ਲੀਡਜ਼: ਇੰਗਲੈਂਡ ਨੇ ਸ਼ਨੀਵਾਰ ਨੂੰ ਇੱਥੇ ਹੈਡਿੰਗਲੇ ਵਿਖੇ ਤੀਜੇ ਟੈਸਟ ਦੇ ਚੌਥੇ ਦਿਨ ਭਾਰਤ ਨੂੰ ਇੱਕ ਪਾਰੀ ਅਤੇ 76 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਟੈਸਟ ਲੜੀ 1-1 ਨਾਲ ਬਰਾਬਰ ਕਰ ਦਿੱਤੀ ਹੈ।
ਭਾਰਤ ਦੀ ਪਹਿਲੀ ਪਾਰੀ 78 ਦੌੜਾਂ 'ਤੇ ਢੇਰ ਹੋ ਗਈ, ਜਦੋਂ ਕਿ ਇੰਗਲੈਂਡ ਨੇ ਪਹਿਲੀ ਪਾਰੀ 'ਚ 432 ਦੌੜਾਂ ਬਣਾਉਣ ਤੋਂ ਬਾਅਦ 354 ਦੌੜਾਂ ਦੀ ਲੀਡ ਲੈ ਲਈ। ਪਰ ਭਾਰਤੀ ਟੀਮ ਦੂਜੀ ਪਾਰੀ ਵਿੱਚ 278 ਦੌੜਾਂ 'ਤੇ ਆਲ ਆਟ ਹੋ ਗਈ ਅਤੇ ਪਾਰੀ ਦੀ ਹਾਰ ਦੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਚੇਤੇਸ਼ਵਰ ਪੁਜਾਰਾ ਨੇ 189 ਗੇਂਦਾਂ ਵਿੱਚ 15 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 91 ਦੌੜਾਂ ਬਣਾਈਆਂ।
ਇੰਗਲੈਂਡ ਲਈ ਓਲੀ ਰੌਬਿਨਸਨ ਨੇ ਪੰਜ ਅਤੇ ਕ੍ਰੇਗ ਓਵਰਟਨ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਜੇਮਜ਼ ਐਂਡਰਸਨ ਅਤੇ ਮੋਈਨ ਅਲੀ ਨੂੰ ਇੱਕ -ਇੱਕ ਵਿਕਟ ਮਿਲੀ।