ਨਵੀਂ ਦਿੱਲੀ: ਵਿਸ਼ਵ ਕੱਪ 2023 ਦੇ ਗਰੁੱਪ ਪੜਾਅ ਦੇ ਸਾਰੇ ਮੈਚ ਖੇਡੇ ਜਾ ਚੁੱਕੇ ਹਨ। ਦਰਸ਼ਕ ਸਿਰਫ਼ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਦੀ ਉਡੀਕ ਕਰ ਰਹੇ ਹਨ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪਹਿਲਾਂ ਸੈਮੀਫਾਈਨਲ ਮੈਚ 15 ਨਵੰਬਰ ਨੂੰ ਮੁੰਬਈ 'ਚ ਖੇਡਿਆ ਜਾਵੇਗਾ। 2011 ਵਿਸ਼ਵ ਕੱਪ ਦਾ ਫਾਈਨਲ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਗਿਆ ਸੀ, ਇਸ ਦੇ ਨਾਲ ਹੀ 16 ਨਵੰਬਰ ਨੂੰ ਕੋਲਕਾਤਾ 'ਚ ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਿਚਾਲੇ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾਵੇਗਾ।
ਉਲੇਖਯੋਗ ਹੈ ਕਿ 19 ਨਵੰਬਰ ਵਿਸ਼ਵ ਕੱਪ 2023 ਦਾ ਸਭ ਤੋਂ ਵੱਡਾ ਦਿਨ ਹੋਵੇਗਾ, ਇਸ ਦਿਨ 48 ਦਿਨਾਂ ਤੱਕ ਚੱਲਣ ਵਾਲੇ ਇਸ ਮੁਕਾਬਲੇ ਦਾ ਅੰਤ ਹੋ ਜਾਵੇਗਾ। ਇਹ ਫਾਈਨਲ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ, ਇਸ 132,000 ਲੋਕਾਂ ਦੀ ਸਮਰੱਥਾ ਵਾਲੇ ਸਟੇਡੀਅਮ ਦਾ ਪੂਰਾ ਨਿਰਮਾਣ 2021 ਵਿੱਚ ਪੂਰਾ ਹੋਇਆ ਸੀ। ਇਸ ਸਟੇਡੀਅਮ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਡੇ-ਨਾਈਟ ਟੈਸਟ ਦੇ ਨਾਲ-ਨਾਲ ਪਿਛਲੇ ਦੋ ਆਈਪੀਐਲ ਫਾਈਨਲਜ਼ ਦੀ ਮੇਜ਼ਬਾਨੀ ਵੀ ਕੀਤੀ ਹੈ।