ਨਵੀਂ ਦਿੱਲੀ : ਮੈਨਚੈਸਟਰ ਵਿੱਚ ਵਿਸ਼ਵ ਕੱਪ 2019 ਦੇ 22ਵੇਂ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਜਿਸ ਤੋਂ ਬਾਅਦ ਸਾਬਕਾ ਗੇਂਦਬਾਜ ਸ਼ੋਇਬ ਅਖ਼ਰਤ ਦਾ ਰਿਐਕਸ਼ਨ ਆਇਆ। ਭਾਰਤ ਨੇ ਪਾਕਿਸਤਾਨ ਨੂੰ ਵਿਸ਼ਵ ਕੱਪ ਵਿੱਚ ਹਰ ਵਾਰ ਹਰਾਇਆ ਹੈ।
ਹਿੰਦੋਸਤਾਨ ਤੋਂ ਹਾਰ ਤੋਂ ਬਾਅਦ ਸ਼ੋਇਬ ਅਖ਼ਤਰ ਹੋਏ ਲਾਲ-ਪੀਲੇ, PAK ਕਪਤਾਨ ਨੂੰ ਦੱਸਿਆ ਬ੍ਰੇਨਲੈੱਸ
ਐਤਵਾਰ ਨੂੰ ਪਾਕਿਸਤਾਨ ਨੂੰ ਭਾਰਤ ਹੱਥੋਂ ਵਿਸ਼ਵ ਕੱਪ ਵਿੱਚ 89 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵੱਡੀ ਹਾਰ ਤੋਂ ਬਾਅਦ ਪਾਕਿਸਤਾਨੀ ਫੈਂਨਜ਼ ਕਾਫ਼ੀ ਨਿਰਾਸ਼ ਹੋਏ ਅਤੇ 'ਰਾਵਲਪਿੰਡੀ ਐਕਸਪ੍ਰੈੱਸ' ਦੇ ਨਾਅ ਨਾਲ ਮਸ਼ਹੂਰ ਸਾਬਕਾ ਗੇਂਦਬਾਜ਼ ਸ਼ੋਇਬ ਅਖ਼ਤਰ ਦਾ ਵੀ ਗੁੱਸਾ ਬਾਹਰ ਆਇਆ ਅਤੇ ਸਰਫ਼ਰਾਜ ਨੂੰ ਉਨ੍ਹਾਂ ਨੇ ਬਿਨਾਂ ਦਿਮਾਗ ਦਾ ਕਪਤਾਨ ਦੱਸਿਆ।
ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਇਬ ਅਖ਼ਤਰ।
ਸ਼ੋਇਬ ਅਖ਼ਤਰ ਨੇ ਕਿਹਾ,"ਇੱਕ ਗੱਲ ਦੱਸਣਾ ਚਾਹੁੰਦਾ ਹਾਂ, ਇਹ ਵਿਸ਼ਵ ਕੱਪ ਦਾ ਮੈਚ ਨਹੀਂ ਸੀ ਇਹ ਚੈਂਪਿਅਨਜ਼ ਟ੍ਰਾਫ਼ੀ ਸੀ, ਜੋ ਗਲਤੀ ਹਿੰਦੋਸਤਾਨ ਨੇ ਚੈਂਪਿਅਨਜ਼ ਟ੍ਰਾਫ਼ੀ ਵਿੱਚ ਕੀਤੀ ਸੀ ਉਹੀ ਗ਼ਲਤੀ ਪਾਕਿਸਤਾਨ ਨੇ ਦੁਹਰਾਈ, ਕਿੱਥੇ? ਇਸ ਮੈਚ ਵਿੱਚ।" ਸ਼ੋਇਬ ਅਖ਼ਤਰ ਨੇ ਪਾਕਿਸਤਾਨ ਟੀਮ ਦੇ ਕਪਤਾਨ ਨੂੰ ਬ੍ਰੇਨਲੈੱਸ ਦੱਸਦੇ ਹੋਏ ਕਿਹਾ, "ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇੰਨਾ ਬ੍ਰੇਨਲੈੱਸ ਕੈਪਟਨ ਵੀ ਕੋਈ ਹੋ ਸਕਦਾ ਹੈ।