ਚੰਡੀਗੜ੍ਹ: ਭਾਰਤੀ ਕ੍ਰਿਕਟ ਦੇ ਸਭ ਤੋਂ ਤੇਜ਼ ਗੇਂਦਬਾਜ ਜ਼ਹੀਰ ਖਾਨ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਦੱਸ ਦਈਏ ਕਿ ਉਹ ਮਹਾਂਰਾਸ਼ਟਰ ਦੇ ਇੱਕ ਛੋਟੇ ਜਿਹੇ ਕਸਬੇ ਤੋਂ ਨਿਕਲ ਕੇ ਟੇਸਟ ਕ੍ਰਿਕਟ ਚ ਕਪਿਲ ਦੇਵ ਤੋਂ ਬਾਅਦ ਭਾਰਤ ਦੇ ਸਭ ਤੋਂ ਸਫਲ ਤੇਜ਼ ਗੇਂਦਬਾਜ ਬਣੇ।
ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ ਜ਼ਹੀਰ ਖਾਨ ਦਾ ਜਨਮ 7 ਅਕਤੂਬਰ 1978 ਨੂੰ ਮਹਾਂਰਾਸ਼ਟਰ ਦੇ ਸ਼੍ਰੀਰਾਮਪੁਰ ਚ ਹੋਇਆ ਸੀ। ਜ਼ਹੀਰ ਨੇ 2000 ਤੋਂ 2014 ਤੱਕ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਦੇ ਲਈ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਖੇਡਿਆ।
ਕ੍ਰਿਕਟ ਵਿੱਚ ਜ਼ਹੀਰ ਦਾ ਰਿਹਾ ਦਬਦਬਾ
ਜ਼ਹੀਰ ਦੇ ਕ੍ਰਿਕਟ ਕਰੀਅਰ ਸ਼ੁਰੂ ਕਰਨ ਵਿੱਚ ਉਸਦੇ ਪਿਤਾ ਨੇ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਜ਼ਹੀਰ ਨੂੰ ਇੰਜੀਨੀਅਰ ਵਜੋਂ ਆਪਣਾ ਕਰੀਅਰ ਛੱਡ ਕੇ ਕ੍ਰਿਕਟ ਖੇਡਣ ਲਈ ਕਿਹਾ। ਜਿਸ ਤੋਂ ਬਾਅਦ ਜ਼ਹੀਰ ਮੁੰਬਈ ਆ ਗਿਆ ਅਤੇ ਜੂਨੀਅਰ ਕ੍ਰਿਕਟ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ। ਜੂਨੀਅਰ ਕ੍ਰਿਕਟ ਵਿੱਚ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਹੋਏ ਜ਼ਹੀਰ ਨੂੰ ਬੜੌਦਾ ਤੋਂ ਪਹਿਲੀ ਸ਼੍ਰੇਣੀ ਦੀ ਕ੍ਰਿਕਟ ਖੇਡਣ ਨੂੰ ਮਿਲੀ। 2000-01 ਦੇ ਰਣਜੀ ਸੀਜਨ ’ਚ ਰੇਲਵੇ ਦੇ ਖਿਲਾਫ ਫਾਈਨਲ ਮੈਚ ’ਚ 145 ਦੌੜ ਦੇ ਕੇ 8 ਵਿਕੇਟ ਮੈਨ ਆਫ ਦਿ ਮੈਚ ਰਹੇ।