ਪੰਜਾਬ

punjab

ETV Bharat / sports

WC2019: ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਅਰਧ-ਸੈਂਕੜੇ ਬਣਾਉਣ ਵਾਲੇ ਖਿਡਾਰੀ - World cup history

ਵਿਸ਼ਵ ਕੱਪ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਅਰਧ-ਸੈਂਕੜੇ ਬਣਾਉਣ ਵਾਲੇ ਖਿਡਾਰੀਆਂ 'ਤੇ ਇੱਕ ਝਾਤ..

ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਅਰਧ-ਸੈਂਕੜੇ ਬਣਾਉਣ ਵਾਲੇ ਖਿਡਾਰੀ

By

Published : May 29, 2019, 11:09 PM IST

ਹੈਦਰਾਬਾਦ : ਕੱਲ੍ਹ ਤੋਂ ਵਿਸ਼ਵ ਕੱਪ ਸ਼ੁਰੂ ਹੋ ਰਿਹਾ ਹੈ ਤੇ ਅਜਿਹੇ ਵਿੱਚ ਹਰ ਟੀਮ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਵਿਸ਼ਵ ਕੱਪ 2019 ਦਾ ਪਹਿਲਾ ਮੈਚ 30 ਮਈ ਨੂੰ ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਹੋਵੇਗਾ।

ਭਾਰਤ ਦਾ ਪਹਿਲਾ ਮੁਕਾਬਲਾ 5 ਜੂਨ ਨੂੰ ਦੱਖਣੀ ਅਫ਼ਰੀਕਾ ਨਾਲ ਹੋਵੇਗਾ। ਭਾਰਤੀ ਟੀਮ ਨੇ ਹੁਣ ਤੱਕ ਦੋ ਵਾਰ ਵਿਸ਼ਵ ਕੱਪ ਜਿੱਤਿਆ ਹੈ, ਜਦਕਿ ਆਸਟ੍ਰੇਲੀਆ ਸਭ ਤੋਂ ਜ਼ਿਆਦਾ 5 ਵਾਰ ਵਿਸ਼ਵ ਕੱਪ ਜਿੱਤਣ ਵਿੱਚ ਸਫ਼ਲ ਰਹੀ ਹੈ। ਇਸ ਵਾਰ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇੰਗਲੈਂਡ ਦੀਆਂ ਪਿੱਚਾਂ ਬੱਲੇਬਾਜ਼ਾਂ ਦੇ ਅਨੁਕੂਲ ਹੋਣਗੀਆਂ ਜੇ ਅਜਿਹਾ ਹੁੰਦਾ ਹੈ ਇਸ ਵਿਸ਼ਵ ਕੱਪ ਵਿੱਚ ਦੌੜਾਂ ਦਾ ਮੀਂਹ ਵਰ੍ਹਣ ਵਾਲਾ ਹੈ ਅਤੇ ਉੱਚ ਸਕੋਰਿੰਗ ਦੇਖਣ ਨੂੰ ਮਿਲੇਗੀ। ਅਜਿਹੇ ਵਿੱਚ ਇਸ ਵਾਰ ਖਿਡਾਰੀਆਂ ਦੁਆਰਾ ਅਰਧ-ਸੈਂਕੜੇ ਅਤੇ ਸੈਂਕੜਿਆਂ ਦੇ ਢੇਰ ਲੱਗ ਸਕਦੇ ਹਨ।
ਆਓ ਝਾਤ ਪਾਈਏ ਵਿਸ਼ਵ ਕੱਪਾਂ ਵਿੱਚ ਸਭ ਤੋਂ ਜ਼ਿਆਦਾ ਅਰਧ-ਸੈਂਕੜੇ ਲਾਉਣ ਵਾਲੇ ਖਿਡਾਰੀਆਂ 'ਤੇ

ਸਚਿਨ ਤੇਂਦੁਲਕਰ
ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਅਰਧ-ਸੈਂਕੜੇ ਲਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ। ਸਚਿਨ ਨੇ ਵਿਸ਼ਵ ਕੱਪ ਵਿੱਚ 45 ਮੈਚ ਖੇਡਦੇ ਹੋਏ 15 ਅਰਧ-ਸੈਂਕੜੇ ਲਾਏ ਹਨ।

ਸਚਿਨ ਤੇਂਦੁਲਕਰ।

ਜੈੱਕ ਕੈਲਿਸ
ਦੱਖਣੀ ਅਫ਼ਰੀਕਾ ਦੇ ਸਭ ਤੋਂ ਮਹਾਨ ਆਲ-ਰਾਉਂਡਰਾਂ ਵਿੱਚ ਜੈੱਕ ਕੈਲਿਸ ਨੇ ਆਪਣੇ ਵਿਸ਼ਵ ਕੱਪ ਕਰਿਅਰ ਵਿੱਚ 9 ਅਰਧ-ਸੈਂਕੜੇ ਲਾਏ ਹਨ ਅਤੇ ਉਹ ਇਸ ਸੂਚੀ ਵਿੱਚ ਦੂਸਰੇ ਨੰਬਰ 'ਤੇ ਹੈ।

ਜੈੱਕ ਕੈਲਿਸ।

ਗ੍ਰਾਹਮ ਗੂਚ
ਇੰਗਲੈਂਡ ਦੇ ਸਾਬਕਾ ਮਸ਼ਹੂਰ ਗ੍ਰਾਹਮ ਗੂਚ ਦਾ ਵੀ ਕ੍ਰਿਕਟ ਵਿੱਚ ਜ਼ਬਰਦਸਤ ਜਲਵਾ ਰਿਹਾ ਹੈ। ਗ੍ਰਾਹਮ ਗੂਚ ਨੇ ਆਪਣੀ ਬੱਲੇਬਾਜ਼ੀ ਨਾਲ ਕਾਫ਼ੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਵਿਸ਼ਵ ਕੱਪ ਵਿੱਚ 21 ਮੈਚ ਖੇਡੇ ਹਨ ਜਿਸ ਵਿੱਚ 8 ਅਰਧ-ਸੈਂਕੜੇ ਲਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਗ੍ਰਾਹਮ ਗੂਚ।

ਮਾਇਕਲ ਕਲਾਰਕ
ਆਸਟ੍ਰੇਲੀਆ ਨੂੰ 2015 ਵਿੱਚ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਮਾਇਕਲ ਕਲਾਰਕ ਦਾ ਨਾਂ ਇਸ ਸੂਚੀ ਵਿੱਚ ਚੌਥੇ ਨੰਬਰ ਤੇ ਹੈ। ਉਨ੍ਹਾਂ ਨੇ ਆਪਣੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ 8 ਅਰਧ-ਸੈਂਕੜੇ ਬਣਾਏ ਹਨ। ਕਲਾਰਕ ਨੇ ਆਪਣੇ ਵਿਸ਼ਵ ਕੱਪ ਕਰਿਅਰ ਵਿੱਚ 25 ਮੈਚਾਂ ਵਿੱਚ 888 ਦੌੜਾਂ ਬਣਾਈਆਂ ਹਨ।

ਮਾਇਕਲ ਕਲਾਰਕ।

ਹਰਸ਼ਲ ਗਿਬਜ਼
ਦੁਨੀਆਂ ਦੇ ਸਭ ਤੋਂ ਖ਼ਤਰਨਾਕ ਸਲਾਮੀ ਬੱਲੇਬਾਜ਼ਾਂ ਵਿੱਚੋਂ ਇੱਕ ਦੱਖਣੀ ਅਫ਼ਰੀਕਾ ਦੇ ਹਰਸ਼ਲ ਗਿੱਬਜ਼ ਨੇ ਵਿਸ਼ਵ ਕੱਪ ਵਿੱਚ 25 ਮੈਚ ਖੇਡੇ ਹਨ ਜਿਸ ਵਿੱਚ ਉਨ੍ਹਾਂ ਨੇ 1067 ਦੌੜਾਂ ਬਣਾਈਆਂ ਹਨ। ਇਸ ਦੌਰਾਨ ਗਿਬਜ਼ ਨੇ 8 ਅਰਧ-ਸੈਂਕੜੇ ਲਾਏ ਹਨ।

ਹਰਸ਼ਲ ਗਿਬਜ਼।

ABOUT THE AUTHOR

...view details