ਨਵੀਂ ਦਿੱਲੀ:ਇੰਗਲੈਂਡ ਦੀ ਟੀਮ ਆਈਸੀਸੀ ਵਨਡੇ ਵਿਸ਼ਵ ਕੱਪ 2023 ਲਈ ਭਾਰਤ ਆਈ ਹੈ। ਟੀਮ ਆਪਣੇ ਪਹਿਲੇ ਅਭਿਆਸ ਮੈਚ ਲਈ ਗੁਹਾਟੀ ਪਹੁੰਚ ਗਈ ਹੈ, ਜਿੱਥੇ ਉਸ ਨੇ 30 ਸਤੰਬਰ ਨੂੰ ਭਾਰਤ ਨਾਲ ਅਭਿਆਸ ਮੈਚ (Practice match with India) ਖੇਡਣਾ ਹੈ। ਇੰਗਲੈਂਡ ਦੀ ਟੀਮ ਨੇ 5 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ। ਇੰਗਲੈਂਡ ਇੱਕ ਦਿਨਾ ਵਿਸ਼ਵ ਕੱਪ 2023 ਵਿੱਚ ਡਿਫੈਂਡਿੰਗ ਚੈਂਪੀਅਨ ਵਜੋਂ ਪ੍ਰਵੇਸ਼ ਕਰ ਰਿਹਾ ਹੈ। ਉਸ ਨੇ 2019 ਵਿਸ਼ਵ ਕੱਪ ਦੀ ਉਪ ਜੇਤੂ ਨਿਊਜ਼ੀਲੈਂਡ ਦੇ ਖਿਲਾਫ ਪਹਿਲੇ ਮੈਚ ਵਿੱਚ ਨਰਿੰਦਰ ਮੋਦੀ ਸਟੇਡੀਅਮ ਮੈਚ ਖੇਡਣਾ ਹੈ।
ਇੰਗਲੈਂਡ ਦੇ ਅਭਿਆਸ ਮੈਚ ਕਦੋਂ ਅਤੇ ਕਿੱਥੇ ਹੋਣਗੇ: ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਮੇਜ਼ਬਾਨ ਭਾਰਤ ਨਾਲ 30 ਸਤੰਬਰ ਨੂੰ ਬਾਰਸਾਪਾਰਾ ਕ੍ਰਿਕਟ ਸਟੇਡੀਅਮ, ਗੁਹਾਟੀ ਵਿੱਚ ਆਪਣਾ ਪਹਿਲਾ ਅਭਿਆਸ ਮੈਚ ਖੇਡਣਾ ਹੈ। ਇੰਗਲੈਂਡ ਦੀ ਟੀਮ ਨੇ 2 ਅਕਤੂਬਰ ਨੂੰ ਇਸੇ ਮੈਦਾਨ 'ਤੇ ਬੰਗਲਾਦੇਸ਼ ਦੇ ਖਿਲਾਫ ਆਪਣਾ ਦੂਜਾ ਅਭਿਆਸ ਮੈਚ ਖੇਡਣਾ ਹੈ। ਪ੍ਰਸ਼ੰਸਕਾਂ ਨੂੰ ਇੰਗਲੈਂਡ ਦੀ ਟੀਮ ਤੋਂ ਭਾਰਤ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਜਿੱਤ ਦੀ ਉਮੀਦ ਹੈ। ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ 2019 ਵਿੱਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ।