ਚੇਨਈ:ਭਾਰਤੀ ਕ੍ਰਿਕਟ ਦੇ ਖਿਡਾਰੀ ਜਿਵੇਂ ਖੇਡ ਦੇ ਮੈਦਾਨ ਵਿੱਚ ਆਪਣੇ ਜੌਹਰ ਦਿਖਾ ਕੇ ਲੋਕਾਂ ਦਾ ਦਿੱਲ ਜਿੱਤ ਦੇ ਹਨ ਉਂਝ ਹੀ ਖੇਡ ਦੇ ਮੈਦਾਨ ਤੋਂ ਬਾਹਰ ਵੀ ਇਹ ਖਿਡਾਰੀ ਆਪਣੇ ਵੱਡੇ ਦਿਲ ਅਤੇ ਖੁਸ਼ਗਵਾਰ ਹਸਤੀ ਨਾਲ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ। ਅਜਿਹਾ ਹੀ ਖੁਸ਼ਗਵਾਰ ਮਾਹੌਲ ਉਦੋਂ ਦੇਖਣ ਨੂੰ ਮਿਲਿਆ ਜਦੋਂ ਚੇਨਈ ਦੇ ਵੇਲਾਚੇਰੀ ਦਾ ਰਹਿਣ ਵਾਲਾ 19 ਸਾਲਾ ਸ਼੍ਰੀਨਿਵਾਸ ਵਿਰਾਟ ਕੋਹਲੀ ਨੂੰ ਮਿਲਣ ਦੀ ਇੱਛਾ ਲੈਕੇ ਉਸ ਜਗ੍ਹਾ ਪਹੁੰਚਿਆ ਜਿਥੇ ਟੀਮ ਇੰਡੀਆ ਆਪਣੇ 8 ਅਕਤੂਬਰ ਨੂੰ ਹੋਣ ਵਾਲੇ ਮੈਚ ਦਾ ਅਭਿਆਸ ਕਰ ਰਹੇ ਸਨ। ਇਸ ਮੌਕੇ ਜਦੋਂ ਵਿਰਾਟ ਕੋਹਲੀ ਨੂੰ ਪਤਾ ਲੱਗਾ ਕਿ ਉਹਨਾਂ ਦਾ ਪ੍ਰਸ਼ੰਸਕ ਸ਼੍ਰੀਨਿਵਾਸ ਉਹਨਾਂ ਦਾ ਨੂੰ ਮਿਲਣ ਦੀ ਉਡੀਕ ਕਰ ਰਿਹਾ ਹੈ ਤਾਂ ਕੋਹਲੀ ਆਪ ਮੁਹਾਰੇ ਹੋ ਕੇ ਇਸ ਨੌਜਵਾਨ ਸ਼੍ਰੀਨਿਵਾਸ ਨੂੰ ਮਿਲੇ। ਇਸ ਦੌਰਾਨ ਸ਼੍ਰੀਨਿਵਾਸ ਨਾਲ ਉਹਨਾਂ ਨੇ ਫੋਟੋ ਵੀ ਖਿਚਵਾਈ। ਵਿਰਾਟ ਕੋਹਲੀ ਦਾ ਇਹ ਰੂਪ ਦੇਖ ਕੇ ਸ਼੍ਰੀਨਿਵਾਸ ਬੇਹੱਦ ਖੁਸ਼ ਹੋਇਆ ਤਾਂ ਉਸ ਨੇ ਕਿਹਾ ਕਿ ਮੇਰਾ ਸੁਪਨਾ ਪੂਰਾ ਹੋਇਆ ਹੈ।
ਖਾਸ ਵ੍ਹੀਲ ਚੇਅਰ 'ਤੇ ਮਿਲਣ ਪਹੁੰਚਿਆ ਸ਼੍ਰੀਨਿਵਾਸ:ਦੱਸਦੀਏਕਿ ਸਰੀਰਕ ਤੌਰ 'ਤੇ ਅਪਾਹਜ ਹੈ। ਉਹ ਬੇਹੱਦ ਬੇਸਬਰੀ ਨਾਲ ਕੋਹਲੀ ਨੂੰ ਮਿਲਣ ਦੀ ਤਾਂਘ ਵਿੱਚ ਸੀ ਅਤੇ ਵ੍ਹੀਲ ਚੇਅਰ ਉੱਤੇ ਬੈਠੇ ਇੰਤਜ਼ਾਰ ਕਰਦਾ ਰਿਹਾ। ਇਹਨਾ ਹੀ ਨਹੀਂ ਸ਼੍ਰੀਨਿਵਾਸ ਨੇ ਚੇਪੌਕ ਸਟੇਡੀਅਮ ਦੇ ਬਾਹਰ ਕੋਹਲੀ ਨੂੰ ਆਪਣੇ ਹੱਥਾਂ ਨਾਲ ਬਣਾਈ ਹੋਈ ਇੱਕ ਪੇਂਟਿੰਗ ਵੀ ਦਿੱਤੀ ਜਿਸ ਉੱਤੇ ਵਿਰਾਟ ਕੋਹਲੀ ਨੇ ਆਟੋਗ੍ਰਾਫ ਦਿੱਤਾ।