ਨਵੀਂ ਦਿੱਲੀ : ਸਾਬਕਾ ਭਾਰਤੀ ਸਟਾਰ ਖਿਡਾਰੀ ਸੁਰੇਸ਼ ਰੈਨਾ ਨੂੰ ਗਾਉਣ ਦਾ ਵੀ ਬਹੁਤ ਸ਼ੌਂਕ ਹੈ। ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਟ੍ਰੇਂਡ ਕਰ ਰਿਹਾ ਹੈ। ਇਸ ਵਿੱਚ ਰੈਨਾ ਆਪਣੀ ਬੇਟੀ ਗ੍ਰੇਸੀਆ ਲਈ ਗੀਤ ਗਾਉਦੇ ਦਿਕਾਈ ਦੇ ਰਹੇ ਹਨ। ਇਸ ਤੋਂ ਪਹਿਲਾ ਵੀ ਰੈਨਾ ਆਪਣੇ ਟੈਲੇਂਟ ਨੂੰ ਕਈ ਵਾਰ ਦਿਖਾ ਚੁੱਕੇ ਹਨ। ਕ੍ਰਿਕੇਟ ਖੇਡਣ ਦੇ ਇਲਾਵਾ ਉਨ੍ਹਾਂ ਨੇ ਕਈ ਗੀਤ ਗਾਏ ਹਨ। ਜਿਸਦੇ ਵੀਡੀਓ ਰੈਨਾ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਬੇਟੀ ਦੇ ਲਈ ਗਾਇਆ ਗੀਤ ਰੈਨਾ ਦੇ ਦਿਲ ਦੇ ਕਾਫੀ ਕਰੀਬ ਹੈ ਅਤੇ ਉਨ੍ਹਾਂ ਨੇ ਇਹ ਗੀਤ ਸਾਲ 2018 ਵਿੱਚ ਗਾਇਆ ਸੀ।
ਸੁਰੇਸ਼ ਰੈਨਾ ਨੇ ਆਪਣੀ ਬੇਟੀ ਲਈ ਗਾਇਆ ਗੀਤ: ਸਾਬਕਾ ਇੰਡੀਅਨ ਪਲੇਅਰ ਸੁਰੇਸ਼ ਰੈਨਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਰੈਨਾ ਗੀਤ ਗਾਉਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਟੈਲੇਂਟ ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ। ਲੋਕ ਲਗਾਤਾਰ ਵੀਡੀਓ 'ਤੇ ਕੰਮੇਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਵੀਡੀਓ ਨੂੰ ਹੁਣ ਕਰੀਬ 6 ਹਜ਼ਾਰ ਤੋਂ ਜ਼ਿਆਦਾ ਲਾਇਕਸ ਮਿਲ ਚੁੱਕੇ ਹਨ। ਇਸ ਵੀਡੀਓ ਦੇ ਕੈਪਸ਼ਨ ਵਿੱਚ ਸੁਰੇਸ਼ ਰੈਨਾ ਨੇ ਲਿਖਿਆ ਹੈ ਕਿ ਇਹ ਗੀਤ ਹਮੇਸ਼ਾ ਮੈਨੂੰ ਵਧੀਆ ਮੂਡ ਵਿੱਚ ਰੱਖਦਾ ਹੈ, ਇਹ ਹਮੇਸ਼ਾ ਮੇਰੇ ਦਿਲ ਦੇ ਲਈ ਖਾਸ ਰਹੇਗਾ। ਦੱਸ ਦਈਏ ਕਿ ਸਾਲ 2018 ਵਿੱਚ ਰੈਨਾ ਨੇ ਬਿਟਿਆ ਰਾਨੀ ਗੀਤ ਰਿਕਾਰਡ ਕੀਤਾ ਸੀ। ਉਸ ਦੌਰਾਨ ਰੈਨਾ ਦਾ ਇਹ ਗੀਤ ਕਾਫੀ ਵਾਇਰਲ ਹੋਇਆ ਸੀ। ਇਹ ਗੀਤ ਉਨ੍ਹਾਂ ਨੇ ਖਾਸ ਆਪਮੀ ਬੇਟੀ ਲਈ ਗਾਇਆ ਸੀ। ਇਸ ਗੀਤ ਦੇ ਲਈ ਰੈਨਾ ਨੂੰ ਉਸ ਸਮੇਂ ਕਈ ਪੂਰਵ ਕ੍ਰਿਕੇਟਰਸ ਨੇ ਵਧਾਈ ਦਿੱਤੀ ਸੀ। ਉਸ ਵੀਡੀਓ ਨੂੰ ਸੁਰੇਸ਼ ਰੈਨਾ ਨੇ ਫਿਰ ਤੋਂ ਟਵੀਟ ਕੀਤਾ ਹੈ।
ਕੇਸੀਸੀ ਟੂਰਨਾਮੈਂਟ ਫਾਇਨਲ: ਸੁਰੇਸ਼ ਰੈਨਾ ਕ੍ਰਿਕੇਟ ਤੋਂ ਸੰਨਿਆਸ ਲੈ ਚੁੱਕੇ ਹਨ। ਇਸ ਤੋਂ ਬਾਅਦ ਉਹ ਗਰਾਓਂਡ 'ਤੇ ਖੇਡਦੇ ਹੋਏ ਕਈ ਵਾਰ ਨਜ਼ਰ ਆਏ ਹਨ। ਹਾਲ ਹੀ ਵਿੱਚ ਕੇਸੀਸੀ ਟੂਰਨਾਮੈਂਟ ਫਾਇਨਲ ਵਿੱਚ ਰੈਨਾ ਖੇਡਦੇ ਹੋਏ ਦਿਖਾਈ ਦਿੱਤੇ ਸੀ। ਇਸ ਮਾਂਚ ਵਿੱਚ ਰੈਨਾ ਨੇ 29 ਗੇਦਾਂ 'ਤੇ 54 ਰਨਾਂ ਦੀ ਤੁਫਾਨੀ ਪਾਰੀ ਖੇਡੀ। ਇਸਦੇ ਇਲਾਵਾ ਗੇਦਬਾਜ਼ੀ ਦਾ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਪਾਰੀ ਵਿੱਚ ਉਨ੍ਹਾਂ ਨੇ 2 ਵਿਕੇਟ ਵੀ ਲਗਾਏ ਅਤੇ ਫੀਲਡਿੰਗ ਵਿੱਚ ਮਾਹਿਰ ਰੈਨਾ ਨੇ ਇੱਕ ਖਿਡਾਰੀ ਨੂੰ ਰਨ ਆਓਟ ਕੀਤਾ ਸੀ। ਇਸਦੇ ਲਈ ਰੈਨਾ ਨੂੰ ਮੈਨ ਆਫ ਦ ਮੈਚ ਦੇ ਖਿਤਾਬ ਵੀ ਦਿੱਤਾ ਗਿਆ ਸੀ।
ਸੁਰੇਸ਼ ਰੈਨਾ ਦਾ ਕ੍ਰਿਕੇਟਰ ਕਰੀਅਰ:ਰੈਨਾ ਨੇ 2000 ਵਿੱਚ ਕ੍ਰਿਕਟ ਖੇਡਣ ਦਾ ਫੈਸਲਾ ਕੀਤਾ ਸੀ। ਉਹ ਉੱਤਰ ਪ੍ਰਦੇਸ਼ ਅੰਡਰ-16 ਦਾ ਕਪਤਾਨ ਬਣਿਆ। ਉਸਨੇ 16 ਸਾਲ ਦੀ ਉਮਰ ਵਿੱਚ ਫਰਵਰੀ 2003 ਵਿੱਚ ਅਸਾਮ ਦੇ ਖਿਲਾਫ ਉੱਤਰ ਪ੍ਰਦੇਸ਼ ਲਈ ਰਣਜੀ ਟਰਾਫੀ ਦੀ ਸ਼ੁਰੂਆਤ ਕੀਤੀ ਪਰ ਅਗਲੇ ਸੀਜ਼ਨ ਤੱਕ ਕੋਈ ਹੋਰ ਮੈਚ ਨਹੀਂ ਖੇਡਿਆ। 2003 ਵਿੱਚ ਉਸਨੇ ਅੰਡਰ-19 ਏਸ਼ੀਅਨ ਵਨ ਡੇ ਚੈਂਪੀਅਨਸ਼ਿਪ ਲਈ ਪਾਕਿਸਤਾਨ ਦਾ ਦੌਰਾ ਕੀਤਾ। 2005 ਦੇ ਸ਼ੁਰੂ ਵਿੱਚ ਉਸਨੇ ਆਪਣੀ ਪਹਿਲੀ ਸ਼੍ਰੇਣੀ ਸੀਮਤ ਓਵਰਾਂ ਵਿੱਚ ਡੈਬਿਊ ਕੀਤਾ ਅਤੇ 53.75 ਦੀ ਔਸਤ ਨਾਲ 645 ਦੌੜਾਂ ਬਣਾਈਆਂ। 2005 ਦੇ ਸ਼ੁਰੂ ਵਿੱਚ ਰੈਨਾ ਨੂੰ ਚੈਲੇਂਜਰ ਸੀਰੀਜ਼ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਸੀ ਅਤੇ ਸਚਿਨ ਤੇਂਦੁਲਕਰ ਦੀ ਸੱਟ ਅਤੇ ਕਪਤਾਨ ਸੌਰਵ ਗਾਂਗੁਲੀ ਦੀ ਮੁਅੱਤਲੀ ਤੋਂ ਬਾਅਦ ਰੈਨਾ ਨੂੰ ਸ਼੍ਰੀਲੰਕਾ ਵਿੱਚ ਇੰਡੀਅਨ ਆਇਲ ਕੱਪ 2005 ਲਈ ਚੁਣਿਆ ਗਿਆ ਸੀ।
2010 ਵਿੱਚ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਵਿੱਚ ਰੈਨਾ ਨੂੰ ਦੂਜੇ ਟੈਸਟ ਲਈ ਟੀਮ ਵਿੱਚ ਬੁਲਾਇਆ ਗਿਆ ਸੀ ਪਰ ਪਲੇਇੰਗ ਇਲੈਵਨ ਵਿੱਚ ਨਹੀਂ ਚੁਣਿਆ ਗਿਆ ਸੀ। ਉਸਨੇ ਜ਼ਿੰਬਾਬਵੇ ਵਿੱਚ ਸ਼੍ਰੀਲੰਕਾ ਅਤੇ ਜ਼ਿੰਬਾਬਵੇ ਦੇ ਖਿਲਾਫ ਇੱਕ ਤਿਕੋਣੀ ਸੀਰੀਜ਼ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਜਦੋਂ ਹੋਰ ਸਾਰੇ ਪਹਿਲੀ ਪਸੰਦ ਖਿਡਾਰੀਆਂ ਨੂੰ ਟੂਰਨਾਮੈਂਟ ਤੋਂ ਆਰਾਮ ਦਿੱਤਾ ਗਿਆ ਸੀ। ਉਹ ਜ਼ਿੰਬਾਬਵੇ ਵਿਰੁੱਧ ਆਪਣੀ ਕਪਤਾਨੀ ਹੇਠ ਪਹਿਲਾ ਮੈਚ ਛੇ ਵਿਕਟਾਂ ਨਾਲ ਹਾਰ ਗਿਆ ਪਰ ਅਗਲਾ ਮੈਚ ਸ੍ਰੀਲੰਕਾ ਵਿਰੁੱਧ ਜਿੱਤ ਗਿਆ। ਫਿਰ ਬਾਕੀ ਦੇ ਦੋ ਮੈਚ ਹਾਰ ਗਏ ਅਤੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕੇ। ਉਹ ਹੁਣ ਤੱਕ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲਾ ਭਾਰਤ ਦਾ ਇਕਲੌਤਾ ਬੱਲੇਬਾਜ਼ ਹੈ।
ਇਹ ਵੀ ਪੜ੍ਹੋ :-IND vs AUS 3rd Test 2nd Day : ऑस्ट्रेलिया ने बनाई 70 रनों से ज्यादा की बढ़त, अभी तक एक भी विकेट नहीं चटका