- PAK vs BAN Live Match Updates: ਪਾਕਿਸਤਾਨ ਨੇ ਮੈਚ 7 ਵਿਕਟਾਂ ਨਾਲ ਜਿੱਤ ਲਿਆ
ਪਾਕਿਸਤਾਨ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ। ਪਾਕਿਸਤਾਨ ਲਈ ਇਹ ਜਿੱਤ ਇਸ ਲਈ ਵੀ ਖਾਸ ਹੈ ਕਿਉਂਕਿ ਅੱਜ ਉਸ ਨੇ ਲਗਾਤਾਰ 4 ਮੈਚ ਹਾਰਨ ਤੋਂ ਬਾਅਦ ਜਿੱਤ ਦਰਜ ਕੀਤੀ ਹੈ। ਇਸ ਜਿੱਤ ਨਾਲ ਪਾਕਿਸਤਾਨ ਸੈਮੀਫਾਈਨਲ ਦੀ ਦੌੜ 'ਚ ਬਰਕਰਾਰ ਹੈ। ਉਥੇ ਹੀ ਬੰਗਲਾਦੇਸ਼ ਸੈਮੀਫਾਈਨਲ ਦੀ ਦੌੜ ਤੋਂ ਲਗਭਗ ਬਾਹਰ ਹੋ ਗਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 45.1 ਓਵਰਾਂ 'ਚ ਸਿਰਫ 204 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਜਵਾਬ 'ਚ ਪਾਕਿਸਤਾਨ ਨੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ (81) ਅਤੇ ਅਬਦੁੱਲਾ ਸ਼ਫੀਕ (68) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ 32.3 ਓਵਰਾਂ 'ਚ 205 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ। ਬੰਗਲਾਦੇਸ਼ ਲਈ ਮੇਹਦੀ ਹਸਨ ਮਿਰਾਜ ਨੇ ਸਾਰੀਆਂ 3 ਵਿਕਟਾਂ ਲਈਆਂ।
- PAK vs BAN Live Match Updates: ਪਾਕਿਸਤਾਨ ਨੂੰ 28ਵੇਂ ਓਵਰ ਵਿੱਚ ਤੀਜਾ ਝਟਕਾ ਲੱਗਾ
ਬੰਗਲਾਦੇਸ਼ ਦੇ ਸਟਾਰ ਸਪਿਨਰ ਮੇਹਦੀ ਹਸਨ ਮਿਰਾਜ ਨੇ ਆਪਣੀ ਟੀਮ ਨੂੰ ਇੱਕ ਹੋਰ ਸਫਲਤਾ ਦਿਵਾਈ ਹੈ। ਮਿਰਾਜ ਨੇ 81 ਦੌੜਾਂ ਦੇ ਨਿੱਜੀ ਸਕੋਰ 'ਤੇ 28ਵੇਂ ਓਵਰ ਦੀ ਤੀਜੀ ਗੇਂਦ 'ਤੇ ਫਖਰ ਜ਼ਮਾਨ ਨੂੰ ਤੌਹੀਦ ਹਿਰਦੌਏ ਹੱਥੋਂ ਕੈਚ ਆਊਟ ਕਰਵਾ ਦਿੱਤਾ। 28 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ (171/3)
- PAK vs BAN Live Match Updates: ਪਾਕਿਸਤਾਨ ਦੀ ਦੂਜੀ ਵਿਕਟ 26ਵੇਂ ਓਵਰ ਵਿੱਚ ਡਿੱਗੀ
ਬੰਗਲਾਦੇਸ਼ ਦੇ ਸਪਿਨਰ ਮੇਹਦੀ ਹਸਨ ਮਿਰਾਜ਼ ਨੇ 9 ਦੌੜਾਂ ਦੇ ਨਿੱਜੀ ਸਕੋਰ 'ਤੇ 26ਵੇਂ ਓਵਰ ਦੀ ਚੌਥੀ ਗੇਂਦ 'ਤੇ ਬਾਬਰ ਆਜ਼ਮ ਨੂੰ ਮਹਿਮੂਦੁੱਲਾ ਹੱਥੋਂ ਕੈਚ ਆਊਟ ਕਰਵਾ ਦਿੱਤਾ। 26 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ (165/2)
- PAK vs BAN Live Match Updates: ਪਾਕਿਸਤਾਨ ਨੂੰ ਪਹਿਲਾ ਝਟਕਾ 22ਵੇਂ ਓਵਰ ਵਿੱਚ ਲੱਗਾ
ਬੰਗਲਾਦੇਸ਼ ਦੇ ਸਪਿਨਰ ਮੇਹਦੀ ਹਸਨ ਮਿਰਾਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਅਬਦੁੱਲਾ ਸ਼ਫੀਕ ਨੂੰ 22ਵੇਂ ਓਵਰ ਦੀ ਪਹਿਲੀ ਗੇਂਦ 'ਤੇ 68 ਦੌੜਾਂ ਦੇ ਨਿੱਜੀ ਸਕੋਰ 'ਤੇ ਐੱਲ.ਬੀ.ਡਬਲਯੂ. 22 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ (132/1)
- PAK vs BAN Live Match Updates: ਫਖਰ ਜ਼ਮਾਨ ਨੇ ਤੂਫਾਨੀ ਅਰਧ ਸੈਂਕੜਾ ਲਗਾਇਆ
ਪਾਕਿਸਤਾਨ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਨੇ 51 ਗੇਂਦਾਂ 'ਚ 2 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ ਵਨਡੇ 'ਚ ਆਪਣਾ 16ਵਾਂ ਤੂਫਾਨੀ ਅਰਧ ਸੈਂਕੜਾ ਲਗਾਇਆ।
- PAK vs BAN Live Match Updates: ਅਬਦੁੱਲਾ ਸ਼ਫੀਕ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ
ਪਾਕਿਸਤਾਨ ਦੇ ਨੌਜਵਾਨ ਸੱਜੇ ਹੱਥ ਦੇ ਬੱਲੇਬਾਜ਼ ਅਬਦੁੱਲਾ ਸ਼ਫੀਕ ਨੇ 56 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਇਸ ਪਾਰੀ 'ਚ ਹੁਣ ਤੱਕ ਉਹ 9 ਚੌਕੇ ਲਗਾ ਚੁੱਕੇ ਹਨ।
- PAK vs BAN Live Match Updates: 12 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ (65/0)
ਬੰਗਲਾਦੇਸ਼ ਵੱਲੋਂ ਦਿੱਤੇ 205 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਨੇ 12 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 65 ਦੌੜਾਂ ਬਣਾ ਲਈਆਂ ਹਨ। ਅਬਦੁੱਲਾ ਸ਼ਫੀਕ (26) ਅਤੇ ਫਖਰ ਜ਼ਮਾਨ (37) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।
- PAK vs BAN Live Match Updates : ਬੰਗਲਾਦੇਸ਼ 45.1 ਓਵਰਾਂ ਵਿੱਚ 204 ਦੌੜਾਂ 'ਤੇ ਆਲ ਆਊਟ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 45.1 ਓਵਰਾਂ 'ਚ ਸਿਰਫ 204 ਦੌੜਾਂ 'ਤੇ ਆਲ ਆਊਟ ਹੋ ਗਈ। ਬੰਗਲਾਦੇਸ਼ ਲਈ ਸੱਜੇ ਹੱਥ ਦੇ ਤਜਰਬੇਕਾਰ ਬੱਲੇਬਾਜ਼ ਮਹਿਮੂਦੁੱਲਾ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਲਿਟਨ ਦਾਸ ਨੇ 45 ਦੌੜਾਂ ਅਤੇ ਕਪਤਾਨ ਸ਼ਾਕਿਬ-ਅਲ-ਹਸਨ ਨੇ 43 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਦੇ ਬੱਲੇਬਾਜ਼ ਪਾਕਿਸਤਾਨੀ ਗੇਂਦਬਾਜ਼ਾਂ ਸਾਹਮਣੇ ਬੇਵੱਸ ਨਜ਼ਰ ਆਏ ਅਤੇ 7 ਖਿਡਾਰੀ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਪਾਕਿਸਤਾਨ ਲਈ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਅਤੇ ਮੁਹੰਮਦ ਵਸੀਮ ਜੂਨੀਅਰ ਨੇ 3-3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੂੰ ਵੀ 2 ਸਫਲਤਾ ਮਿਲੀ। ਲਗਾਤਾਰ 3 ਮੈਚਾਂ 'ਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਇਸ ਮੈਚ ਨੂੰ ਜਿੱਤਣ ਲਈ ਪਾਕਿਸਤਾਨ ਵੱਲੋਂ ਦਿੱਤੇ 205 ਦੌੜਾਂ ਦੇ ਟੀਚੇ ਨੂੰ ਹਾਸਲ ਕਰਨਾ ਹੋਵੇਗਾ।
- PAK vs BAN Live Match Updates: ਬੰਗਲਾਦੇਸ਼ ਨੂੰ 44ਵੇਂ ਓਵਰ ਵਿੱਚ ਲੱਗੇ ਦੋ ਝਟਕੇ
ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਵਸੀਮ ਜੂਨੀਅਰ ਨੇ 44ਵੇਂ ਓਵਰ ਦੀ ਪਹਿਲੀ ਗੇਂਦ 'ਤੇ ਮਹਿਦੀ ਹਸਨ ਮਿਰਾਜ ਨੂੰ 25 ਦੌੜਾਂ ਦੇ ਨਿੱਜੀ ਸਕੋਰ 'ਤੇ ਕਲੀਨ ਬੋਲਡ ਕਰ ਦਿੱਤਾ। ਫਿਰ ਤੀਜੀ ਗੇਂਦ 'ਤੇ ਉਸ ਨੇ ਮੁਸਤਫਿਜ਼ੁਰ ਰਹਿਮਾਨ (6) ਨੂੰ ਕਲੀਨ ਬੋਲਡ ਕਰ ਦਿੱਤਾ ਅਤੇ ਇਸ ਓਵਰ 'ਚ ਦੋਹਰੀ ਸਫਲਤਾ ਹਾਸਲ ਕੀਤੀ। ਬੰਗਲਾਦੇਸ਼ ਦਾ ਸਕੋਰ 44 ਓਵਰਾਂ ਤੋਂ ਬਾਅਦ (201/9)
- PAK vs BAN Live Match Updates: ਬੰਗਲਾਦੇਸ਼ ਦੀ 7ਵੀਂ ਵਿਕਟ 40ਵੇਂ ਓਵਰ ਵਿੱਚ ਡਿੱਗੀ
ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ਼ ਹੈਰਿਸ ਰੌਫ ਨੇ 43 ਦੌੜਾਂ ਦੇ ਸਕੋਰ 'ਤੇ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੂੰ 40ਵੇਂ ਓਵਰ ਦੀ ਤੀਜੀ ਗੇਂਦ 'ਤੇ ਆਗਾ ਸਲਮਾਨ ਹੱਥੋਂ ਕੈਚ ਆਊਟ ਕਰਵਾ ਦਿੱਤਾ। 40 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦਾ ਸਕੋਰ (188/7)
- PAK vs BAN Live Match Updates: ਬੰਗਲਾਦੇਸ਼ ਨੂੰ 32ਵੇਂ ਓਵਰ ਵਿੱਚ ਲੱਗਾ ਛੇਵਾਂ ਝਟਕਾ
ਪਾਕਿਸਤਾਨ ਦੇ ਸਪਿਨਰ ਉਸਾਮਾ ਮੀਰ ਨੇ 32ਵੇਂ ਓਵਰ ਦੀ ਤੀਜੀ ਗੇਂਦ 'ਤੇ ਤੌਹੀਦ ਹਿਰਦੋਏ (7) ਨੂੰ ਸਲਿੱਪ 'ਚ ਇਫਤਿਖਾਰ ਅਹਿਮਦ ਹੱਥੋਂ ਕੈਚ ਕਰਵਾਇਆ। 32 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦਾ ਸਕੋਰ (141/6)
- PAK vs BAN Live Match Updates: ਬੰਗਲਾਦੇਸ਼ ਦਾ 31ਵੇਂ ਓਵਰ ਵਿੱਚ ਡਿੱਗਿਆ ਪੰਜਵਾਂ ਵਿਕਟ