ਨਵੀਂ ਦਿੱਲੀ:ਭਾਰਤ ਦੇ ਸਾਬਕਾ ਆਲਰਾਊਂਡਰ ਕ੍ਰਿਕਟਰ ਯੁਵਰਾਜ ਸਿੰਘ ਦੇ ਘਰ ਦੂਜੀ ਵਾਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਯੁਵਰਾਜ ਸਿੰਘ ਅਤੇ ਪਤਨੀ ਹੇਜ਼ਲ ਦੂਜੀ ਵਾਰ ਮਾਤਾ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਹੇਜ਼ਲ ਕੀਚ ਨੇ ਬੇਟੀ ਨੂੰ ਜਨਮ ਦਿੱਤਾ ਹੈ। ਯੁਵਰਾਜ ਨੇ ਸੋਸ਼ਲ ਮੀਡੀਆ ਪੋਸਟ ਪਾਕੇ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਜਿਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਦੱਸਦੀਏ ਕਿ ਪਹਿਲਾਂ ਇਸ ਸਟਾਰ ਜੋੜੇ ਦੇ ਘਰ ਜਨਵਰੀ 2022 ਵਿੱਚ ਪੁੱਤਰ ਨੇ ਜਨਮ ਲਿਆ ਸੀ। ਯੁਵਰਾਜ ਅਤੇ ਹੇਜ਼ਲ ਦਾ ਵਿਆਹ 2016 ਵਿੱਚ ਹੋਇਆ ਸੀ। ਭਾਰਤ ਦੇ ਸਾਬਕਾ ਆਲਰਾਊਂਡਰ ਅਤੇ 2011 ਵਨਡੇ ਵਿਸ਼ਵ ਕੱਪ 'ਚ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ 'ਚ ਭਾਵੁਕ ਕੈਪਸ਼ਨ ਦਿੱਤਾ ਹੈ,ਇਸ ਵਿੱਚ ਉਨਾਂ ਨੇ ਲਿਖਿਆ ਹੈ ਕਿ ਮੇਰੀਆਂ ਰਾਤਾਂ ਹੁਣ ਬਿਹਤਰ ਹੋ ਗਈਆਂ ਹਨ। ਅਸੀਂ ਆਪਣੀ ਬੇਟੀ ਔਰਾ ਦਾ ਸਵਾਗਤ ਕਰਦੇ ਹਾਂ।
ਧੀ ਦਾ ਨਾਮ ਰੱਖਿਆ ਔਰਾ:ਯੁਵਰਾਜ ਨੇ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਯੁਵਰਾਜ ਸਿੰਘ ਉਹਨਾਂ ਦਾ ਪੁੱਤਰ ਅਤੇ ਹੇਜ਼ਲ ਕੀਚ ਤੋਂ ਇਲਾਵਾ ਔਰਾ ਵੀ ਨਜ਼ਰ ਆ ਰਹੀ ਹੈ। ਯੁਵਰਾਜ ਨੇ ਕੈਪਸ਼ਨ 'ਚ ਲਿਖਿਆ, 'ਉਸਦੀਆਂ ਰਾਤਾਂ ਠੀਕ ਹੋ ਗਈਆਂ। ਅਸੀਂ ਆਪਣੀ ਛੋਟੀ ਦੂਤ ਆਰਾ ਦਾ ਸਵਾਗਤ ਕਰਦੇ ਹਾਂ। ਯੁਵਰਾਜ ਦੀ ਪਤਨੀ ਹੇਜ਼ਲ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ ਹੈ, ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਬੇਟਾ ਵੀ ਹੈ।