ਬਰਮਿੰਘਮ: ਵਿਸ਼ਵ ਕੱਪ 2019 ਦੇ ਚਲਦਿਆਂ ਬੁੱਧਵਾਰ ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਦਾ ਮੈਚ ਹੋਣ ਜਾ ਰਿਹਾ ਹੈ। ਇਹ ਮੈਚ ਪਾਕਿਸਤਾਨ ਦੇ ਲਈ ਅਹਿਮ ਹੈ। ਭਾਰਤ ਕੋਲੋਂ ਮੈਚ ਹਾਰਨ ਤੋਂ ਬਾਅਦ ਪਾਕਿਸਤਾਨੀ ਟੀਮ ਦਾ ਆਪਣੇ ਹੀ ਦੇਸ਼ 'ਚ ਵਿਰੋਧ ਹੋਇਆ। ਆਮ ਜਨਤਾ ਨੇ ਟੀਮ ਦੇ ਕਪਤਾਨ ਸਰਫ਼ਰਾਜ ਨੂੰ ਖਰੀਆਂ-ਖਰੀਆਂ ਸੁਣਾਈਆਂ। ਬੇਸ਼ੱਕ ਇਸ ਟੀਮ ਨੇ ਆਪਣੇ ਪਿਛਲੇ ਮੈਚ 'ਚ ਦੱਖਣੀ ਅਫ਼ਰੀਕਾ ਨੂੰ 49 ਦੋੜਾਂ ਦੇ ਨਾਲ ਹਰਾਇਆ ਹੈ ਪਰ ਵਿਸ਼ਵ ਕੱਪ 'ਚ ਆਪਣਾ ਪ੍ਰਦਰਸ਼ਨ ਚੰਗਾ ਕਰਨ ਦੇ ਲਈ ਅੱਜੇ ਹੋਰ ਮੈਚ ਵੀ ਇਸ ਟੀਮ ਨੂੰ ਜਿੱਤਨੇ ਪੈਣਗੇ।
ਹਰ ਮੈਚ 'ਚ ਜੇਤੂ ਨਿਊਜ਼ੀਲੈਂਡ ਟੀਮ ਨੂੰ ਕੀ ਹਰਾ ਸਕੇਗਾ ਪਾਕਿਸਤਾਨ ? - sarfraz
ਵਿਸ਼ਵ ਕੱਪ 2019 'ਚ ਬੁੱਧਵਾਰ ਨੂੰ ਪਾਕਿਸਤਾਨ ਅਤੇ ਨਿਊਜ਼ੀਲੈਂਡ ਦਾ ਮੈਚ ਹੋਣ ਜਾ ਰਿਹਾ ਹੈ। ਇਕ ਪਾਸੇ ਨਿਊਜ਼ੀਲੈਂਡ ਟੀਮ ਹੁਣ ਤੱਕ ਇਕ ਵੀ ਮੈਚ ਨਹੀਂ ਹਾਰੀ ਹੈ ਉੱਥੇ ਦੂਜੇ ਪਾਸੇ ਪਾਕਿਸਤਾਨ ਹੁਣ ਤੱਕ 2 ਮੈਚ ਜਿੱਤੀ ਹੈ ਅਤੇ 3 ਮੈਚ ਹਾਰ ਚੁੱਕੀ ਹੈ।
ਦੱਸਣਯੋਗ ਹੈ ਕਿ ਹੁਣ ਤੱਕ ਪਾਕਿਸਤਾਨ ਨੇ ਦੋ ਮੈਚਾਂ 'ਚ ਜਿੱਤ ਪ੍ਰਾਪਤ ਕੀਤੀ ਹੈ ਅਤੇ 3 ਮੈਚਾਂ 'ਚ ਹਾਰ ਦਾ ਸਾਹਮਣਾ ਕੀਤਾ ਹੈ। ਇਸ ਟੀਮ ਦੇ ਅੱਜੇ ਤੱਕ 5 ਅੰਕ ਹਨ। ਸਰਫ਼ਰਾਜ ਅਹਿਮਦ ਦੀ ਟੀਮ ਨੂੰ ਹੁਣ ਨਾਂ ਸਿਰਫ਼ ਬਾਕੀ ਦੇ ਤਿੰਨ ਮੈਚ ਜਿੱਤਨੇ ਪੈਣਗੇ, ਬਲਕਿ ਦੂਜੇ ਮੈਚਾਂ ਦੇ ਨਤੀਜੇ ਉਨ੍ਹਾਂ ਦੇ ਹੱਕ 'ਚ ਆਉਣ ਇਸ ਦੀ ਵੀ ਦੁਆ ਕਰਨੀ ਪਵੇਗੀ।
ਦੂਜੇ ਪਾਸੇ ਨਿਊਜ਼ੀਲੈਂਡ ਅੱਜੇ ਤੱਕ ਕੋਈ ਵੀ ਮੈਚ ਨਹੀਂ ਹਾਰਿਆ ਹੈ। ਹੁਣ ਤੱਕ 6 ਮੈਚਾਂ 'ਚ ਨਿਊਜ਼ੀਲੈਂਡ ਦੇ 11 ਅੰਕ ਹਨ। ਕਪਤਾਨ ਕੇਨ ਇਨ੍ਹਾਂ 6 ਮੈਚਾਂ 'ਚ 2 ਵਾਰ ਸੈਂਚੁਰੀ ਬਣਾ ਚੁੱਕੇ ਹਨ। ਰਾਸ ਟੇਲਰ ਨੇ ਵੀ ਚੰਗਾ ਸਕੋਰ ਬਣਾਇਆ ਹੈ। ਇਸ ਟੀਮ ਦੀ ਬੱਲੇਬਾਜ਼ੀ ਤਾਂ ਵਧੀਆ ਹੈ ਹੀ ਗੇਂਦਬਾਜੀ 'ਚ ਟ੍ਰੇ੍ਂਟ ਬੋਲਟ ਅਤੇ ਲਕੀ ਫ਼ਿਊਂਜਨ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ।