ਨਵੀਂ ਦਿੱਲੀ : world cup 2019 ਵਿੱਚ ਭਾਰਤ ਤੇ ਦੱਖਣੀ ਅਫ਼ਰੀਕਾ ਦਰਮਿਆਨ ਖੇਡੇ ਗਏ ਮੈਚ ਵਿੱਚ ਐੱਮਐੱਸ ਧੋਨੀ ਨੇ ਫ਼ੌਜ ਦੇ ਇੱਕ ਚਿੰਨ੍ਹ (Army Insignia) ਵਾਲੇ ਦਸਤਾਨੇ ਪਾਏ ਸਨ।
world cup 2019 : ਧੋਨੀ ਦੇ ਦਸਤਾਨਿਆਂ 'ਤੇ ਫ਼ੌਜੀ ਚਿੰਨ੍ਹ ਨੂੰ ਲੈ ਕੇ ਭਖਿਆ ਵਿਵਾਦ ਆਈਸੀਸੀ ਨੇ ਧੋਨੀ ਦੇ ਫ਼ੌਜ ਦੇ ਚਿੰਨ੍ਹ ਵਾਲੇ ਦਸਤਾਨੇ ਪਾਉਣ 'ਤੇ ਰੋਕ ਲਾ ਦਿੱਤੀ ਹੈ।
ਜਾਣਕਾਰੀ ਮੁਤਾਬਕ ਐੱਮਐੱਸ ਧੋਨੀ ਵੱਲੋਂ ਅਜਿਹਾ ਕਰਨ ਦੇ ਮਾਮਲੇ ਵਿੱਚ ਸੋਸ਼ਲ ਮੀਡਿਆ 'ਤੇ ਕਾਫ਼ੀ ਬਹਿਸ ਹੋਈ ਸੀ। ਜਿੱਥੇ ਫ਼ੈਨਜ਼ ਧੋਨੀ ਦੇ ਹੱਕ ਵਿੱਚ ਖੜੇ ਸਨ।
ਇਸੇ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਮੰਤਰੀ ਫ਼ਵਾਦ ਹੁਸੈਨ ਨੇ ਟਵਿੱਟਰ ਤੇ ਲਿਖਿਆ ਕਿ 'ਧੋਨੀ ਇੰਗਲੈਂਡ ਵਿੱਚ ਕ੍ਰਿਕਟ ਖੇਡਣ ਗਏ ਹਨ, ਮਹਾਂਭਾਰਤ ਕਰਨ ਲਈ ਨਹੀਂ। ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਵਿੱਚ ਕਿਸ ਤਰ੍ਹਾਂ ਦੀ ਬਹਿਸ ਹੋ ਰਹੀ ਹੈ। ਜੇ ਭਾਰਤੀ ਮੀਡਿਆ ਵਿੱਚ ਜ਼ਿਆਦਾ ਹੀ ਜੋਸ਼ ਤਾਂ ਉਹ ਸੀਰੀਆ, ਅਫ਼ਗਾਨਿਸਤਾਨ ਵਿਖੇ ਚੱਲ ਰਹੇ ਯੁੱਧ ਵਿੱਚ ਚਲੇ ਜਾਣ।'
ਉੱਥੇ ਦੂਸਰੇ ਪਾਸੇ ਸੀਓਏ ਦੇ ਮੁਖੀ ਵਿਨੋਦ ਰਾਏ ਨੇ ਕਿਹਾ ਕਿ ਬੋਰਡ ਨੇ ਆਈਸੀਸੀ ਨੂੰ ਧੋਨੀ ਦੇ ਦਸਤਾਨਿਆਂ ਤੋਂ ਫ਼ੌਜ ਦੇ ਚਿੰਨ੍ਹ ਨੂੰ ਨਾ ਹਟਾਉਣ ਲਈ ਕਿਹਾ ਸੀ।
ਬੀਸੀਸੀਆਈ ਦੀ ਰਿਪੋਰਟ ਤੋਂ ਬਾਅਦ ਹੁਣ ਆਈਸੀਸੀ ਨੇ ਧੋਨੀ ਦੇ ਫ਼ੌਜ ਦੇ ਚਿੰਨ੍ਹ ਵਾਲੇ ਦਸਤਾਨੇ ਪਾਉਣ 'ਤੇ ਰੋਕ ਲਾ ਦਿੱਤੀ ਹੈ।