- Pak vs NZ Live Match Updates: ਪਾਕਿਸਤਾਨ ਨੇ 21 ਦੌੜਾਂ ਨਾਲ ਜਿੱਤਿਆ ਮੈਚ
ਪਾਕਿਸਤਾਨ ਨੇ ਡਕਵਰਥ ਲੁਈਸ ਨਿਯਮ ਦੇ ਤਹਿਤ ਨਿਊਜ਼ੀਲੈਂਡ ਨੂੰ 21 ਦੌੜਾਂ ਨਾਲ ਹਰਾਇਆ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਟਾਰ ਬੱਲੇਬਾਜ਼ ਰਚਿਨ ਰਵਿੰਦਰਾ (108) ਦੇ ਸ਼ਾਨਦਾਰ ਸੈਂਕੜੇ ਦੇ ਦਮ 'ਤੇ ਨਿਰਧਾਰਤ 50 ਓਵਰਾਂ 'ਚ 401 ਦੌੜਾਂ ਬਣਾਈਆਂ। 402 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਨੇ ਪਹਿਲੇ ਓਵਰ ਤੋਂ ਹੀ ਹਮਲਾਵਰਤਾ ਦਿਖਾਈ ਅਤੇ ਤੇਜ਼ੀ ਨਾਲ ਦੌੜਾਂ ਬਣਾਈਆਂ। ਮੀਂਹ ਕਾਰਨ ਮੈਚ ਦੋ ਵਾਰ ਰੋਕਣਾ ਪਿਆ। ਇੱਕ ਸਮੇਂ ਪਾਕਿਸਤਾਨ ਨੂੰ 41 ਓਵਰਾਂ ਵਿੱਚ 342 ਦੌੜਾਂ ਬਣਾਉਣ ਦਾ ਟੀਚਾ ਮਿਲਿਆ ਸੀ। ਪਰ ਜਦੋਂ 25.3 ਓਵਰਾਂ ਵਿੱਚ ਪਾਕਿਸਤਾਨ ਦਾ ਸਕੋਰ (200/1) ਸੀ ਤਾਂ ਮੀਂਹ ਨੇ ਇੱਕ ਵਾਰ ਫਿਰ ਦਸਤਕ ਦਿੱਤੀ ਅਤੇ ਰੁਕਿਆ ਨਹੀਂ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਨੇ 81 ਗੇਂਦਾਂ 'ਚ 126 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਬਾਬਰ ਆਜ਼ਮ ਵੀ 66 ਦੌੜਾਂ ਬਣਾ ਕੇ ਅਜੇਤੂ ਰਹੇ। ਪਾਕਿਸਤਾਨੀ ਟੀਮ ਹੁਣ 8 ਮੈਚਾਂ 'ਚ 4 ਜਿੱਤਾਂ ਦੇ ਨਾਲ ਅੰਕ ਸੂਚੀ 'ਚ 5ਵੇਂ ਸਥਾਨ 'ਤੇ ਪਹੁੰਚ ਗਈ ਹੈ ਅਤੇ ਅਜੇ ਵੀ ਸੈਮੀਫਾਈਨਲ ਦੀ ਦੌੜ 'ਚ ਹੈ।
- Pak vs NZ Live Match Updates: ਦੁਬਾਰਾ ਸ਼ੁਰੂ ਹੋਈ ਬਾਰਿਸ਼
ਜਿਵੇਂ ਹੀ ਪਾਕਿਸਤਾਨ ਦੀ ਪਾਰੀ ਦੇ 25.3 ਓਵਰ ਪੂਰੇ ਹੋਏ ਤਾਂ ਬਾਰਿਸ਼ ਨੇ ਦਸਤਕ ਦੇ ਦਿੱਤੀ। ਮੈਦਾਨ ਨੂੰ ਢੱਕਣ ਨਾਲ ਢੱਕ ਦਿੱਤਾ ਗਿਆ ਹੈ। ਪਾਕਿਸਤਾਨ ਨੂੰ ਮੈਚ ਜਿੱਤਣ ਲਈ ਅਜੇ 93 ਗੇਂਦਾਂ ਵਿੱਚ 142 ਦੌੜਾਂ ਦੀ ਲੋੜ ਹੈ।
- Pak vs NZ Live Match Updates: 25 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ (199/1)
ਪਾਕਿਸਤਾਨ ਨੇ 41 ਓਵਰਾਂ 'ਚ 342 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 25 ਓਵਰਾਂ 'ਚ 1 ਵਿਕਟ ਦੇ ਨੁਕਸਾਨ 'ਤੇ 199 ਦੌੜਾਂ ਬਣਾ ਲਈਆਂ ਹਨ। ਫਖਰ ਜ਼ਮਾਨ (125) ਅਤੇ ਬਾਬਰ ਆਜ਼ਮ (66) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ। ਫਖਰ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਹੈ।
- Pak vs NZ Live Match Updates: ਪਾਕਿਸਤਾਨ ਨੇ 41 ਓਵਰਾਂ ਵਿੱਚ 342 ਦੌੜਾਂ ਬਣਾਉਣ ਦਾ ਟੀਚਾ ਹਾਸਲ ਕਰ ਲਿਆ
ਡਕਵਰਥ ਲੁਈਸ ਮੁਤਾਬਕ ਮੀਂਹ ਕਾਰਨ ਖੇਡ ਵਿੱਚ ਵਿਘਨ ਪੈਣ ਤੋਂ ਬਾਅਦ ਪਾਕਿਸਤਾਨ ਨੂੰ ਹੁਣ ਨਵਾਂ ਟੀਚਾ ਦਿੱਤਾ ਗਿਆ ਹੈ। ਮੈਚ ਜਿੱਤਣ ਲਈ ਪਾਕਿਸਤਾਨ ਨੂੰ 41 ਓਵਰਾਂ 'ਚ 342 ਦੌੜਾਂ ਦਾ ਟੀਚਾ ਹਾਸਲ ਕਰਨਾ ਹੋਵੇਗਾ।
- Pak vs NZ Live Match Updates: ਫਖਰ ਜ਼ਮਾਨ ਦਾ 63 ਗੇਂਦਾਂ ਵਿੱਚ ਤੇਜ਼ ਸੈਂਕੜਾ
ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਨੇ 63 ਗੇਂਦਾਂ 'ਚ ਆਪਣਾ ਸੈਂਕੜਾ ਪੂਰਾ ਕਰ ਲਿਆ ਹੈ। ਇਸ ਦੌਰਾਨ ਉਨ੍ਹਾਂ ਨੇ 9 ਛੱਕੇ ਅਤੇ 6 ਚੌਕੇ ਲਗਾਏ।
- Pak vs NZ Live Match Updates: ਫਖਰ ਜ਼ਮਾਨ ਦਾ ਸ਼ਾਨਦਾਰ ਅਰਧ ਸੈਂਕੜਾ
402 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੇ ਫਖਰ ਜ਼ਮਾਨ ਨੇ 42 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
- Pak vs NZ Live Match Updates: ਪਾਕਿਸਤਾਨ ਦੀ ਬੱਲੇਬਾਜ਼ੀ ਮੀਂਹ ਤੋਂ ਬਾਅਦ ਹੋਈ ਸ਼ੁਰੂ
ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਅਤੇ ਅਬਦੁੱਲਾ ਸ਼ਫੀਕ ਬੱਲੇਬਾਜ਼ੀ ਲਈ ਉਤਰੇ ਹਨ। ਗੇਂਦਬਾਜ਼ੀ ਦੀ ਜ਼ਿੰਮੇਵਾਰੀ ਟਿਮ ਸਾਊਥੀ ਨੇ ਸੰਭਾਲ ਲਈ ਹੈ।
- Pak vs NZ Live Match Updates: ਨਿਊਜ਼ੀਲੈਂਡ ਨੇ ਪਾਕਿਸਤਾਨ ਖਿਲਾਫ ਬਣਾਈਆਂ 401 ਦੌੜਾਂ
ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਖਿਲਾਫ 6 ਵਿਕਟਾਂ ਗੁਆ ਕੇ 401 ਦੌੜਾਂ ਬਣਾਈਆਂ। ਪਾਕਿਸਤਾਨ ਦੇ ਗੇਂਦਬਾਜ਼ ਇਸ ਮੈਚ 'ਚ ਮਹਿੰਗੇ ਸਾਬਤ ਹੋਏ ਅਤੇ ਕਾਫੀ ਦੌੜਾਂ ਦਿੱਤੀਆਂ। ਨਿਊਜ਼ੀਲੈਂਡ ਲਈ ਰਚਿਨ ਰਵਿੰਦਰਾ ਨੇ ਸੈਂਕੜਾ ਲਗਾਇਆ ਅਤੇ 108 ਦੌੜਾਂ ਬਣਾਈਆਂ। ਜਦਕਿ ਕੇਨ ਵਿਲੀਅਮਸਨ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਹ 95 ਦੌੜਾਂ ਬਣਾ ਕੇ ਆਊਟ ਹੋ ਗਏ।
- Pak vs NZ Live Match Updates : ਰਚਿਨ ਰਵਿੰਦਰਾ 108 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ
ਰਚਿਨ ਰਵਿੰਦਰਾ ਨੇ 108 ਦੇ ਨਿੱਜੀ ਸਕੋਰ 'ਤੇ ਆਪਣਾ ਵਿਕਟ ਗੁਆ ਦਿੱਤਾ। ਉਸ ਨੇ 94 ਗੇਂਦਾਂ ਵਿੱਚ 108 ਦੌੜਾਂ ਬਣਾਈਆਂ। ਮੁਹੰਮਦ ਵਸੀਮ ਨੇ ਉਸ ਨੂੰ ਮੁਹੰਮਦ ਸ਼ਕੀਲ ਹੱਥੋਂ ਕੈਚ ਕਰਵਾਇਆ।
- Pak vs NZ Live Match Updates: ਕੇਨ ਵਿਲੀਅਮਸਨ ਸੈਂਕੜਾ ਖੁੰਝ ਗਿਆ, 95 ਦੌੜਾਂ ਬਣਾ ਕੇ ਆਊਟ
ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ 95 ਦੌੜਾਂ ਬਣਾ ਕੇ ਆਊਟ ਹੋ ਗਏ। ਵਿਲੀਅਮਸਨ ਨੂੰ ਇਫਤਿਖਾਰ ਅਹਿਮਦ ਦੀ ਗੇਂਦ 'ਤੇ ਫਖਰ ਜ਼ਮਾਨ ਨੇ ਕੈਚ ਆਊਟ ਕੀਤਾ।
- Pak vs NZ Live Match Updates: ਰਚਿਨ ਰਵਿੰਦਰਾ ਦਾ ਦੂਜਾ ਸੈਂਕੜਾ, 88 ਗੇਂਦਾਂ ਵਿੱਚ 100 ਦੌੜਾਂ ਬਣਾਈਆਂ
ਰਚਿਨ ਰਵਿੰਦਰਾ ਨੇ ਪਾਕਿਸਤਾਨ ਖਿਲਾਫ 88 ਗੇਂਦਾਂ 'ਚ ਸੈਂਕੜਾ ਲਗਾਇਆ ਹੈ। ਵਿਸ਼ਵ ਕੱਪ ਦਾ ਇਹ ਉਨ੍ਹਾਂ ਦਾ ਦੂਜਾ ਸੈਂਕੜਾ ਹੈ। ਇਸ ਦੌਰਾਨ ਉਸ ਨੇ 14 ਚੌਕੇ ਅਤੇ ਇਕ ਛੱਕਾ ਲਗਾਇਆ।
- Pak vs NZ Live Match Updates: ਕੇਨ ਵਿਲੀਅਮਸਨ ਨੇ ਸੱਟ ਤੋਂ ਬਾਅਦ ਵਾਪਸੀ ਕੀਤੀ ਅਤੇ ਲਗਾਇਆ ਅਰਧ ਸੈਂਕੜਾ