ਪੰਜਾਬ

punjab

ETV Bharat / sports

ਰੋਹਿਤ ਤੇ ਰਾਹੁਲ ਨੇ ਜੜੇ ਸੈਂਕੜੇ, ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਦਿੱਤੀ ਮਾਤ - icc world cup 2019

ਭਾਰਤ ਨੇ 265 ਦੌੜਾਂ ਦਾ ਟੀਚਾ 43.3 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ ਪੂਰਾ ਕਰ ਲਿਆ। ਰੋਹਿਤ ਸ਼ਰਮਾ ਨੇ ਇਸ ਮੈਚ ਵਿੱਚ ਸੈਂਕੜਾ ਬਣਾ ਕੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਸੈਂਕੜੇ ਬਨਾਉਣ ਦਾ ਰਿਕਾਰਡ ਬਣਾਇਆ।

ਫ਼ੋਟੋ

By

Published : Jul 6, 2019, 11:27 PM IST

ਲੀਡਸ: ਭਾਰਤ ਨੇ ਸ਼੍ਰੀਲੰਕਾ ਨੂੰ ਵਰਲਡ ਕੱਪ 2019 ਦੇ 44ਵੇਂ ਮੁਕਾਬਲੇ ਵਿੱਚ 7 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ । ਇਸ ਮੈਚ ਵਿੱਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ 7 ਵਿਕਟਾਂ ਦੇ ਨੁਕਸਾਨ ਨਾਲ 264 ਦੌੜਾਂ ਬਣਾਈਆਂ।

ਭਾਰਤ ਨੇ 265 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 43.3 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ ਪੂਰਾ ਕਰ ਲਿਆ। ਰੋਹਿਤ ਸ਼ਰਮਾ ਨੇ ਇਸ ਮੈਚ ਵਿੱਚ ਸੈਂਕੜਾ ਬਣਾ ਕੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਸੈਂਕੜੇ ਬਨਾਓਣ ਦਾ ਰਿਕਾਰਡ ਬਣਾਇਆ। ਕੇ.ਐੱਲ ਰਾਹੁਲ ਨੇ ਵੀ ਇਸ ਮੈਚ ਵਿੱਚ ਸੈਂਕੜਾ ਜੜਿਆ। ਇਸ ਮੈਚ ਨੂੰ ਜਿੱਤ ਕੇ ਭਾਰਤ 15 ਅੰਕਾਂ ਨਾਲ ਸਕੋਰ ਕਾਰਡ 'ਚ ਪਹਿਲੇ ਸਥਾਨ 'ਤੇ ਪਹੁੰਚਿਆ।

ਇਹ ਵੀ ਪੜ੍ਹੋ : ਵਰਲਡ ਕੱਪ ਦੀ ਇੱਕੋ ਲੜੀ 'ਚ 5 ਸੈਂਕੜੇ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਰੋਹਿਤ ਸ਼ਰਮਾ

ABOUT THE AUTHOR

...view details