ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਬੱਲੇਬਾਜ਼ ਰੋਸ ਟੇਲਰ ਦਾ ਕਹਿਣਾ ਹੈ ਕਿ ਭਾਰਤੀ ਬੱਲੇਬਾਜ਼ ਸ਼ਿਖ਼ਰ ਦੀ ਗ਼ੈਰ-ਹਾਜ਼ਰੀ ਭਾਰਤੀ ਟੀਮ ਲਈ ਬਹੁਤ ਵੱਡਾ ਨੁਕਸਾਨ ਹੋਵੇਗਾ।
ਸ਼ਿਖ਼ਰ ਧਵਨ ਦਾ ਨਾ ਖੇਡਣਾ ਭਾਰਤ ਲਈ ਇੱਕ ਬਹੁਤ ਵੱਡਾ ਨੁਕਸਾਨ : ਰੋਸ ਟੇਲਰ
ਨਿਊਜ਼ੀਲੈਂਡ ਦੇ ਬੱਲੇਬਾਜ਼ ਟੇਲਰ ਨੇ ਕਿਹਾ ਕਿ "ਸ਼ਿਖ਼ਰ ਧਵਨ ਬਹੁਤ ਵੱਡਾ ਘਾਟਾ ਹੋਵੇਗਾ। ਮੌਜੂਦਾ ਟੀਮ ICC ਟੂਰਨਾਮੈਂਟ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਧਵਨ ਦਾ ਬਹੁਤ ਵਧੀਆ ਰਿਕਾਰਡ ਵੀ ਹੈ।
ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਨਿਊਜ਼ੀਲੈਂਡ ਦੇ ਬੱਲੇਬਾਜ਼ ਟੇਲਰ ਨੇ ਕਿਹਾ ਕਿ "ਸ਼ਿਖ਼ਰ ਧਵਨ ਬਹੁਤ ਵੱਡਾ ਘਾਟਾ ਹੋਵੇਗਾ। ਮੌਜੂਦਾ ਟੀਮ ICC ਟੂਰਨਾਮੈਂਟ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਅਤੇ ਧਵਨ ਦਾ ਬਹੁਤ ਵਧੀਆ ਰਿਕਾਰਡ ਵੀ ਹੈ। ਰੋਹਿਤ ਸ਼ਰਮਾ ਤੇ ਧਵਨ ਦੀ ਜੋੜੀ ਸੱਜੇ-ਖੱਬੇ ਹੱਥ ਦੇ ਬੱਲੇਬਾਜ਼ਾ ਦੇ ਤੌਰ 'ਤੇ ਇੱਕ-ਦੂਜੇ ਨੂੰ ਪੂਰਾ ਕਰਦੀ ਹੈ।
ਜਾਣਕਾਰੀ ਮੁਤਾਬਕ ਧਵਨ 9 ਜੂਨ ਨੂੰ ਆਸਟ੍ਰੇਲੀਆ ਵਿਰੁੱਧ ਖੇਡੇ ਗਏ ਮੈਚ ਦੌਰਾਨ ਸ਼ਿਖ਼ਰ ਧਵਨ ਪਹਿਲੀ ਉਂਗਲੀ ਤੇ ਅੰਗੂਠੇ ਵਿੱਚਕਾਰ ਸੱਟ ਲੱਗਣ ਕਾਰਨ ਜ਼ਖ਼ਮੀ ਹੋ ਗਏ ਸਨ, ਜਿਸ ਕਰ ਕੇ ਉਨ੍ਹਾਂ ਨੂੰ ਅੱਜ ਦੇ ਮੈਚ ਤੋਂ ਬਾਹਰ ਹੋਣਾ ਪੈ ਸਕਦਾ ਹੈ।
ਟੇਲਰ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਖ਼ੁਸ਼ ਹਨ, ਪਰ ਫ਼ਿਰ ਵੀ ਆਪਣੀ ਟੀਮ ਨੂੰ ਚੋਟੀ 'ਤੇ ਪੁਹੰਚਾਉਣ ਦੀ ਸੋਚ ਰਹੇ ਹਨ।
ਅੱਜ ਨਿਊਜ਼ੀਲੈਂਡ ਤੇ ਭਾਰਤ ICC world cup ਦੇ 18ਵੇਂ ਮੈਚ ਵਿੱਚ ਆਹਮੋ-ਸਾਹਮਣੇ ਹੋਣਗੇ।