ਚੰਡੀਗੜ੍ਹ :ਕ੍ਰਿਕਟ ਦੇ ਅਸਲ ਪ੍ਰੇਮੀਆਂ ਨੂੰ ਟੈੱਸਟ ਕ੍ਰਿਕਟ ਵਿੱਚ ਜ਼ਿਆਦਾ ਆਨੰਦ ਆਉਂਦਾ ਹੈ ਅਤੇ ਹੁਣ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਟੈਸਟ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 9 ਫਰਵਰੀ ਤੋਂ ਖੇਡਿਆ ਜਾਣਾ ਹੈ। ਇਹ ਮੈਚ ਨਾਗਪੁਰ ਦੇ ਵਿਦਰਭ ਕ੍ਰਿਕਟ ਸਟੇਡੀਅਮ 'ਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਇਸ 'ਚ ਸਭ ਤੋਂ ਖਾਸ ਗੱਲ ਇਹ ਹੈ ਕਿ ਭਾਰਤੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਇਸ ਸੀਰੀਜ਼ ਤੋਂ ਸੈੱਟ 'ਤੇ ਵਾਪਸੀ ਕਰਨਗੇ। ਦਿਨੇਸ਼ ਕਾਰਤਿਕ ਇਸ ਮੈਚ 'ਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਇਸ ਮੈਚ ਦੌਰਾਨ ਦਿਨੇਸ਼ ਕਾਰਤਿਕ ਹੋਰ ਕੁਮੈਂਟੇਟਰਾਂ ਦੇ ਨਾਲ ਕੁਮੈਂਟਰੀ ਬਾਕਸ ਦਾ ਹਿੱਸਾ ਹੋਣਗੇ। ਹੁਣ ਤੱਕ ਇਸ ਨੂੰ ਲੈ ਕੇ ਸਿਰਫ ਚਰਚਾ ਸੀ ਪਰ ਹੁਣ ਇਹ ਸਾਫ ਹੋ ਗਿਆ ਹੈ ਕਿ ਦਿਨੇਸ਼ ਇਸ ਸੀਰੀਜ਼ 'ਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ।
ਦਿਨੇਸ਼ ਕਾਰਤਿਕ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਸਾਫ ਲਿਖਿਆ ਹੈ ਕਿ ਉਹ ਭਾਰਤ ਅਤੇ ਆਸਟ੍ਰੇਲੀਆ ਟੈਸਟ ਸੀਰੀਜ਼ 'ਚ ਕੁਮੈਂਟਰੀ ਕਰਨ ਲਈ ਕਾਫੀ ਉਤਸ਼ਾਹਿਤ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਿਨੇਸ਼ ਕਾਰਤਿਕ ਕੁਮੈਂਟਰੀ ਟੀਮ ਦਾ ਹਿੱਸਾ ਹੋਣਗੇ। ਇਸ ਤੋਂ ਪਹਿਲਾਂ ਵੀ ਦਿਨੇਸ਼ ਮੈਚ 'ਚ ਕੁਮੈਂਟਰੀ ਕਰਦੇ ਨਜ਼ਰ ਆ ਚੁੱਕੇ ਹਨ। ਕਿਹਾ ਜਾਂਦਾ ਹੈ ਕਿ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੀ ਟੀਮ ਇੰਡੀਆ 'ਚ ਵਾਪਸੀ ਕਾਰਨ ਉਹ ਕਮੈਂਟਰੀ ਦੀ ਬਜਾਏ ਮੈਦਾਨ 'ਤੇ ਨਜ਼ਰ ਆਉਣ ਲੱਗੇ। ਪਰ ਹੁਣ ਦਿਨੇਸ਼ ਫਿਰ ਤੋਂ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਦਿਨੇਸ਼ ਨੂੰ ਆਖਰੀ ਵਾਰ ਟੀ-20 ਵਿਸ਼ਵ ਕੱਪ ਦੌਰਾਨ ਟੀਮ ਇੰਡੀਆ ਦੀ ਟੀ-ਸ਼ਰਟ 'ਚ ਦੇਖਿਆ ਗਿਆ ਸੀ।