ਐਜਬੈਸਟਨ:ਰਿਸ਼ਭ ਪੰਤ ਦੀਆਂ 146 ਦੌੜਾਂ ਦੀ ਪਾਰੀ ਨੇ ਇੰਗਲੈਂਡ ਵਿਰੁੱਧ ਮੁੜ ਨਿਰਧਾਰਿਤ ਪੰਜਵੇਂ ਟੈਸਟ ਦੇ ਪਹਿਲੇ ਦਿਨ ਕ੍ਰਿਕਟ ਜਗਤ ਨੂੰ ਪ੍ਰਭਾਵਿਤ ਕੀਤਾ, ਜਿਸ ਵਿੱਚ ਮਾਈਕਲ ਵਾਨ, ਵੈਸਟਇੰਡੀਜ਼ ਦੇ ਮਹਾਨ ਖਿਡਾਰੀ ਇਆਨ ਬਿਸ਼ਪ ਅਤੇ ਸਚਿਨ ਤੇਂਦੁਲਕਰ ਵੀ ਸ਼ਾਮਲ ਸਨ।
ਭਾਰਤੀ ਟੀਮ ਦੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਪੰਤ ਨੇ ਸ਼ਾਨਦਾਰ ਸੈਂਕੜਾ ਜੜਦੇ ਹੋਏ ਟੀਮ ਨੂੰ ਮੁਸ਼ਕਲ ਦੌਰ 'ਚੋਂ ਬਾਹਰ ਕੱਢਿਆ। ਪੰਤ ਨੇ ਐਜਬੈਸਟਨ 'ਚ ਪਹਿਲੇ ਦਿਨ 111 ਗੇਂਦਾਂ 'ਤੇ 146 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਨੇ ਨਾਬਾਦ 83 ਦੌੜਾਂ ਦੀ ਪਾਰੀ ਖੇਡੀ। ਪੰਤ ਦੀ ਬੱਲੇਬਾਜ਼ੀ ਤੋਂ ਪਹਿਲਾਂ ਟੀਮ ਨੇ ਪੰਜ ਵਿਕਟਾਂ ਦੇ ਨੁਕਸਾਨ 'ਤੇ 98 ਦੌੜਾਂ ਬਣਾਈਆਂ ਸਨ, ਉੱਥੇ ਹੀ ਪੰਤ ਅਤੇ ਜਡੇਜਾ ਵਿਚਾਲੇ ਛੇਵੇਂ ਵਿਕਟ ਲਈ 222 ਦੌੜਾਂ ਦੀ ਸਾਂਝੇਦਾਰੀ ਹੋਈ।
ਪੰਤ ਦੀ ਪਾਰੀ ਨੂੰ ਦੇਖਦੇ ਹੋਏ ਕਈ ਮੌਜੂਦਾ ਅਤੇ ਸਾਬਕਾ ਕ੍ਰਿਕਟਰਾਂ ਨੇ ਇਸ ਨੌਜਵਾਨ ਦੀ ਤਾਰੀਫ ਕੀਤੀ। ਸਚਿਨ ਤੇਂਦੁਲਕਰ ਨੇ ਪੰਤ ਦੀਆਂ ਕੁਝ ਸ਼ਾਨਦਾਰ ਸ਼ਾਟ ਖੇਡਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਲਿਖਿਆ, ਸ਼ਾਨਦਾਰ। ਪੰਤ ਨੇ ਚੰਗੀ ਪਾਰੀ ਖੇਡੀ। ਸਟ੍ਰਾਈਕ ਨੂੰ ਚੰਗੀ ਤਰ੍ਹਾਂ ਚਲਾਇਆ ਅਤੇ ਸ਼ਾਨਦਾਰ ਸ਼ਾਟ ਖੇਡੇ।
ਸਾਬਕਾ ਭਾਰਤੀ ਕਪਤਾਨ ਅਤੇ ਬੀਸੀਸੀਆਈ ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਨੇ ਟਵੀਟ ਕੀਤਾ, ਦਬਾਅ ਵਿੱਚ ਟੈਸਟ ਮੈਚ ਦੀ ਬੱਲੇਬਾਜ਼ੀ ਦਾ ਵਿਸ਼ੇਸ਼ ਪ੍ਰਦਰਸ਼ਨ।
ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵਧੀਆ ਪਾਰੀ ਕਰਾਰ ਦਿੱਤਾ। ਪ੍ਰਸਾਦ ਨੇ ਟਵੀਟ ਕੀਤਾ, ''ਰਿਸ਼ਭ ਪੰਤ ਦੀ ਸ਼ਾਨਦਾਰ ਪਾਰੀ ਵਿੱਚੋਂ ਇੱਕ।