ਉਨ੍ਹਾਂ ਦੀ ਮੌਤ 'ਤੇ ਸੋਗ ਪ੍ਰਗਟਾਇਆ। ਰਿਆਜ਼ ਨੇ ਆਪਣੇ ਬਿਆਨ ਵਿੱਚ ਕਿਹਾ, ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਸ਼ਾਂਤੀ ਮਿਲੇ, ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਇਨ੍ਹਾਂ ਹਲਾਤਾਂ ਦਾ ਸਾਹਮਣਾ ਕਰਨ ਲਈ ਹਿੰਮਤ ਮਿਲੇ।
ਇਹ ਵੀ ਪੜ੍ਹੋ : ਟੀ -20 ਵਿਸ਼ਵ ਕੱਪ ਦੁਬਾਰਾ ਰੱਦ ਕੀਤਾ ਗਿਆ ਤਾਂ ਕ੍ਰਿਕਟ ਨੂੰ ਵੱਡਾ ਨੁਕਸਾਨ ਹੋਵੇਗਾ: ਗਾਂਗੁਲੀ