ਪੰਜਾਬ

punjab

ETV Bharat / sports

ਆਈ.ਸੀ.ਸੀ. ਮਹਿਲਾ ਵਨਡੇ ਰੈਂਕਿੰਗ: ਮੰਧਾਨਾ ਚੌਥੇ ਸਥਾਨ 'ਤੇ ਖਿਸਕੀ, ਮਿਤਾਲੀ 10ਵੇਂ ਸਥਾਨ 'ਤੇ ਬਰਕਰਾਰ - ਮਿਤਾਲੀ ਰਾਜ

ਆਈ.ਸੀ.ਸੀ. ਦੀ ਤਾਜ਼ਾ ਇੱਕ ਦਿਨਾਂ ਮੈਚਾਂ ਦੀ ਦਰਜਾਬੰਦੀ ਵਿੱਚ ਸਮ੍ਰਿਤੀ ਮੰਧਾਨਾ ਨੂੰ ਨੁਕਸਾਨ ਝੱਲਣਾ ਪਿਆ ਹੈ। ਟੀਮ ਰੈਂਕਿੰਗ 'ਚ ਭਾਰਤ ਦੂਜੇ ਸਥਾਨ 'ਤੇ ਹੈ।

ਤਸਵੀਰ
ਤਸਵੀਰ

By

Published : Oct 8, 2020, 4:48 PM IST

ਦੁਬਈ: ਭਾਰਤ ਦੀ ਸਟਾਰ ਮਹਿਲਾ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤਾਜ਼ਾ ਆਈ.ਸੀ.ਸੀ. ਮਹਿਲਾ ਵਨਡੇ ਰੈਂਕਿੰਗ ਵਿੱਚ ਚੌਥੇ ਸਥਾਨ 'ਤੇ ਖਿਸਕ ਗਈ ਹੈ, ਜਦਕਿ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਆਪਣਾ 10ਵਾਂ ਸਥਾਨ ਬਰਕਰਾਰ ਰੱਖਿਆ ਹੈ।

ਆਈ.ਸੀ.ਸੀ. ਮਹਿਲਾ ਵਨਡੇ ਰੈਂਕਿੰਗ: ਮੰਧਾਨਾ ਚੌਥੇ ਸਥਾਨ 'ਤੇ ਖਿਸਕੀ, ਮਿਤਾਲੀ 10ਵੇਂ ਸਥਾਨ 'ਤੇ ਬਰਕਰਾਰ

ਆਸਟਰੇਲੀਆ ਟੀਮ ਦੀ ਕਪਤਾਨ ਮੇਗ ਲੈਨਿੰਗ ਪਹਿਲੇ ਸਥਾਨ 'ਤੇ ਹੈ। ਲੈਨਿੰਗ ਨੇ ਹਾਲ ਹੀ ਵਿੱਚ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਨਾਲ ਖੇਡੀ ਤਿੰਨ ਮੈਚਾਂ ਦੀ ਇੱਕ ਦਿਨਾ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਆਸਟਰੇਲੀਆ ਨੇ 3–0 ਨਾਲ ਜਿੱਤ ਹਾਸਿਲ ਕੀਤੀ ਸੀ।

28 ਸਾਲਾ ਲੈਨਿੰਗ ਨੇ ਸੀਰੀਜ਼ ਵਿੱਚ ਦੋ ਮੈਚ ਖੇਡੇ ਅਤੇ 163 ਦੌੜਾਂ ਬਣਾਈਆਂ। ਦੂਜੇ ਮੈਚ ਵਿੱਚ ਉਸ ਨੇ ਨਾਬਾਦ 101 ਦੌੜਾਂ ਬਣਾਈਆਂ। ਇਹ ਪੰਜਵੀਂ ਵਾਰ ਹੈ ਜਦੋਂ ਲੈਨਿੰਗ ਨੇ ਰੈਂਕਿੰਗ ਵਿੱਚ ਚੋਟੀ ਉੱਤੇ ਸਥਾਨ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ, ਉਹ ਅਕਤੂਬਰ -2018 ਵਿੱਚ ਪਹਿਲੇ ਸਥਾਨ ਉੱਤੇ ਆਈ ਸੀ। ਨਵੰਬਰ 2014 ਵਿੱਚ, ਉਹ ਪਹਿਲੀ ਵਾਰ ਰੈਂਕਿੰਗ ਵਿੱਚ ਪਹਿਲੇ ਸਥਾਨ ਉੱਤੇ ਆਈ ਸੀ ਅਤੇ ਉਦੋਂ ਤੋਂ ਉਹ ਕੁੱਲ 902 ਦਿਨਾਂ ਲਈ ਇਸ ਨੰਬਰ ਉੱਤੇ ਰਹੀ ਹੈ।

ਭਾਰਤ ਦੀ ਝੂਲਨ ਗੋਸਵਾਮੀ ਗੇਂਦਬਾਜ਼ੀ ਵਿੱਚ ਪੰਜਵੇਂ ਸਥਾਨ ਉੱਤੇ ਹੈ। ਟਾਪ -10 ਵਿੱਚ ਭਾਰਤ ਕੋਲ ਤਿੰਨ ਹੋਰ ਗੇਂਦਬਾਜ਼ ਹਨ। ਪੂਨਮ ਯਾਦਵ ਛੇਵੇਂ ਅਤੇ ਸ਼ਿਖਾ ਪਾਂਡੇ ਸੱਤਵੇਂ ਸਥਾਨ 'ਤੇ ਹਨ। ਇਹ ਦੋਵੇਂ ਇੱਕ-ਇੱਕ ਸਥਾਨ ਉੱਪਰ ਚਲੇ ਗਏ ਹਨ, ਜਦੋਂਕਿ ਦੀਪਤੀ ਸ਼ਰਮਾ 10ਵੇਂ ਸਥਾਨ' ਤੇ ਬਰਕਰਾਰ ਹੈ।

ਆਲਰਾਊਂਡਰਾਂ ਦੀ ਸੂਚੀ ਵਿੱਚ ਦੀਪਤੀ, ਸ਼ਿਖਾ ਨੇ ਆਪਣਾ ਚੌਥਾ ਅਤੇ ਪੰਜਵਾਂ ਸਥਾਨ ਬਰਕਰਾਰ ਰੱਖਿਆ ਹੈ। ਟੀਮ ਰੈਂਕਿੰਗ 'ਚ ਆਸਟਰੇਲੀਆ ਪਹਿਲੇ, ਭਾਰਤ ਦੂਜੇ ਅਤੇ ਨਿਊਜ਼ੀਲੈਂਡ ਪੰਜਵੇਂ ਸਥਾਨ 'ਤੇ ਹੈ।

ABOUT THE AUTHOR

...view details