ਪੰਜਾਬ

punjab

ETV Bharat / sports

ਕੀ ਅਫ਼ਗਾਨਿਸਤਾਨ ਸੋਮਵਾਰ ਦੇ ਮੈਚ 'ਚ ਆਪਣੀ ਜਿੱਤ ਦਾ ਖ਼ਾਤਾ ਖੋਲ ਪਾਵੇਗੀ ? - cricket news

ਸੋਮਵਾਰ ਨੂੰ ਵਿਸ਼ਵ ਕੱਪ 2019 ਦੇ ਮੁਕਾਬਲੇ ਦਾ ਬਹੁਤ ਅਹਿਮ ਦਿਨ ਹੈ। ਇਸ ਦਾ ਕਾਰਨ ਇਹ ਹੈ ਕਿ ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦਾ ਮੈਚ ਹੋਣ ਵਾਲਾ ਹੈ। ਦੋਹਾਂ ਹੀ ਟੀਮਾਂ ਲਈ ਇਹ ਮੈਚ ਜਿੱਤਨਾ ਬਹੁਤ ਜ਼ਰੂਰੀ ਹੈ ਕਿਉਂਕਿ ਬੰਗਲਾਦੇਸ਼ ਆਪਣੀ ਸੈਮੀਫਾਈਨਲ 'ਚ ਥਾਂ ਬਣਾਉਂਣਾ ਚਾਹੁੰਦੀ ਹੈ ਅਤੇ ਅਫ਼ਗਾਨਿਸਤਾਨ ਆਪਣੀ ਜਿੱਤ ਦਾ ਇਸ ਮੈਚ ਰਾਹੀਂ ਖ਼ਾਤਾ ਖੋਲਨਾ ਚਾਹੁੰਦੀ ਹੈ।

ਕੀ ਅਫ਼ਗਾਨਿਸਤਾਨ ਸੋਮਵਾਰ ਦੇ ਮੈਚ 'ਚ ਆਪਣੀ ਜਿੱਤ ਦਾ ਖ਼ਾਤਾ ਖੋਲ ਪਾਵੇਗੀ ?

By

Published : Jun 24, 2019, 7:45 AM IST

ਨਵੀਂ ਦਿੱਲੀ: ਸੈਮੀਫਾਈਨਲ ਦੇ ਵਿੱਚ ਆਪਣੀ ਥਾਂ ਬਣਾਉਂਣ ਲਈ ਬੰਗਲਾਦੇਸ਼ ਨੂੰ ਸੋਮਵਾਰ ਦੇ ਮੈਚ ਦੇ ਵਿੱਚ ਅਫ਼ਗਾਨਿਸਤਾਨ ਨੂੰ ਪਾਰ ਕਰਨਾ ਪਵੇਗਾ। ਸ਼੍ਰੀਲੰਕਾ ਦੇ ਹੱਥੋਂ ਸ਼ੁੱਕਰਵਾਰ ਨੂੰ ਇੰਗਲੈਂਡ ਦੀ ਹਾਰ ਨੇ ਬੰਗਲਾਦੇਸ਼ ਦੀ ਸੈਮੀਫ਼ਾਇਨਲ 'ਚ ਸਥਾਨ ਹਾਸਿਲ ਕਰਨ ਦੀ ਉਮੀਦ ਤੋੜ ਦਿੱਤੀ ਹੈ ਅਤੇ ਹੁਣ ਉਹ ਸਭ ਤੋਂ ਨੀਚੇ ਵਾਲੇ ਸਥਾਨ 'ਤੇ ਹੈ ਅਤੇ ਅਫ਼ਗਾਨਿਸਤਾਨ ਟੀਮ ਨੇ ਵਿਰੁੱਧ ਮੈਚ ਲੜਣ ਜਾ ਰਹੀ ਹੈ।
ਮਸ਼ਰਫੇ ਮੁਰਤਜਾ ਦੀ ਅਗਵਾਹੀ ਵਾਲੀ ਬੰਗਲਾਦੇਸ਼ ਟੀਮ ਨੇ ਹੁਣ ਤੱਕ 6 ਮੈਚਾਂ ਵਿੱਚੋਂ 5 ਅੰਕ ਹਾਸਲ ਕੀਤੇ ਹਨ ਹਾਲਾਂਕਿ, ਉਨ੍ਹਾਂ ਨੇ ਟੂਰਨਾਮੈਂਟ 'ਚ ਹੁਣ ਤੱਕ ਬਹੁਤ ਚੰਗੀ ਬੱਲੇਬਾਜ਼ੀ ਕੀਤੀ ਹੈ। ਸ਼ਾਕਿਬ ਅਲ ਹਸਨ ਨੂੰ ਬੱਲੇਬਾਜ਼ੀ 'ਚ ਭੇਜਣਾ ਸਭ ਤੋਂ ਅਹਿਮ ਗੱਲ ਵਿਸ਼ਵ ਕੱਪ ਦੇ ਵਿੱਚ ਰਹੀ ਹੈ।
ਸ਼ਾਕਿਬ ਅਲ ਹਸਨ ਆਸਟਰੇਲੀਆ ਦੇ ਬਹੁਪੱਖੀ ਖਿਡਾਰੀ ਡੇਵਿਡ ਵਾਰਨਰ ਤੋਂ ਸਿਰਫ਼ 22 ਰਨ ਪਿੱਛੇ ਹਨ। ਬੰਗਲਾਦੇਸ਼ ਟੀਮ ਦੇ ਪ੍ਰਦਰਸ਼ਨ ਨੂੰ ਵੇਖ ਕੇ ਇਹ ਪ੍ਰਤੀਤ ਹੋ ਰਿਹਾ ਹੈ ਕਿ ਉਨ੍ਹਾਂ ਦਾ ਧਿਆਨ ਬੱਲੇਬਾਜ਼ੀ ਵੱਲ ਜ਼ਿਆਦਾ ਅਤੇ ਗੇਂਦਬਾਜ਼ੀ ਵੱਲ ਘੱਟ ਹੈ ਕਿਉਂਕਿ ਉਨ੍ਹਾਂ ਆਪਣੇ ਤਿੰਨਾਂ ਮੈਚਾਂ 'ਚ ਵਿਰੋਧੀ ਟੀਮ ਨੂੰ 320 ਤੋਂ ਵੱਧ ਰਨ ਬਣਾਉਣ ਦਿੱਤੇ ਹਨ।
ਅਫ਼ਗਾਨਿਸਤਾਨ ਦੀ ਟੀਮ ਨੂੰ ਹੁਣ ਤੱਕ ਆਪਣੀ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਹੁਣ ਤੱਕ ਅਫ਼ਗਾਨਿਸਤਾਨ ਆਸਟਰੇਲੀਆ, ਸ਼੍ਰੀਲੰਕਾ, ਨਿਊਜ਼ੀਲੈਂਡ , ਦੱਖਣੀ ਅਫ਼ਰੀਕਾ, ਇੰਗਲੈਂਡ ਅਤੇ ਭਾਰਤ ਖ਼ਿਲਾਫ ਮੈਚ ਹਾਰ ਚੁੱਕੀ ਹੈ। ਹਾਲਾਂਕਿ ਸ਼ਨੀਵਾਰ ਨੂੰ ਭਾਰਤ ਦੇ ਵਿਰੁੱਧ ਮੈਚ 'ਚ ਉਹ ਜਿੱਤ ਦੇ ਬੇਹੱਦ ਕਰੀਬ ਪਹੁੰਚ ਕੇ ਹਾਰ ਗਈ ਸੀ। ਇਸ ਮੈਚ ਤੋਂ ਬਾਅਦ ਬੰਗਲਾਦੇਸ਼ ਨੂੰ ਅਫ਼ਗਾਨਿਸਤਾਨ ਟੀਮ ਨੂੰ ਗੰਭੀਰ ਰੂਪ 'ਚ ਲੈਣਾ ਪਵੇਗਾ।

ABOUT THE AUTHOR

...view details