ਪੰਜਾਬ

punjab

ETV Bharat / sports

ਇੰਗਲੈਂਡ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ 'ਚ ਥਾਂ ਕੀਤੀ ਪੱਕੀ

ਟੀ 20 ਵਿਸ਼ਵ ਕੱਪ 2022 (T20 World Cup 2022 ) ਹੁਣ ਆਪਣੇ ਅੰਜਾਮ ਵੱਲ ਵੱਧ ਰਿਹਾ ਅਤੇ ਇੰਗਲੈਂਡ ਨੇ ਰੋਮਾਂਚਕ ਮੈਚ ਵਿੱਚ ਸ੍ਰੀਲੰਕਾ ਨੇ ਹਰਾ ਸੈਮੀਫਾਈਨਲ ਦਾ ਰਾਹ ਪੱਧਰਾ ਕਰ ਲਿਆ ਹੈ। ਨਿਊਜ਼ੀਲੈਂਡ ਤੋਂ ਬਾਅਦ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਇੰਗਲੈਂਡ ਦੂਜੀ ਟੀਮ ਹੈ।

England secured a place in the semi finals after defeating Sri Lanka
ਇੰਗਲੈਂਡ ਨੇ ਸ਼੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ 'ਚ ਥਾਂ ਕੀਤੀ ਪੱਕੀ

By

Published : Nov 5, 2022, 7:46 PM IST

ਸਿਡਨੀ: ਟੀ 20 ਵਿਸ਼ਵ ਕੱਪ 2022(T20 World Cup 2022 ) ਦੇ 39ਵੇਂ ਮੈਚ ਵਿੱਚ ਇੰਗਲੈਂਡ ਨੇ ਸ੍ਰੀਲੰਕਾ ਨੂੰ ਚਾਰ ਵਿਕਟਾਂ (England defeated Sri Lanka by four wickets) ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ 'ਤੇ 141 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ 142 ਦੌੜਾਂ ਦਾ ਟੀਚਾ ਦਿੱਤਾ। ਜਵਾਬ ਵਿੱਚ ਇੰਗਲੈਂਡ ਨੇ 19.4 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ਉੱਤੇ ਟੀਚਾ ਹਾਸਲ (Reached the target for the loss of 6 wickets) ਕਰ ਲਿਆ। ਇਸ ਜਿੱਤ ਤੋਂ ਬਾਅਦ ਇੰਗਲੈਂਡ ਸੈਮੀਫਾਈਨਲ ਵਿੱਚ ਪਹੁੰਚ ਗਿਆ।

ਸ਼੍ਰੀਲੰਕਾ ਲਈ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 45 ਗੇਂਦਾਂ ਵਿੱਚ 67 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ ਦੋ ਚੌਕੇ ਤੇ ਪੰਜ ਛੱਕੇ ਲਾਏ। ਉਸ ਤੋਂ ਇਲਾਵਾ ਭਾਨੁਕਾ ਰਾਜਪਕਸ਼ੇ ਨੇ 22 ਅਤੇ ਕੁਸਲ ਮੈਂਡਿਸ ਨੇ 18 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ:ਭਾਰਤ ਦੇ ਸੈਮੀਫਾਈਲ ਤੱਕ ਪਹੁੰਚਣ 'ਚ ਇਹ ਹੈ ਸਭ ਤੋਂ ਵੱਡੀ ਰੁਕਾਵਟ

ਇਨ੍ਹਾਂ ਤਿੰਨਾਂ ਖਿਡਾਰੀਆਂ ਤੋਂ ਇਲਾਵਾ ਹੋਰ ਕੋਈ ਵੀ ਸ਼੍ਰੀਲੰਕਾ ਦਾ ਬੱਲੇਬਾਜ਼ ਦੋਹਰਾ ਅੰਕੜਾ ਪਾਰ ਨਹੀਂ ਕਰ ਸਕਿਆ। ਇੰਗਲੈਂਡ ਲਈ ਮਾਰਕ ਵੁੱਡ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਆਦਿਲ ਰਾਸ਼ਿਦ, ਬੇਨ ਸਟੋਕਸ, ਸੈਮ ਕੁਰਾਨ ਅਤੇ ਕ੍ਰਿਸ ਵੋਕਸ ਨੇ ਇਕ-ਇਕ ਵਿਕਟ ਲਈ।

ABOUT THE AUTHOR

...view details