ਲੀਡਸ: ਕ੍ਰਿਕੇਟ ਵਿਸ਼ਵ ਕੱਪ 2019 ਵਿੱਚ ਸ਼੍ਰੀਲੰਕਾ ਨੇ ਆਪਣਾ ਵਿਦਾਇਗੀ ਮੈਚ ਯਾਦਗਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਚੰਗੀ ਸ਼ੁਰੂਆਤ ਨਾ ਹੋਣ ਦੇ ਬਾਵਜੁਦ ਵੀ ਸ਼੍ਰੀਲੰਕਾਈ ਟੀਮ ਭਾਰਤ ਨੂੰ 265 ਦੌੜਾਂ ਦਾ ਟੀਚਾ ਦੇਣ ਵਿੱਚ ਕਾਮਯਾਬ ਰਹੀ।
CWC 2019 : ਸ਼੍ਰੀਲੰਕਾ ਨੇ ਆਪਣੇ ਵਿਦਾਇਗੀ ਮੈਚ 'ਚ ਭਾਰਤ ਨੂੰ 265 ਦੌੜਾਂ ਦਾ ਟੀਚਾ ਦਿੱਤਾ - icc world cup
ਐਂਜਲੋ ਮੈਥਿਊਜ਼ ਨੇ ਪਾਰੀ ਨੂੰ ਸੰਭਾਲਦਿਆਂ ਸ਼ਾਨਦਾਰ ਸੈਂਕੜਾ ਬਣਾਇਆ ਅਤੇ 113 ਦੌੜਾਂ ਦੀ ਲੰਮੀ ਪਾਰੀ ਖੇਡੀ, ਜਿਸ ਸਦਕਾ ਸ੍ਰੀਲੰਕਾ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ 'ਤੇ 264 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : CWC 2019 : ਚੋਟੀ 'ਤੇ ਬਰਕਰਾਰ ਰਹਿਣ ਲਈ ਅੱਜ ਹੋਵੇਗੀ ਜੰਗ, ਭਾਰਤ ਬਨਾਮ ਸ਼੍ਰੀਲੰਕਾ
ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਪਰ ਮਾੜੀ ਸ਼ੁਰੂਆਤ ਕਾਰਨ ਸ਼੍ਰੀਲੰਕਾ ਦੇ ਪਹਿਲੇ ਚਾਰ ਬੱਲੇਬਾਜ਼ ਸਿਰਫ਼ 55 ਦੌੜਾਂ 'ਤੇ ਹੀ ਆਊਟ ਹੋ ਗਏ ਸਨ। ਇਸ ਮਗਰੋਂ ਐਂਜਲੋ ਮੈਥਿਊਜ਼ ਨੇ ਪਾਰੀ ਸੰਭਾਲਦਿਆਂ ਸ਼ਾਨਦਾਰ ਸੈਂਕੜਾ ਬਣਾਇਆ ਅਤੇ 113 ਦੌੜਾਂ ਦੀ ਲੰਮੀ ਪਾਰੀ ਖੇਡੀ। ਲਹਿਰੂ ਥਿਰਮੰਨੇ ਨੇ ਉਨ੍ਹਾਂ ਦਾ ਸਾਥ ਦਿੰਦੇ ਹੋਏ 53 ਦੌੜਾਂ ਦਾ ਯੋਗਦਾਨ ਪਾਇਆ, ਜਿਸ ਸਦਕਾ ਸ੍ਰੀਲੰਕਾ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ 'ਤੇ 264 ਦੌੜਾਂ ਬਣਾਈਆਂ। ਭਾਰਤ ਇਸ ਮੈਚ ਨੂੰ ਜਿੱਤ ਕੇ ਆਪਣੇ ਅੰਕ ਵਧਾਉਣਾ ਚਾਹੇਗਾ ਕਿਉਂਕਿ ਜੇਕਰ ਭਾਰਤ ਇਸ ਮੈਚ ਨੂੰ ਜਿੱਤਦਾ ਹੈ ਤਾਂ ਭਾਰਤ 15 ਅੰਕਾਂ ਨਾਲ ਪਹਿਲੇ ਸਥਾਨ 'ਤੇ ਪਹੁੰਚ ਜਾਵੇਗਾ।