ਨਵੀਂ ਦਿੱਲੀ : ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਮੁਹੰਮਦ ਸ਼ਮੀ ਅਤੇ ਭਾਰਤੀ ਟੀਮ ਅੱਜਕਲ ਆਰਾਮ ਕਰ ਰਹੀ ਹੈ। ਆਪਣੀ ਗੇਂਦਬਾਜ਼ੀ ਦੀ ਧਾਰ ਤੋਂ ਬਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਵਾਲੇ ਮੁਹੰਮਦ ਸ਼ਮੀ ਨੇ ਪਾਕਿਸਤਾਨੀ ਖਿਡਾਰੀ ਨੂੰ ਜੰਮਕੇ ਘੇਰਿਆ ਹੈ। ਮੁਹੰਮਦ ਸ਼ਮੀ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਨਹੀਂ ਖੇਡ ਸਕੇ ਪਰ ਪਾਂਡੇ ਦੀ ਸੱਟ ਕਾਰਨ ਟੀਮ ਵਿੱਚ ਸ਼ਮੀ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸੇ ਵਿਸ਼ਵ ਕੱਪ ਵਿੱਚ ਉਨ੍ਹਾਂ ਨੇ ਤਿੰਨ ਵਾਰ ਪੰਜ-ਪੰਜ ਵਿਕੇਟਾਂ ਹਾਸਿਲ ਕੀਤੀਆਂ। ਹੁਣ ਮੁਹੰਮਦ ਸ਼ਮੀ ਨੇ ਪਾਕਿਸਤਾਨ ਦੇ ਸਾਬਕਾ ਖਿਡਾਰੀਆਂ ਦਾ ਫਿਰ ਤੋਂ ਜਿਕਰ ਕਰਦੇ ਹੋਏ ਮਜ਼ਾ ਲਿਆ ਹੈ।
ਸਾਡਾ ਚੰਗਾ ਪ੍ਰਦਰਸ਼ਨ ਪਾਕਿਸਤਾਨ ਦੇ ਖਿਡਾਰੀਆਂ ਨੂੰ ਹਜ਼ਮ ਨਹੀਂ : ਇੱਕ ਇੰਟਰਵਿਊ ਵਿੱਚ ਸ਼ਮੀ ਨੇ ਕਿਹਾ ਹੈ ਕਿ 'ਸਾਡਾ ਚੰਗਾ ਪ੍ਰਦਰਸ਼ਨ ਕੁਝ ਪਾਕਿਸਤਾਨ ਦੇ ਖਿਡਾਰੀਆਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ ਮੈਂ ਕੀ ਕਰਾਂ'। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਸੁਣ ਰਹੇ ਹਾਂ ਕਿ ਤੁਹਾਨੂੰ ਹੋਰ ਰੰਗ, ਹੋਰ ਕੰਪਨੀ ਦੀ ਗੇਂਦ ਮਿਲ ਰਹੀ ਹੈ। ਆਈਸੀਸੀ ਨੇ ਤੁਹਾਨੂੰ ਅਲੱਗ ਤੋਂ ਗੇਂਦ ਦਿੱਤੀ ਹੈ 'ਭਾਈ ਸੁਧਰ ਜਾਓ ਯਾਰ'।