ਨਵੀਂ ਦਿੱਲੀ: ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਸਿਡਨੀ 'ਚ ਖੇਡੇ ਗਏ ਤੀਜੇ ਟੈਸਟ ਮੈਚ 'ਚ ਕੰਗਾਰੂਆਂ ਨੇ ਪਾਕਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਹ ਮੈਚ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਆਖਰੀ ਟੈਸਟ ਮੈਚ ਸੀ। ਪਾਕਿਸਤਾਨ 'ਤੇ ਇਸ ਸ਼ਾਨਦਾਰ ਜਿੱਤ ਨਾਲ ਵਾਰਨਰ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸ ਨੇ ਆਪਣੀ ਆਖਰੀ ਟੈਸਟ ਪਾਰੀ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਪਾਕਿਸਤਾਨ ਦੇ ਖਿਲਾਫ ਅਰਧ ਸੈਂਕੜਾ ਲਗਾਇਆ।
ਵਾਰਨਰ ਨੇ ਰਿਟਾਇਰਮੈਂਟ ਮੈਚ 'ਚ ਖੇਡੀ ਅਰਧ ਸੈਂਕੜੇ ਦੀ ਪਾਰੀ:ਇਸ ਮੈਚ 'ਚ ਡੇਵਿਡ ਵਾਰਨਰ ਦੇ ਬੱਲੇ ਨਾਲ ਆਪਣੇ ਆਖਰੀ ਟੈਸਟ ਮੈਚ ਦੀਆਂ 2 ਪਾਰੀਆਂ 'ਚ ਕੁੱਲ 109 ਦੌੜਾਂ ਬਣਾਈਆਂ। ਪਹਿਲੀ ਪਾਰੀ 'ਚ ਵਾਰਨਰ ਨੇ 68 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ, ਜਦਕਿ ਦੂਜੀ ਪਾਰੀ 'ਚ ਉਸ ਨੇ 75 ਗੇਂਦਾਂ 'ਚ 7 ਚੌਕਿਆਂ ਦੀ ਮਦਦ ਨਾਲ 57 ਦੌੜਾਂ ਦਾ ਅਰਧ ਸੈਂਕੜਾ ਲਗਾਇਆ। ਇਸ ਬਿਹਤਰ ਪ੍ਰਦਰਸ਼ਨ ਨਾਲ ਉਸ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਨਡੇ ਕ੍ਰਿਕਟ ਤੋਂ ਵੀ ਸੰਨਿਆਸ ਲੈ ਲਿਆ ਹੈ। ਹੁਣ ਉਹ ਇਨ੍ਹਾਂ ਦੋਵਾਂ ਫਾਰਮੈਟਾਂ 'ਚ ਆਸਟ੍ਰੇਲੀਆ ਲਈ ਖੇਡਦੇ ਨਜ਼ਰ ਨਹੀਂ ਆਉਣਗੇ।