ਪੰਜਾਬ

punjab

ETV Bharat / sports

ICC ਨੇ ਅਚਾਨਕ ਬਦਲੇ ਨਿਯਮ, ਦੂਜੇ ਥਾਂ 'ਤੇ ਖਿਸਕੀ ਭਾਰਤੀ ਟੀਮ, ਆਸਟ੍ਰੇਲੀਆ ਬਣੀ ਨੰਬਰ ਇੱਕ

ਟੈਸਟ ਚੈਂਪੀਅਨਸ਼ਿਪ ਦੇ ਤਹਿਤ ਭਾਰਤੀ ਟੀਮ ਨੇ ਹੁਣ ਤੱਕ ਕੁੱਲ 4 ਟੈਸਟ ਸੀਰੀਜ਼ ਖੇਡੀਆਂ ਹਨ ਅਤੇ ਟੀਮ ਦਾ ਜਿੱਤ ਫੀਸਦ 75 ਫੀਸਦੀ ਹੈ। ਆਸਟਰੇਲੀਆਈ ਟੀਮ ਦੀ ਗੱਲ ਕਰੀਏ ਤਾਂ 3 ਸੀਰੀਜ਼ ਖੇਡਣ ਤੋਂ ਬਾਅਦ ਇਸ ਦਾ ਜਿੱਤ ਫੀਸਦ 82.22 ਫੀਸਦੀ ਹੈ।

ICC ਨੇ ਅਚਾਨਕ ਬਦਲੇ ਨਿਯਮ, ਦੂਜੇ ਥਾਂ 'ਤੇ ਖਿਸਕੀ ਭਾਰਤੀ ਟੀਮ, ਆਸਟ੍ਰੇਲੀਆ ਬਣੀ ਨੰਬਰ ਇੱਕ
ICC ਨੇ ਅਚਾਨਕ ਬਦਲੇ ਨਿਯਮ, ਦੂਜੇ ਥਾਂ 'ਤੇ ਖਿਸਕੀ ਭਾਰਤੀ ਟੀਮ, ਆਸਟ੍ਰੇਲੀਆ ਬਣੀ ਨੰਬਰ ਇੱਕ

By

Published : Nov 20, 2020, 9:01 AM IST

ਦੁਬਈ: ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਟੈਸਟ ਚੈਂਪੀਅਨਸ਼ਿਪ ਦੇ ਨਿਯਮਾਂ ਵਿੱਚ ਤਬਦੀਲੀ ਕੀਤੀ ਹੈ। ਇਸ ਤੋਂ ਬਾਅਦ ਪੁਆਇੰਟ ਟੇਬਲ ਵਿੱਚ ਇੱਕ ਜ਼ਬਰਦਸਤ ਤਬਦੀਲੀ ਆਈ ਹੈ। ਬੁੱਧਵਾਰ ਤੱਕ ਆਸਟ੍ਰੇਲੀਆਈ ਟੀਮ ਜੋ ਦੂਜੇ ਨੰਬਰ 'ਤੇ ਸੀ, ਉਹ ਪਹਿਲੇ ਸਥਾਨ 'ਤੇ ਅਤੇ ਭਾਰਤੀ ਟੀਮ ਦੂਜੇ ਸਥਾਨ 'ਤੇ ਖਿਸਕ ਗਈ ਹੈ। ਵੀਰਵਾਰ ਨੂੰ ਇੱਕ ਨਵੇਂ ਨਿਯਮ ਦੇ ਤਹਿਤ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਕੋਰੋਨਾ ਵਾਇਰਸ ਕਾਰਨ ਬਦਲਾਅ ਕੀਤੇ ਗਏ ਸਨ।

ICC ਨੇ ਅਚਾਨਕ ਬਦਲੇ ਨਿਯਮ, ਦੂਜੇ ਥਾਂ 'ਤੇ ਖਿਸਕੀ ਭਾਰਤੀ ਟੀਮ, ਆਸਟ੍ਰੇਲੀਆ ਬਣੀ ਨੰਬਰ ਇੱਕ

ਭਾਰਤੀ ਟੀਮ ਦੇ ਇਸ ਸਮੇਂ ਪੁਆਇੰਟ ਟੇਬਲ ਵਿੱਚ 360 ਅੰਕ ਹਨ ਅਤੇ ਉਹ ਪਹਿਲੇ ਸਥਾਨ 'ਤੇ ਹੈ। ਆਸਟ੍ਰੇਲੀਆ ਦੇ ਕੋਲ 296 ਅੰਕ ਹਨ ਅਤੇ ਉਹ ਭਾਰਤ ਤੋਂ 64 ਅੰਕ ਪਿੱਛੇ ਹੈ। ਪਰ ਆਈਸੀਸੀ ਵੱਲੋਂ ਟੈਸਟ ਚੈਂਪੀਅਨਸ਼ਿਪ ਦੇ ਅੰਕਾਂ ਨੂੰ ਨਿਰਧਾਰੀਤ ਕਰਨ ਲਈ ਨਵੇਂ ਨਿਯਮਾ ਦਾ ਐਲਾਨ ਕੀਤਾ ਸੀ। ਇਸ ਨਿਯਮ ਦੇ ਲਾਗੂ ਹੋਣ ਦੇ ਬਾਅਦ ਭਾਰਤੀ ਟੀਮ ਦੂਜੇ ਤੇ ਆਸਟ੍ਰੇਲੀਆ ਟੀਮ ਪਹਿਲੇ ਸਥਾਨ 'ਤੇ ਪਹੁੰਚ ਜਾਏਗੀ।

ਟੈਸਟ ਚੈਂਪੀਅਨਸ਼ਿਪ ਦੇ ਤਹਿਤ ਭਾਰਤ ਨੇ ਹੁਣ ਤੱਕ ਕੁੱਲ 4 ਟੈਸਟ ਸੀਰੀਜ਼ ਖੇਡੀਆਂ ਹਨ ਅਤੇ ਟੀਮ ਦਾ ਜਿੱਤ ਫੀਸਦ 75 ਫੀਸਦੀ ਹੈ। ਉੱਥੇ ਹੀ ਆਸਟ੍ਰੇਲੀਆ ਟੀਮ ਨੇ 3 ਟੈਸਟ ਸੀਰੀਜ਼ ਖੇਡੀ ਹੈ ਤੇ ਜਿੱਤ ਫੀਸਦ 82.22 ਫੀਸਦੀ ਹੈ। ਇਸ ਹਿਸਾਬ ਨਾਲ ਭਾਰਤ ਦੂਜੇ ਅਤੇ ਆਸਟ੍ਰੇਲੀਆ ਪਹਿਲੇ ਨੰਬਰ 'ਤੇ ਹੈ। ਬੁੱਧਵਾਰ ਤੱਕ ਭਾਰਤੀ ਟੀਮ ਪਹਿਲੇ ਸਥਾਨ 'ਤੇ ਸੀ ਅਤੇ ਆਸਟ੍ਰੇਲੀਆ ਦੂਜੇ ਸਥਾਨ 'ਤੇ ਸੀ।

ਹੇਠਾਂ ਪੁਆਇੰਟ ਟੇਬਲ ਵਿੱਚ ਹੋਏ ਬਦਲਾਅ ਤੋਂ ਪਹਿਲਾਂ ਦੀ ਤਸਵੀਰ ਹੈ।

ICC ਨੇ ਅਚਾਨਕ ਬਦਲੇ ਨਿਯਮ, ਦੂਜੇ ਥਾਂ 'ਤੇ ਖਿਸਕੀ ਭਾਰਤੀ ਟੀਮ, ਆਸਟ੍ਰੇਲੀਆ ਬਣੀ ਨੰਬਰ ਇੱਕ

ਨਿਯਮ ਦੇ ਬਦਲਣ ਦਾ ਅਸਰ ਸਿਰਫ਼ ਪਹਿਲੇ ਅਤੇ ਦੂਜੇ ਸਥਾਨ 'ਤੇ ਹੀ ਹੋਈਆ ਹੈ। ਇੰਗਲੈਂਡ ਦੀ ਟੀਮ ਪਹਿਲਾਂ ਵੀ ਤੀਜੇ ਸਥਾਨ 'ਤੇ ਸੀ ਹੁਣ ਵੀ ਉਸੇ ਸਥਾਨ 'ਤੇ ਬਣੀ ਹੋਈ ਹੈ। ਇਸੇ ਤਰ੍ਹਾਂ ਨਿਊਜ਼ੀਲੈਂਡ ਦੀ ਜਿੱਤ ਦਾ ਫੀਸਦ 50 ਫੀਸਦੀ ਹੈ ਅਤੇ ਉਹ ਚੌਥੇ ਸਥਾਨ 'ਤੇ ਹੈ। ਪੰਜਵੇਂ ਨੰਬਰ 'ਤੇ ਪਾਕਿਸਤਾਨ ਹੈ ਜਿਸ ਦਾ ਜਿੱਤ ਫੀਸਦ 39.52 ਹੈ। ਇਸ ਤੋਂ ਬਾਅਦ ਸ਼੍ਰੀਲੰਕਾ, ਵੇਸਟਇੰਡੀਜ਼, ਦੱਖਣੀ ਅਫ਼ਰੀਕਾ ਅਤੇ ਬੰਗਲਾਦੇਸ਼ ਦੀ ਟੀਮ ਹਨ।

ABOUT THE AUTHOR

...view details