Vinod kambli wife dispute : ਮੁੰਬਈ - ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਵਿਨੋਦ ਕਾਂਬਲੀ ਇੱਕ ਵਾਰ ਫਿਰ ਵਿਵਾਦਾਂ ਵਿਚ ਫਸਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਸਾਬਕਾ ਕ੍ਰਿਕਟਰ ਦੀ ਪਤਨੀ Andrea Hewitt ਨੇ ਬਾਂਦਰਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਪਤੀ ਵਿਨੋਦ ਕਾਂਬਲੀ ਫਲੈਟ ਵਿੱਚ ਸ਼ਰਾਬੀ ਹਾਲਤ ਵਿੱਚ ਆਇਆ ਅਤੇ ਉਸ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਅਤੇ ਹਕੁੱਟਮਾਰ ਕੀਤੀ । ਇਸ ਸਬੰਧੀ ਬਾਂਦਰਾ ਪੁਲਿਸ ਨੇ ਕਾਂਬਲੀ ਦੇ ਖਿਲਾਫ ਆਈਪੀਸੀ ਦੀ ਧਾਰਾ 324 ਅਤੇ 504 ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਬੇਟੇ ਨੂੰ ਵੀ ਮਾਰਿਆ : ਸ਼ਿਕਾਇਤ ਵਿੱਚ ਕਾਂਬਲੀ ਦੀ ਪਤਨੀ ਐਂਡਰੀਆ ਨੇ ਕਿਹਾ ਕਿ , ਸ਼ੁਕਰਵਾਰ ਦੀ ਰਾਤ ਹੋਈ ਇਸ ਪੂਰੀ ਘਟਨਾ ਦਾ ਗਵਾਹ ਉਸਦਾ 12 ਸਾਲ ਦਾ ਬੀਟਾ ਵੀ ਹੈ ਜਿਸਨੇ "ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਵਜੂਦ ਇਸ ਦੇ , ਉਸਨੇ ਬਿਨਾਂ ਕਿਸੇ ਕਾਰਨ ਮੇਰੇ ਅਤੇ ਸਾਡੇ ਬੇਟੇ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਖਾਣਾ ਪਕਾਉਣ ਵਾਲੇ ਪੈਨ ਹੈਂਡਲ ਨਾਲ ਹਮਲਾ ਕੀਤਾ ਗਿਆ। ਇਸਦੇ ਨਾਲ ਬੈਟ ਵੀ ਮਾਰੇ ਅਤੇ ਜਬਰਦਸੀ ਕੀਤੀ| ਜਿਸ ਨਾਲ ਉਸ ਦੇ ਸਿਰ 'ਤੇ ਸੱਟ ਲੱਗ ਗਈ ਸੀ। ਹਾਲਾਂਕਿ, ਉਨ੍ਹਾਂ ਦੀ ਪਤਨੀ ਨੇ ਕਿਹਾ, "ਮਾਮਲਾ ਸੁਲਝਾਇਆ ਜਾ ਰਿਹਾ ਹੈ। ਪਰ ਉਸਨੂੰ ਹਾਲੇ ਵੀ ਖਤਰਾ ਹੈ।
ਇਹ ਵੀ ਪੜ੍ਹੋ :Deepak Chahar Wife : ਜਯਾ ਭਾਰਦਵਾਜ ਨਾਲ ਕੁੱਟਮਾਰ, ਜਾਨੋਂ ਮਾਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ
ਐਫਆਈਆਰ ਦੇ ਅਧਾਰ 'ਤੇ ਹੋਵੇਗੀ ਕਾਰਵਾਈ : ਫਿਲਹਾਲ ਐਂਡਰਿਆ ਹਸਪਤਾਲ ਵਿਚ ਹੈ ਅਤੇ ਉਸ ਦਾ ਇਲਾਜ ਚਲ ਰਿਹਾ ਹੈ ਤੇ ਉਥੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਜਾਂਚ ਕਰ ਰਹੀ ਹੈ। ਬਾਂਦਰਾ ਪੁਲਿਸ ਨੇ ਦੱਸਿਆ ਕਿ ਵਿਨੋਦ ਕਾਂਬਲੀ ਦੀ ਪਤਨੀ ਪਹਿਲਾਂ ਭਾਭਾ ਹਸਪਤਾਲ ਗਈ ਸੀ। ਇਸ ਤੋਂ ਬਾਅਦ ਮਾਮਲਾ ਦਰਜ ਕਰਵਾਉਣ ਲਈ ਥਾਣੇ ਪੁੱਜੇ। ਕਾਂਬਲੀ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਐਫਆਈਆਰ ਦੇ ਅਧਾਰ 'ਤੇ ਹੁਣ ਮਾਮਲੇ ਚ ਅਗਲੀ ਕਾਰਵਾਈ ਹੋਵੇਗੀ।
ਵਿਵਾਦਾਂ ਨਾਲ ਪੁਰਾਣਾ ਰਿਸ਼ਤਾ :ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦ ਕਾਂਬਲੀ ਵਿਵਾਦਾਂ 'ਚ ਆਏ ਹਨ। ਉਹਨਾਂ ਦੀ ਵਿਵਾਦਾਂ ਨਾਲ ਉਨ੍ਹਾਂ ਦੀ ਸਾਂਝ ਕਾਫੀ ਡੂੰਘੀ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਵੱਖ ਵੱਖ ਵਿਵਾਦਾਂ ਦਾ ਸਾਹਮਣਾ ਕਰ ਚੁਕੇ ਹਨ। ਵਿਨੋਦ ਕਾਂਬਲੀ ਆਪਣੇ ਅਸਫਲ ਕ੍ਰਿਕਟ ਕਰੀਅਰ ਦੇ ਨਾਲ-ਨਾਲ ਕਈ ਵਿਵਾਦਾਂ ਕਾਰਨ ਵੀ ਹਮੇਸ਼ਾ ਸੁਰਖੀਆਂ ਵਿੱਚ ਰਹੇ ਹਨ। ਪਿਛਲੇ ਸਾਲ, ਉਹਨਾਂ ਨੇ ਬੇਰੁਜ਼ਗਾਰ ਹੋਣ ਅਤੇ ਪੈਸੇ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਸੀ। ਇੰਨਾ ਹੀ ਨਹੀਂ ਇੱਕ ਰਿਐਲਿਟੀ ਸ਼ੋਅ ਵਿੱਚ, ਉਸਨੇ ਕਬੂਲ ਕੀਤਾ ਸੀ ਕਿ ਉਸਦੇ ਕਈ ਔਰਤਾਂ ਨਾਲ ਅਫੇਅਰ ਸਨ। ਕਾਂਬਲੀ 'ਤੇ ਹੰਗਾਮਾ ਕਰਨ ਅਤੇ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾਉਣ ਦਾ ਵੀ ਦੋਸ਼ ਵੀ ਲੱਗ ਚੁਕੇ ਹਨ ।