ਪੰਜਾਬ

punjab

ETV Bharat / sports

ਗੇਲ ਨਹੀਂ ਕਰ ਸਕਣਗੇ 'ਯੂਨੀਵਰਸ ਬਾਸ' ਦੇ ਲੋਗੇ ਦੀ ਵਰਤੋਂ - Universe Boss

ਆਈਸੀਸੀ ਨੇ ਧੋਨੀ ਨੂੰ ਬਲੀਦਾਨ ਚਿੰਨ੍ਹ ਵਾਲੇ ਦਸਤਾਨ ਪਾਉਣ ਤੋਂ ਮਨ੍ਹਾ ਕੀਤਾ ਸੀ, ਇਸ ਦੇ ਨਾਲ ਹੀ ਕ੍ਰਿਸ ਗੇਲ ਨੂੰ ਬੈਟ 'ਤੇ ਯੂਨੀਵਰਸਲ ਬਾਸ ਦੀ ਵਿਸ਼ਵ ਕੱਪ ਦੌਰਾਨ ਵਰਤੋਂ ਤੇ ਰੋਕ ਲਾ ਦਿੱਤੀ ਹੈ।

Package

By

Published : Jun 10, 2019, 6:26 AM IST

ਨਵੀਂ ਦਿੱਲੀ : ਅੰਤਰ-ਰਾਸ਼ਟਰੀ ਕ੍ਰਿਕਟ ਕੌਂਸਲ ਨੇ ਨਾ ਸਿਰਫ਼ ਧੋਨੀ ਕਿਰਪਾਨ ਚਿੰਨ੍ਹ ਵਾਲੇ ਵਿਕਟ-ਕੀਪਿੰਗ ਵਾਲੇ ਦਸਤਾਨੇ ਪਾਉਣ ਦਾ ਵਿਰੋਧ ਕੀਤਾ ਬਲਕਿ ਵਿਡਿੰਜ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੂੰ ਵੀ ਆਪਣੇ ਬੱਲੇ 'ਤੇ 'ਯੂਨੀਵਰਸ ਬਾਸ' ਦੇ ਲੋਗੋ ਦੀ ਵਰਤੋਂ ਤੋਂ ਵੀ ਮਨ੍ਹਾ ਕੀਤਾ ਹੈ।

ਦੋਹਾਂ ਹੀ ਮਾਮਲਿਆਂ ਵਿੱਚ ਉਪਕਰਨ ਨਿਯਮ ਦੀ ਉਲੰਘਣਾ ਦਾ ਹਵਾਲਾ ਦਿੱਤਾ ਗਿਆ। ਆਪਣੇ-ਆਪ ਨੂੰ 'ਯੂਨੀਵਰਸ ਬਾਸ' ਕਹਿਣ ਵਾਲੇ ਗੇਲ ਨੇ ਆਈਸੀਸੀ ਵੱਲੋਂ ਆਪਣੇ ਬੱਲੇ 'ਤੇ ਇਸ ਲੋਗੋ ਦੀ ਵਰਤੋਂ ਕਰਨ ਦੀ ਆਗਿਆ ਦੇਣ ਦਾ ਵਿਰੋਧ ਕੀਤਾ ਸੀ ਪਰ ਗੇਲ ਨੂੰ ਸੂਚਿਤ ਕੀਤਾ ਗਿਆ ਕਿ ਉਹ ਕਿਸੇ ਵੀ ਵਿਅਕਤੀਗਤ ਸੰਦੇਸ਼ ਲਈ ਕਿਸੇ ਵੀ ਕੱਪੜੇ ਜਾਂ ਖੇਡ ਉਪਕਰਨ ਦੀ ਵਰਤੋਂ ਨਹੀਂ ਕਰ ਸਕਦੇ।

ਜਾਣਕਾਰੀ ਮੁਤਾਬਕ ਆਈਸੀਸੀ ਧੋਨੀ ਲਈ ਅਪਵਾਦ ਨਹੀਂ ਬਣਾ ਸਕਦਾ ਸੀ ਕਿਉਂਕਿ ਕਿਸੇ ਵੀ ਵਿਅਕਤੀਗਤ ਸੁਨੇਹੇ ਨੂੰ ਉਪਕਰਨ ਤੇ ਲਗਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਗੇਲ ਵੀ ਅਜਿਹਾ ਹੀ ਚਾਹੁੰਦੇ ਸਨ ਜਦ ਗੇਲ ਇਸ ਲਈ ਮਨ੍ਹਾਂ ਕੀਤਾ ਗਿਆ ਤਾਂ ਉਹ ਉਸ ਲਈ ਰਾਜ਼ੀ ਹੋ ਗਏ।

ABOUT THE AUTHOR

...view details