ਪੰਜਾਬ

punjab

ETV Bharat / sports

ਬਟਲਰ, ਰੂਟ ਦੇ ਸੈਂਕੜੇ 'ਤੇ ਫਿਰਿਆ ਪਾਣੀ, ਪਾਕਿਸਤਾਨ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ - butler

ਵਿਸ਼ਵ ਕੱਪ ਦਾ 6ਵਾਂ ਮੈਚ ਇੰਗਲੈਂਡ ਅਤੇ ਪਾਕਿਸਤਾਨ ਵਿਚਕਾਰ ਨਾਟਿੰਘਮ ਦੇ ਟ੍ਰੇਂਟ ਬ੍ਰਿਜ ਸਟੇਡਿਅਮ 'ਚ ਖੇਡਿਆ ਗਿਆ। ਪਾਕਿਸਤਾਨ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾ ਕੇ ਮੈਚ ਆਪਣੇ ਨਾਅ ਕੀਤਾ।

ਪਾਕਿਸਤਾਨ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ।

By

Published : Jun 3, 2019, 11:59 PM IST

ਨਵੀਂ ਦਿੱਲੀ : ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੇਜ਼ਬਾਨ ਇੰਗਲੈਂਡ ਦੇ ਸਾਹਮਣੇ 349 ਦੌੜਾਂ ਦਾ ਟੀਚਾ ਰੱਖਿਆ। ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੇਸਨ ਰੌਏ 8 ਦੌੜਾਂ ਅਤੇ ਜੌਨੀ ਬੇਅਰਸਟੋ 32 ਦੌੜਾਂ ਬਣਾ ਕੇ ਆਉਟ ਹੋ ਗਏ। ਕਪਤਾਨ ਇਓਨ ਮੋਰਗਨ 9 ਦੌੜਾਂ ਬਣਾ ਕੇ ਪਵੇਲਿਅਨ ਵਾਪਸ ਚਲੇ ਗਏ।

ਜੋਅ ਰੂਟ ਨੇ ਵਿਸ਼ਵ ਕੱਪ 2019 ਦਾ ਪਹਿਲਾ ਸੈਂਕੜਾ ਲਾਇਆ। ਰੂਟ ਨੇ 104 ਗੇਂਦਾਂ ਵਿੱਚ 10 ਚੌਕੇ ਤੇ 1 ਛੱਕੇ ਦੀ ਮਦਦ ਨਾਲ 107 ਦੌੜਾਂ ਬਣਾਈਆਂ। ਜੋਸ ਬਟਲਰ ਨੇ ਵੀ 103 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਅਤੇ 78 ਗੇਂਦਾਂ ਦਾ ਸਾਹਮਣਾ ਕੀਤਾ। ਬਟਲਰ ਨੇ 9 ਚੌਕੇ ਅਤੇ 2 ਛੱਕੇ ਮਾਰੇ।

ਪਾਕਿਸਤਾਨ ਵਲੋਂ ਵਾਹਬ ਰਿਆਜ਼ ਨੇ 3 ਵਿਕਟਾਂ, ਸ਼ਾਦਾਬ ਖ਼ਾਨ ਤੇ ਮੁਹੰਮਦ ਅਮਿਰ ਨੇ 1-1 ਵਿਕਟ ਲਿਆ। ਮੁਹੰਮਦ ਹਫ਼ੀਜ਼ ਤੇ ਸ਼ੋਇਬ ਮਲਿਕ ਨੇ 1-1 ਵਿਕਟ ਲਿਆ।

ABOUT THE AUTHOR

...view details