ਪੰਜਾਬ

punjab

ETV Bharat / sports

ਵਿਡਿੰਜ਼ ਲੜੀ ਵਿੱਚ ਕੋਹਲੀ ਅਤੇ ਬੁਮਰਾਹ ਨੂੰ ਦਿੱਤਾ ਜਾਵੇਗਾ ਆਰਾਮ - jaspreet Bumrah

ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ 3 ਅਗਸਤ ਤੋਂ ਵੈਸਟ ਇੰਡੀਜ਼ ਵਿਰੁੱਧ ਅਮਰੀਕਾ ਅਤੇ ਕੈਰੇਬੀਆਈ ਸਰਜਮੀਂ 'ਤੇ ਹੋਣ ਵਾਲੀ ਸੀਮਿਤ ਓਵਰਾਂ ਦੀ ਲੜੀ ਲਈ ਆਰਾਮ ਦਿੱਤਾ ਜਾਵੇਗਾ।

ਵਿਡਿੰਜ਼ ਵਿਰੁੱਧ ਕੋਹਲੀ ਅਤੇ ਬੁਮਰਾਹ ਨੂੰ ਦਿੱਤਾ ਜਾਵੇਗਾ ਆਰਾਮ

By

Published : Jun 24, 2019, 8:21 AM IST

ਨਵੀਂ ਦਿੱਲੀ : ਬੀਸੀਸੀਆਈ ਨੇ ਵੈਸਟ ਇੰਡੀਜ਼ ਵਿਰੁੱਧ ਹੋਣ ਵਾਲੀ ਲੜੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਕਪਤਾਨ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਪੂਰੇ ਦੌਰੇ ਦੌਰਾਨ ਟੀਮ ਦਾ ਹਿੱਸਾ ਨਹੀਂ ਹੋਣਗੇ ਹਾਲਾਂਕਿ ਇਹ ਦੋਵੇਂ ਖਿਡਾਰੀ ਦੋ ਟੈਸਟ ਮੈਚਾਂ ਦੀ ਲੜੀ ਲਈ ਜ਼ਰੂਰ ਵਾਪਸੀ ਕਰਨਗੇ ਜੋ ਸ਼ੁਰੂਆਤੀ ਵਿਸ਼ਵ ਟੈਸਟ ਚੈਂਪਿਅਨਸ਼ਿਪ ਦਾ ਹਿੱਸਾ ਹੈ।

ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ, 'ਵਿਰਾਟ ਅਤੇ ਜਸਪ੍ਰੀਤ ਨੂੰ ਨਿਸ਼ਚਿਤ ਰੂਪ ਤੋਂ 3 ਮੈਚਾਂ ਦੀ ਟੀ20 ਅਤੇ 3 ਇੱਕ ਦਿਨਾਂ ਮੈਚਾਂ ਦੀ ਲੜੀ ਲਈ ਆਰਾਮ ਦਿੱਤਾ ਜਾਵੇਗਾ।' ਵਿਰਾਟ ਆਸਟ੍ਰੇਲੀਆਂ ਲੜੀ ਦੇ ਸ਼ੁਰੂ ਹੋਣ ਤੋਂ ਖੇਡ ਰਿਹਾ ਹੈ ਅਤੇ ਬੁਮਰਾਹ ਦਾ ਖੇਡਣ ਦਾ ਪ੍ਰਬੰਧ ਵੀ ਵਧੀਆ ਦਰਜ਼ੇ ਦਾ ਹੈ। ਉਹ ਟੈਸਟ ਲੜੀ ਤੋਂ ਪਹਿਲਾਂ ਟੀਮ ਨਾਲ ਜੁੜ ਜਾਣਗੇ।

ਵਿਸ਼ਵ ਕੱਪ ਦੇ ਮੁਸ਼ਕਿਲ ਅਭਿਆਨ ਤੋਂ ਬਾਅਦ ਕੁੱਝ ਹੋਰ ਖਿਡਾਰੀਆਂ ਨੂੰ ਵੀ ਇਸ ਲੜੀ ਦੌਰਾਨ ਆਰਾਮ ਦਿੱਤਾ ਜਾ ਸਕਦਾ ਹੈ। ਭਾਰਤ ਜੇ ਫ਼ਾਇਨਲ ਵਿੱਚ ਪਹੁੰਚਦਾ ਹੈ ਤਾਂ ਮੁੱਖ ਖਿਡਾਰੀ 14 ਜੁਲਾਈ ਤੱਕ ਖੇਡਣਗੇ ਜਿਸ ਵਿੱਚ ਮੁੱਖ ਬੱਲੇਬਾਜ਼ਾਂ ਅਤੇ ਕੁੱਝ ਤੇਜ਼ ਗੇਂਦਬਾਜ਼ਾਂ ਨੂੰ ਆਰਾਮ ਦੇਣਾ ਜਰੂਰੀ ਹੋਵੇਗਾ।

ਜਸਪ੍ਰੀਤ ਬੁਮਰਾਹ ਵਿਕਟ ਲੈਣ ਤੋਂ ਬਾਅਦ ਖ਼ੁਸ਼ੀ ਜ਼ਾਹਿਰ ਕਰਦੇ ਹੋਏ।

ਬਲਕਿ ਬੀਸੀਸੀਆਈ ਨੇ ਕ੍ਰਿਕਟ ਵਿਡਿੰਜ਼ ਦੇ ਨਾਲ ਮਿਲ ਕੇ ਅਜਿਹਾ ਪ੍ਰੋਗਰਾਮ ਬਣਾਇਆ ਹੈ ਕਿ ਟੈਸਟ ਮੈਚ ਹੁਣ ਟੀ20 ਅਤੇ ਇੱਕ ਦਿਨਾਂ ਮੈਚ ਤੋਂ ਬਾਅਦ ਹੀ ਖੇਡੇ ਜਾਣਗੇ। ਉਨ੍ਹਾਂ ਕਿਹਾ,'ਪਹਿਲਾ ਟੈਸਟ 22 ਅਗਸਤ ਤੋਂ ਐਂਟੀਗਾ ਵਿੱਚ ਸ਼ੁਰੂ ਹੋਵੇਗਾ ਅਤੇ ਵਿਸ਼ਵ ਕੱਪ ਟੀਮ ਵਿੱਚ ਮੁੱਖ ਖਿਡਾਰੀਆਂ ਲਈ ਆਰਾਮ ਕਰਨ ਦਾ ਕਾਫ਼ੀ ਸਮਾਂ ਹੋਵੇਗਾ।'

ਮੈਚ ਦੌਰਾਨ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੱਕ ਅੰਦਾਜ਼ ਵਿੱਚ।

ਉਮੀਦ ਹੈ ਕਿ ਕੋਹਲੀ ਅਤੇ ਬੁਮਰਾਹ 17 ਤੋਂ 19 ਅਗਸਤ ਤੱਕ ਐਂਟੀਗਾ ਵਿੱਚ ਚੱਲਣ ਵਾਲੇ 3 ਦਿਨਾਂ ਅਭਿਆਸ ਮੈਚ ਤੋਂ ਪਹਿਲਾ ਟੀਮ ਨਾਲ ਜੁੜ ਜਾਣਗੇ। ਮਿਅੰਕ ਅਗਰਵਾਲ, ਪ੍ਰਿਥਵੀ ਸ਼ਾਅ ਅਤੇ ਹਨੁਮਾ ਵਿਹਾਰੀ ਵੈਸਟ ਇੰਡੀਜ਼ ਵਿੱਚ ਏ ਮੈਚ ਖੇਡਣਗੇ ਜਦ ਤੱਕ ਸੀਨਿਅਰ ਖਿਡਾਰੀ ਪੁਹੰਚਣਗੇ ਵਾਰਮ-ਅੱਪ ਮੈਚ ਨੂੰ ਚਲਾਕੀ ਨਾਲ ਵਰਤਿਆ ਜਾ ਸਕਦਾ ਹੈ, ਚੋਣ ਕਮੇਟੀ ਅਜਿਹਾ ਹੀ ਸੋਚ ਰਹੀ ਹੈ।

ABOUT THE AUTHOR

...view details