ਨਵੀਂ ਦਿੱਲੀ : ਆਸਟ੍ਰੇਲੀਆ ਨੇ ਬੁੱਧਵਾਰ ਨੂੰ ਦ ਕੁਪਰ ਐਸੋਸੀਏਟਜ਼ ਕਾਉਂਟੀ ਗ੍ਰਾਉਂਡ 'ਤੇ ਖੇਡੇ ਗਏ ਆਈਸੀਸੀ ਵਿਸ਼ਵ ਕੱਪ-2019 ਦੇ ਆਪਣੇ ਤੀਸਰੇ ਮੈਚ ਵਿੱਚ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾਇਆ।
ਆਸਟ੍ਰੇਲੀਆਂ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49 ਓਵਰਾਂ ਵਿੱਚ ਸਾਰੀਆਂ ਵਿਕਟਾਂ ਗੁਆ ਕੇ 308 ਦੌੜਾਂ ਦਾ ਟੀਚਾ ਦਿੱਤਾ ਸੀ। ਜਦਕਿ ਪਾਕਿਸਤਾਨ ਦੀ ਟੀਮ 45.4 ਓਵਰਾਂ ਵਿੱਚ 266 ਦੌੜਾਂ 'ਤੇ ਹੀ ਢੇਰ ਹੋ ਗਈ।
world cup 2019 : ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 41 ਦੌੜਾਂ ਨਾਲ ਦਿੱਤੀ ਮਾਤ - Pakistan
ਆਸਟ੍ਰੇਲੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਾਕਿਸਤਾਨ ਨੂੰ 41 ਦੌੜਾਂ ਨਾਲ ਹਰਾਇਆ।
ਪਾਕਿਸਤਾਨ ਵੱਲੋਂ ਇਮਾਮ-ਉੱਲ-ਹੱਕ ਨੇ 53 ਦੌੜਾਂ ਤੇ ਮੁਹੰਮਦ ਹਫ਼ੀਜ਼ ਨੇ 46 ਦੌੜਾਂ ਬਣਾਈਆਂ। ਕਪਤਾਨ ਸਰਫ਼ਰਾਜ਼ ਅਹਿਮਦ ਨੇ 40 ਦੌੜਾਂ ਦਾ ਯੋਗਦਾਨ ਦਿੱਤਾ, ਵਹਾਬ ਰਿਆਜ਼ ਨੇ 45 ਤੇ ਹਸਨ ਅਲੀ ਨੇ 32 ਦੌੜਾਂ ਬਣਾਈਆਂ।
ਆਸਟ੍ਰੇਲੀਆ ਲਈ ਪੈਟ ਕਮਿੰਸ ਨੇ 3, ਮਿਸ਼ੇਲ ਸਟਾਰਕ ਤੇ ਕੇਨ ਰਿਚਰਡਸਨ ਨੇ 2-2 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਆਸਟ੍ਰੇਲੀਆ ਲਈ ਡੇਵਿਡ ਵਾਰਨਰ ਨੇ 107 ਤੇ ਐਰਾਨ ਫ਼ਿੰਚ ਨੇ 87 ਦੌੜਾਂ ਬਣਾਈਆਂ। ਵਾਰਨਰ ਨੇ 111 ਗੇਂਦਾਂ ਦੀ ਪਾਰੀ ਵਿੱਚ 11 ਚੌਕੇ ਤੇ 1 ਛੱਕਾ ਲਾਇਆ। ਫ਼ਿੰਚ ਨੇ 84 ਗੇਂਦਾਂ ਦੀ ਪਾਰੀ ਵਿੱਚ 6 ਚੌਕੇ ਤੇ 4 ਛੱਕੇ ਮਾਰੇ। ਪਾਕਿਸਤਾਨ ਲਈ ਮੁਹੰਮਦ ਆਮਿਰ ਨੇ 5, ਸ਼ਾਹੀਨ ਅਫ਼ਰੀਦੀ ਨੇ 2, ਹਸਨ ਅਲੀ, ਵਹਾਬ ਰਿਆਜ਼ ਤੇ ਮੁਹੰਮਦ ਹਫ਼ੀਜ਼ ਨੇ 1-1 ਵਿਕਟ ਲਿਆ।