ਨਵੀਂ ਦਿੱਲੀ : ਅੱਜ ਅੰਤਰ-ਰਾਸ਼ਟਰੀ ਯੋਗਾ ਦਿਵਸ ਹੈ ਅਤੇ ਇਸ ਮੌਕੇ ਵਿਸ਼ਵ ਕੱਪ 2019 ਦੇ ਦੌਰੇ 'ਤੇ ਗਈ ਹੋਈ ਭਾਰਤੀ ਕ੍ਰਿਕਟ ਟੀਮ ਲਈ ਭਾਰਤ ਤੋਂ ਛੋਟੇ ਫ਼ੈਨਜ਼ ਨੇ ਪਿਆਰ ਭੇਜਿਆ ਹੈ। ਉਨ੍ਹਾਂ ਨੇ ਯੋਗਾ ਇਸ ਤਰ੍ਹਾਂ ਕੀਤਾ ਕਿ ਉੱਪਰ ਤੋਂ ਦੇਖਣ 'ਤੇ ਵਿਸ਼ਵ ਕੱਪ ਟ੍ਰਾਫ਼ੀ ਦੀ ਤਰ੍ਹਾਂ ਲੱਗ ਰਿਹਾ ਸੀ। ਉਨ੍ਹਾਂ ਨੇ ਅੱਜ ਯੋਗਾ ਦਿਵਸ ਆਪਣੇ ਸਕੂਲ ਦੇ ਖੇਡ ਮੈਦਾਨ ਵਿੱਚ ਤਿਰੰਗੇ ਦੇ ਸਾਹਮਣੇ ਕੀਤਾ ਸੀ।
ਇਹ ਫ਼ੋਟੋ ਖ਼ੁਦ ਵਿਸ਼ਵ ਕੱਪ ਦੇ ਆਫ਼ੀਸ਼ਿਅਲ ਟਵਿਟਰ ਖ਼ਾਤੇ ਤੋਂ ਸ਼ੇਅਰ ਕੀਤੀ ਗਈ ਹੈ। ਇਹ ਫ਼ੋਟੋ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ। ਉਸ ਟਵਿਟ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਦੇ ਚੇਨੱਈ ਵਿੱਚ ਭਾਰਤੀ ਟੀਮ ਲਈ ਯੋਗਾ ਦਿਵਸ ਦੇ ਦਿਨ ਕਮਿਟਮੈਂਟ ਦਾ ਇੱਕ ਅਲੱਗ ਹੀ ਪੱਧਰ ਦੇਖਣ ਮਿਲਿਆ।
ਤੁਹਾਨੂੰ ਦੱਸ ਦੇਈਏ ਕਿ ਪਹਿਲਾ ਅੰਤਰ-ਰਾਸ਼ਟਰੀ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਸੀ। ਜਿਸ ਵਿੱਚ ਪੀਐੱਮ ਮੋਦੀ ਨੇ ਖ਼ੁਦ ਨਵੀਂ ਦਿੱਲੀ ਦੇ ਰਾਜਪਥ 'ਤੇ 30,000 ਲੋਕਾਂ ਦੇ ਨਾਲ ਯੋਗਾ ਕੀਤਾ ਸੀ। ਅੰਤਰ-ਰਾਸ਼ਟਰੀ ਯੋਗ ਦਿਵਸ ਦਾ ਸੁਝਾਅ 27 ਸਤੰਸਬ 2014 ਨੂੰ ਯੂਨਾਈਟਿਡ ਨੇਸ਼ਨਜ਼ ਜਨਰਲ ਅਸੈਂਬਲੀ ਦੌਰਾਨ ਪੀਐੱਮ ਮੋਦੀ ਨੇ ਹੀ ਕੀਤਾ ਸੀ।
ਜਾਣਕਾਰੀ ਮੁਤਾਬਕ ਟੀਮ ਇੰਡਿਆ ਦਾ ਵਿਸ਼ਵ ਕੱਪ 2019 ਅਭਿਆਨ ਹੁਣ ਤੱਕ ਬਹੁਤ ਵਧੀਆ ਰਿਹਾ ਹੈ। ਹੁਣ ਤੱਕ ਟੀਮ ਨੇ ਜਿੰਨ੍ਹੇ ਵੀ ਮੈਚ ਖੇਡੇ ਹਨ ਉਨ੍ਹਾਂ ਵਿੱਚੋਂ ਇੱਕ ਹੀ ਮੀਂਹ ਕਾਰਨ ਰੱਦ ਹੋਇਆ ਹੈ ਅਤੇ ਬਾਕੀ ਦੇ ਸਭ ਜਿੱਤੇ ਹਨ। ਅੰਕ ਸੂਚੀ ਵਿੱਚ ਭਾਰਤ ਚੌਥੇ ਸਥਾਨ 'ਤੇ ਹਨ। ਵਿਸ਼ਵ ਕੱਪ ਜਿੱਤਣ ਦੀ ਦਾਅਵੇਦਾਰ ਦੱਸੀ ਜਾ ਰਹੀ ਟੀਮ ਇੰਡੀਆ ਦਾ ਅਗਲਾ ਮੈਚ ਸਾਉਥਹੈਂਪਟਨ ਵਿੱਚ ਅਫ਼ਗਾਨਿਸਤਾਨ ਵਿਰੁੱਧ ਹੈ। ਇਹ ਮੈਚ 23 ਜੂਨ ਨੂੰ ਹੋਵੇਗਾ।