ਨਵੀਂ ਦਿੱਲੀ : ਆਈਸੀਸੀ ਵਿਸ਼ਵ ਕੱਪ 2019 ਦੇ ਲੀਗ ਦੌਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਲੀਗ ਦੌਰ ਵਿੱਚ 7-1 ਦੇ ਸਕੋਰ ਬਾਰੇ ਨਹੀਂ ਸੋਚਿਆ ਸੀ।
ਭਾਰਤ ਨੂੰ ਲੀਗ ਦੌਰ ਵਿੱਚ ਇੱਕ ਹਾਰ ਇੰਗਲੈਂਡ ਤੋਂ ਮਿਲੀ ਜਦਕਿ 7 ਮੈਚਾਂ ਵਿੱਚ ਉਸ ਨੇ ਜਿੱਤ ਹਾਸਲ ਕੀਤੀ ਸੀ। ਨਿਉਜ਼ੀਲੈਂਡ ਵਿਰੁੱਧ ਇੱਕ ਮੈਚ ਉਸ ਦਾ ਮੀਂਹ ਕਾਰਨ ਰੱਦ ਹੋ ਗਿਆ ਸੀ। ਲੀਗ ਦੌਰ ਦੇ ਆਖ਼ਰੀ ਮੈਚ ਵਿੱਚ ਸ਼ਨਿਚਰਵਾਰ ਨੂੰ ਭਾਰਤ ਨੂੰ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ ਸੀ।
ਮੈਚ ਤੋਂ ਬਾਅਦ ਕੋਹਲੀ ਨੇ ਕਿਹਾ, "ਅਸੀਂ ਵਧੀਆ ਕ੍ਰਿਕਟ ਖੇਡਣਾ ਚਾਹੁੰਦੇ ਸੀ ਪਰ ਅਸੀਂ 7-1 ਦੀ ਉਮੀਦ ਨਹੀਂ ਕੀਤੀ ਸੀ। ਭਾਰਤ ਲਈ ਇਸ ਤਰ੍ਹਾਂ ਇਕੱਠੇ ਹੋ ਕੇ ਖੇਡਣਾ ਸਨਮਾਨ ਦੀ ਗੱਲ ਹੈ। ਸੈਮੀਫ਼ਾਈਨਲ ਲਈ ਲਗਭਗ ਸਾਰਾ ਕੁੱਝ ਤੈਅ ਹੋ ਗਿਆ ਹੈ, ਪਰ ਅਸੀਂ ਇੱਕ ਹੀ ਤਰ੍ਹਾਂ ਦੀ ਟੀਮ ਨਹੀਂ ਬਣਨਾ ਚਾਹੁੰਦੇ। ਅਸੀਂ ਅਗਲੇ ਦਿਨ ਫ਼ਿਰ ਸ਼ੁਰੂਆਤ ਕਰਨੀ ਹੋਵੇਗੀ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸੈਮੀਫ਼ਾਇਨਲ ਵਿੱਚ ਭਿੜਣ ਵਾਲੀ ਟੀਮ ਨੂੰ ਲੈ ਕੇ ਕੋਹਲੀ ਨੇ ਕਿਹਾ, "ਸਾਡੇ ਲਈ ਵਿਰੋਧੀ ਟੀਮ ਮਾਇਨੇ ਨਹੀਂ ਰੱਖਦੀ ਕਿਉਂਕਿ ਜੇ ਅਸੀਂ ਵਧੀਆ ਨਹੀਂ ਖੇਡਾਂਗੇ ਤਾਂ ਕੋਈ ਵੀ ਸਾਨੂੰ ਹਰਾ ਸਕਦਾ ਹੈ ਅਤੇ ਅਸੀਂ ਵਧੀਆ ਖੇਡਾਂਗੇ ਤਾਂ ਅਸੀਂ ਕਿਸੇ ਨੂੰ ਵੀ ਹਰਾ ਸਕਦੇ ਹਾਂ"