ਨਵੀਂ ਦਿੱਲੀ : ਭਾਰਤ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਇਨਲ ਮੁਕਾਬਲਾ ਖੇਡੇਗਾ ਜਾਂ ਨਹੀਂ ਇਹ ਬਾਡਰ ਗਵਾਸਕਰ ਟਰਾਫੀ ਦੇ ਆਖਰੀ ਮੁਕਾਬਲੇ ਤੋਂ ਕਾਫੀ ਹੱਦ ਤੱਕ ਸਾਫ਼ ਹੋ ਜਾਵੇਗਾ। ਜੇਕਰ ਭਾਰਤ ਮੁਕਾਬਲਾ ਜਿੱਤ ਜਾਂਦਾ ਹੈ ਤਉਸ ਦੇ ਡਬਲਯੂ.ਟੀ.ਸੀ. ਦੀ ਸੂਚੀ ਵਿੱਚ ਭਾਰਤ ਦੂਜੇ ਨੰਬਰ ਉੱਤੇ ਰਹੇਗਾ ਹੈ। ਤੀਜੇ ਨੰਬਰ 'ਤੇ ਸ਼੍ਰੀਲੰਕਾ ਦੀ ਟੀਮ ਹੈ। ਇਸ ਲਈ ਭਾਰਤ ਦੇ ਡਬਲਿਊਟੀਸੀ ਵਿੱਚ ਰਹਿਣ ਲਈ ਸ਼੍ਰੀਲੰਕਾ ਰੋੜ੍ਹਾ ਬਣ ਸਕਦਾ ਹੈ। ਵਰਲਡ ਟੈਸਟ ਚੈਂਪੀਅਨਸ਼ਿਪ ਦਾ ਇਹ ਦੂਜਾ ਸੀਜਨ ਹੈ। ਪਹਿਲਾ ਸੀਜਨ ( 2019- 2021 ) ਦਾ ਚੈਂਪੀਅਨ ਨਿਊਜੀਲੈਂਡ ਰਿਹਾ ਸੀ। ਡਬਲਯੂਟੀਸੀ 2021-23 ਵਿੱਚ ਅਜੇ ਤੱਕ ਇੰਗਲੈਂਡ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ। ਜੋ ਡਬਲਯੂਟੀਸੀ ਰਨਿੰਗ ਚਾਰਟ ਵਿੱਚ ਸਭ ਤੋਂ ਵੱਧ ਰਨ ਬਣਾਉਣ ਵਾਲੇ ਖਿਡਾਰੀ ਹਨ।
ਪਹਿਲੇ ਸਥਾਨ 'ਤੇ: ਰੂਟ ਨੇ 22 ਮੈਚਾਂ ਵਿੱਚ 1915 ਰਨ ਬਣਾਏ ਹਨ। ਸਭ ਤੋਂ ਜਿਆਦਾ 180 ਰਨ ਨਾਬਾਦ ਬਣਾਏ। ਉਨ੍ਹਾਂ ਦੇ ਬਾਅਦ ਪਾਕਿਸਤਾਨ ਦੇ ਬਾਬਰ ਅੱਜਮ 14 ਮੁਕਾਬਲਾਂ ਵਿੱਚ 1527 ਰਨ ਬਣਾ ਕੇ ਦੂਜੇ ਸਥਾਨ ਉੱਤੇ ਹਨ। ਜੇਕਰ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਦੀ ਗੱਲ ਤਾਂ ਉਸ ਵਿੱਚ ਨਾਥਨ ਲਿਓਨ ਪਹਿਲੇ ਨੰਬਰ 'ਤੇ ਹਨ। ਆਸਟ੍ਰੇਲੀਆ ਦੇ ਨਾਥਨ ਲਿਓਨ 80 ਵਿਕਟਾਂ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਵਿੱਚ ਪਹਿਲੇ ਸਥਾਨ 'ਤੇ ਹਨ। ਉਨ੍ਹਾਂ ਤੋਂ ਬਾਅਦ ਕਾਗਿਸੋ ਰਬਾੜਾ 63 ਵਿਕਟਾਂ ਨਾਲ ਦੂਜੇ ਸਥਾਨ 'ਤੇ ਹਨ। ਭਾਰਤੀ ਗੇਂਦਬਾਜ਼ ਆਰ ਅਸ਼ਵਿਨ 54 ਵਿਕਟਾਂ ਨਾਲ ਚੌਥੇ ਸਥਾਨ 'ਤੇ ਹਨ।